ਸਹਾਇਕ ਰਿਟਰਨਿੰਗ ਅਫਸਰ ਵੱਲੋਂ ਪੋਲਿੰਗ ਬੂਥਾਂ ਤੇ ਅਚਨਚੇਤੀ ਦੌਰਾ
ਲੋਕ ਸਭਾ ਚੋਣ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਇਲੈਕਸ਼ਨ ਪ੍ਰਬੰਧਾਂ ਵਿੱਚ ਤੇਜ਼ੀ
ਸਹਾਇਕ ਰਿਟਰਨਿੰਗ ਅਫਸਰ ਵੱਲੋਂ ਪੋਲਿੰਗ ਬੂਥਾਂ ਤੇ ਅਚਨਚੇਤੀ ਦੌਰਾ
ਫਿਰੋਜ਼ਪੁਰ, 8-5-2024: ਪੰਜਾਬ ਦੇ 7ਵੇਂ ਫੇਸ ਵਿੱਚ 1 ਜੂਨ ਨੂੰ ਨਿਸ਼ਚਿਤ ਕੀਤੇ ਗਏ ਮਤਦਾਨ ਵਾਸਤੇ ਲੋਕ ਸਭਾ ਚੋਣ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਹਲਕਾ ਗੁਰੂਹਰਸਹਾਏ ਵਿੱਚ ਇਲੈਕਸ਼ਨ ਦੇ ਪੁਖਤਾ ਪ੍ਰਬੰਧਾਂ ਦੀਆਂ ਤਿਆਰੀ ਨੇ ਇੱਕਦਮ ਜ਼ੋਰ ਪਕੜ ਲਿਆ ਹੈ ।ਚੋਣ ਦਫਤਰ ਦੀਆਂ ਸਮੁੱਚੀਆਂ ਟੀਮਾਂ ਅਤੇ ਅਮਲੇ ਨੂੰ ਡਿਊਟੀ ਪ੍ਰਤੀ ਸੁਚੇਤ ਹੋਣ ਦੇ ਸਖਤ ਜਾਰੀ ਕੀਤੇ ਗਏ ਹਨ। ਹਲਕਾ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਗਗਨਦੀਪ ਸਿੰਘ ਦੁਆਰਾ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਵੱਖ ਵੱਖ ਪੋਲਿੰਗ ਬੂਥਾਂ ਤੇ ਅਚਨਚੇਤੀ ਦੌਰਾ ਕੀਤਾ ਗਿਆ। ਜਿਸ ਵਿੱਚ ਉਹਨਾਂ ਦੁਆਰਾ ਜਾਰੀ ਕੀਤੀਆਂ ਪਹਿਲਾਂ ਹਦਾਇਤਾਂ ਅਨੁਸਾਰ ਹਰੇਕ ਬੂਥ ਤੇ ਬੈਠਣ ਲਈ ਛਾਂਦਾਰ ਸਥਾਨ, ਸਾਫ ਪੀਣ ਵਾਲੇ ਪਾਣੀ ,ਟਾਇਲਟ ਅਤੇ ਸਾਫ ਸਫਾਈ ਦੇ ਪੁਖਤਾ ਪ੍ਰਬੰਧਾਂ ਦੀ ਸਹੂਲਤ ਦੇ ਨਾਲ-ਨਾਲ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਨਿਯੁਕਤ ਕੀਤੇ ਗਏ ਜੋਨਲ ਅਫਸਰਾਂ,ਸੈਕਟਰ ਅਫਸਰ ਨੂੰ ਪ੍ਰਬੰਧਾਂ ਵਿੱਚ ਪਾਈਆਂ ਗਈਆਂ ਖਾਮੀਆਂ ਤੁਰੰਤ ਦੂਰ ਕਰਨ ਲਈ ਸਖਤ ਤਾੜਨਾ ਜਾਰੀ ਕੀਤੀ ਹੈ। ਉਹਨਾਂ ਹਲਕੇ ਦੇ ਸਮੁੱਚੇ ਸੈਕਟਰ ਅਫਸਰਾਂ, ਜ਼ੋਨਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਬੂਥ ਪੱਧਰ ਤੇ ਘੱਟੋ ਘੱਟ ਸਹੂਲਤਾਂ ਯਕੀਨੀ ਬਣਾਉਣ ਲਈ ਤੁਰੰਤ ਹਰਕਤ ਆ ਕੇ ਰਿਪੋਰਟ ਕਰਨ। ਇਸ ਮੌਕੇ ਐਸ.ਡੀ.ਐਮ ਦਫਤਰ ਦੇ ਸੁਪਰਡੈਂਟ ਕੇਵਲ ਕ੍ਰਿਸ਼ਨ, ਚੋਣ ਸੈਲ ਇੰਚਾਰਜ ਦੀਪਕ ਸ਼ਰਮਾ, ਸੈਕਟਰ ਅਫਸਰ, ਪ੍ਰਦੀਪ ਸਿੰਘ ਤੇ ਹੋਰ ਦਫਤਰੀ ਅਮਲਾ ਹਾਜ਼ਰ ਸੀ।