ਸਹਾਇਕ ਕਮਿਸ਼ਨਰ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਟੀ.ਬੀ. ਦੇ ਰੋਗੀਆਂ ਨੂੰ ਨਯੂਟਰੀਸ਼ਨ ਕਿੱਟਾਂ ਦੀ ਵੰਡ ਕੀਤੀ
ਸਮਾਜ ਭਲਾਈ ਦੇ ਕੰਮਾਂ ‘ਤੇ ਸਾਲ 2022-23 ਦੌਰਾਨ 40 ਲੱਖ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਗਈ - ਬਹਿਲ
ਸਹਾਇਕ ਕਮਿਸ਼ਨਰ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਟੀ.ਬੀ. ਦੇ ਰੋਗੀਆਂ ਨੂੰ ਨਯੂਟਰੀਸ਼ਨ ਕਿੱਟਾਂ ਦੀ ਵੰਡ ਕੀਤੀ
- ਸਮਾਜ ਭਲਾਈ ਦੇ ਕੰਮਾਂ ‘ਤੇ ਸਾਲ 2022-23 ਦੌਰਾਨ 40 ਲੱਖ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਗਈ – ਬਹਿਲ
ਫ਼ਿਰੋਜ਼ਪੁਰ, 8 ਮਈ 2023:
ਸ੍ਰੀ ਸੂਰਜ ਕੁਮਾਰ ਪੀ.ਸੀ.ਐੱਸ. ਸਹਾਇਕ ਕਮਿਸ਼ਨਰ (ਜ)-ਕਮ-ਅਵੈਤਨੀ ਸਕੱਤਰ, ਫਿਰੋਜ਼ਪੁਰ ਵੱਲੋਂ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਟੀ.ਬੀ. ਦੇ ਰੋਗੀਆਂ ਨੂੰ ਨਯੂਟਰੀਸ਼ਨ ਕਿੱਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ. ਜਸਵੰਤ ਸਿੰਘ ਬੜੈਚ ਅਤੇ ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸ੍ਰੀ ਸੂਰਜ ਕੁਮਾਰ ਨੇ ਦੱਸਿਆ ਕਿ ਰੈੱਡ ਕਰਾਸ ਫਿਰੋਜ਼ਪੁਰ ਵੱਲੋਂ ਹਰ ਮਹੀਨੇ ਟੀ.ਬੀ. ਦੇ 100 ਰੋਗੀਆਂ ਨੂੰ ਨਿਯੂਟਰੀਸ਼ਨ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੋਸ਼ਟਿਕ ਭੋਜਨ ਮੁਹੱਈਆ ਹੋ ਸਕੇ ਅਤੇ ਉਹ ਜਲਦ ਸਿਹਤਮੰਦ ਹੋ ਸਕਣ।
ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫ਼ਿਰੋਜ਼ਪੁਰ ਵੱਲੋਂ ਲੋੜਵੰਦ ਇਸਤਰੀਆਂ ਨੂੰ ਸਵੈ-ਰੁਜ਼ਗਾਰ ਚਲਾਉਣ ਲਈ ਸਿਲਾਈ ਮਸ਼ੀਨਾਂ, ਦਿਵਿਯਾਂਗਜਨਾਂ ਨੂੰ ਮੋਟਰਾਈਜਡ ਟਰਾਈਸਾਈਕਲ, ਟਰਾਈਸਾਈਕਲ ਅਤੇ ਵਹੀਲਚੇਅਰਾਂ ਦੀ ਵੰਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਫ਼ਿਰੋਜ਼ਪੁਰ ਛਾਉਣੀ, ਅੰਧ ਵਿਦਿਆਲਿਆ ਫਿਰੋਜ਼ਪੁਰ ਅਤੇ ਫਿਰੋਜ਼ਪੁਰ ਵੈਲਫੇਅਰ ਕਲੱਬ ਨੂੰ ਗਤੀਵਿਧੀਆਂ ਲਈ ਸਮੇਂ-ਸਮੇਂ ‘ਤੇ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਮਰੀਜਾਂ ਨੂੰ ਇਲਾਜ/ਦਵਾਈਆਂ ਲਈ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰੈੱਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਆਮ ਲੋਕਾਂ ਲਈ ਵਾਜ਼ਬ ਰੇਟਾਂ ‘ਤੇ ਜੈਨਰਿਕ ਦਵਾਈਆਂ ਅਤੇ ਫਿਜ਼ੀਓਥਰੈਪੀ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਉਕਤ ਸਮਾਜ ਭਲਾਈ ਦੇ ਕੰਮਾਂ ‘ਤੇ ਸਾਲ 2022-23 ਦੌਰਾਨ 40 ਲੱਖ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਗਈ।
ਇਸ ਮੌਕੇ ਮੈਡੀਕਲ ਅਫਸਰ ਡਾ. ਅਰੁਣ ਨੰਦਾ, ਸ੍ਰੀ ਹਰੀਸ਼ ਮੋਂਗਾ, ਸ੍ਰੀ ਮਹਿੰਦਰ ਪਾਲ ਬਜਾਜ ਮੈਂਬਰ ਰੈੱਡ ਕਰਾਸ ਵੀ ਹਾਜ਼ਰ ਸਨ।