ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਮੁਲਾਜਮਾਂ ਦਾ ਧਰਨਾ 29ਵੇ ਦਿਨ ਵੀ ਜਾਰੀ
ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਮੁਲਾਜਮਾਂ ਦਾ ਧਰਨਾ 29ਵੇ ਦਿਨ ਵੀ ਜਾਰੀ
ਫਿਰੋਜਪੁਰ, 29.12.2020: ਪੰਜਾਬ ਸਰਕਾਰ ਦੁਆਰਾ ਸਰਹੱਦੀ ਜਿਲੇ ਵਿੱਚ ਸਥਾਪਿਤ ਸਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਸਟਾਫ ਨੂੰ ਪਿਛਲੇ 5 ਮਹੀਨਿਆਂ ਤੋ ਤਨਖਾਹਾਂ ਨਹੀ ਦਿਤੀਆਂ ਗਈਆਂ ਹਨ ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਬਹੁਤ ਹੀ ਖਰਾਬ ਅਤੇ ਤਰਸਯੋਗ ਹੋ ਗਈ ਹੈ।ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਕਈ ਤਰਾਂ ਦੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਲਾਜਮਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਚਲਾਉਣਾ ਬਹੁਤ ਹੀ ਅੋਖਾ ਹੋ ਗਿਆ ਹੈ ਅਤੇ ਕਿਸੇ ਵੇਲੇ ਵੀ ਕੋਈ ਅਣਸੁਖਾਵੀ ਘੱਟਨਾ ਵਾਪਰਨ ਦਾ ਖਦਸ਼ਾ ਹੈ।ਇਸ ਕਾਲਜ ਦਾ ਸਮੂਹ ਸਟਾਫ ਆਪਣੀਆਂ ਤਨਖਾਹਾਂ ਰਲੀਜ ਕਰਵਾਉਣ ਹਿੱਤ ਪਿਛਲੇ 29 ਦਿਨਾਂ ਤੋ ਲਗਾਤਾਰ ਸੰਘਰਸ ਕਰ ਰਿਹਾ ਹੈ।
ਕਾਲਜ ਦੇ ਸਮੂਹ ਮੁਲਾਜਮਾਂ ਅਤੇ ਪ੍ਰੋਫੈਸਰਾਂ ਨੇ ਅੱਜ 29ਵੇ ਦਿਨ ਵੀ ਆਪਣੀਆਂ ਤਨਖਾਹਾਂ ਰਲੀਜ ਕਰਵਾਉਣ ਲਈ ਕਾਲਜ ਦੇ ਮੇਨ ਗੇਟ ਤੇ ਕੜਕਦੀ ਠੰਡ ਦੀ ਪਰਵਾਹ ਨਾ ਕਰਦਿਆ ਹੋਇਆਧਰਨਾ ਦਿਤਾ।ਧਰਨੇ ਤੇ ਬੈਠੇ ਕਾਲਜ ਦੇ ਪ੍ਰੋਫੈਸਰਾਂ ਅਤੇ ਮੁਲਾਜਮਾਂ ਨੂੰ ਪ੍ਰੋਫੈਸਰ ਨਵਦੀਪ ਕੋਰ,ਸ੍ਰੀ ਜਸਵੀਰ ਸਿੰਘ,ਸ੍ਰੀ ਜੇ.ਐਸ ਮਾਂਗਟ,ਸ੍ਰੀ ਕੁਲਬੀਰ ਸਿੰਘ,ਸ੍ਰੀ ਗੁਰਪ੍ਰੀਤ ਸਿੰਘ,ਸ੍ਰੀ ਬਲਦੇਵ ਸਿੰਘ,ਸ੍ਰੀ ਗੁਰਮੀਤ ਸਿੰਘ,ਸ੍ਰੀ ਨੰਦ ਲਾਲ,ਸ੍ਰੀ ਮਦਨ ਕੁਮਾਰ ਅਤੇ ਸ੍ਰੀ ਅਰੁਣ ਚੰਦਰ ਨੇ ਸੰਬੋਧਨ ਕਰਕੇ ਆਪਣੇ—ਆਪਣੇ ਵਿਚਾਰ ਸਾਂਝੇਕੀਤੇ ਅਤੇ ਕਾਲਜ ਮਨੇਜਮੈਂਟ/ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਕਿ ਮੁਲਾਜਮਾਂ ਦੀਆਂ ਪੰਜ ਮਹੀਨਿਆ ਤੋ ਰੁਕੀਆਂ ਤਨਖਾਹਾਂ ਦੇ ਬਾਵਜੂਦ ਵੀ ਸਰਕਾਰ ਨੇ ਮੁਲਾਜਮਾਂ ਦੀ ਕੋਈ ਸਾਰ ਨਹੀ ਲਈ ਹੈ ਅਤੇ ਪੰਜਾਬ ਸਰਕਾਰ ਵੱਲੋ ਅਜੇ ਤੱਕ ਤਨਖਾਹਾਂ ਲਈ ਕੋਈ ਫੰਡ ਜਾਰੀ ਨਹੀ ਕੀਤਾ ਗਿਆ ਹੈ।