ਸਵੱਛਤਾ ਪਖਵਾੜੇ ਦਾ ਅੱਠਵਾਂ ਦਿਨ ਸਵੱਛਤਾ ਸੁੰਹ ਦਿਵਸ ਵਜੋਂ ਮਨਾਇਆਂ ਗਿਆ
Ferozepur, September 8, 2018 (Harish Monga): ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਬਲਵਿੰਦਰ ਸਿੰਘ ਧਾਲੀਵਾਲ , ਜਿਲ਼ਾ ਸਿੱਖਿਆ ਅਫਸਰ ਨੇਕ ਸਿੰਘ , ਉਪ ਜਿਲ਼ਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 01-09-2018 ਤੋਂ 15-09-2018 ਤੱਕ ਚੱਲ ਰਹੇ ਸਵੱਛਤਾ ਪਖਵਾੜੇ ਦਾ ਅੱਠਵਾਂ ਦਿਨ ਸਰਕਾਰੀ ਸਕੈਡੰਰੀ ਸਕੂਲ, ਸਾਂਦੇ ਹਾਸ਼ਮ ਵਿਖੇ ਪ੍ਰਿੰਸੀਪਲ ਸ਼ਾਲੁ ਰਤਨ ਅਤੇ ਪ੍ਰੋਗਰਾਮ ਕੋਆਡੀਨੇਟਰ ਕਮਲ ਸ਼ਰਮਾ ਦੀ ਅਗਵਾਈ ਵਿੱਚ ਸਵੱਛਤਾ ਸੁੰਹ ਦਿਵਸ ਵਜੋਂ ਮਨਾਇਆ ਗਿਆ ।
ਸਵੇਰ ਦੀ ਸਭਾ ਵਿੱਚ ਲੈਕਚਰਾਰ ਦਵਿੰਦਰ ਨਾਥ ਵੱਲੋਂ ਸਵੱਛਤਾ ਦੀ ਮਹੱਤਤਾ ਦੱਸਦਿਆਂ ਵਿਦਿਆਰਥਣ ਜਸ਼ਨਪ੍ਰੀਤ ਕੌਰ ਵੱਲੋਂ ਸਮੂਹ ਸਟਾਫ਼ ਅਤੇ ਲਗਭਗ 450 ਵਿਦਿਆਰਥੀਆ ਨੂੰ ਸਵੱਛਤਾ ਸੰਬੰਧੀ ਸੁੰਹ ਚੁੱਕਣ ਦੀ ਰਸਮ ਕੀਤੀ ਗਈ। ਸਵੱਛਤਾ ਪਖਵਾੜੇ ਸੰਬੰਧੀ ਜਾਣਕਾਰੀ ਦਿੰਦੇ ਕੋਆਡੀਨੇਟਰ ਸਾਇੰਸ ਕਮਲ ਸ਼ਰਮਾ ਨੇ ਦੱਸਿਆ ਕਿ ਇਹਨਾ 15 ਦਿਨਾਂ ਵਿੱਚ ਜਿੱਥੇ ਸਕੂਲ, ਉਸਦਾ ਆਲਾ ਦੁਆਲਾ ਸਾਫ਼ -ਸੁਥਰਾ ਬਣਾਇਆਂ ਜਾਵੇਗਾ , ਉੱਥੇ ਵਿੱਦਿਆਰਥੀਆ ਨੂੰ ਸਵੈ-ਸਵੱਛਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ, ਇਸ ਸੰਬੰਧੀ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਵਲ਼ੋ WINS ਪ੍ਰੋਗਰਾਮ ( ਵਾਸ਼ ਇੰਨ ਸਕੂਲਜ) ਅਧੀਨ ਸਾਂਦੇ-ਹਾਸ਼ਮ ਸਕੂਲ ਦੀ ਚੋਣ ਕੀਤੀ ਗਈ ਹੈ ਤਾਂਕਿ ਵਿੱਦਿਆਰਥੀਆ ਨੰੂ ਸਾਬਣ ਨਾਲ ਹੱਥ ਧੋਣ ਦੀ ਆਦਤ ਬਣ ਸਕੇ।
ਇਸ ਮੌਕੇ ਸਾਇੰਸ ਮਿਸਟ੍ਰੈਸ ਰੇਨੰੂ ਵਿਜ, ਸੀਨੀਅਰ ਲੈਕਚਰਾਰ ਕਿਰਨ ਬਾਲਾ, ਸੀਨੀਅਰ ਲੈਕਚਰਾਰ ਰਾਜਿੰਦਰ ਕੌਰ , ਮੰਜੂ ਬਾਲਾ, ਉਪਿੰਦਰ ਸਿੰਘ , ਅਨਾ ਪੁਰੀ, ਬਲਾਕ ਸਪੋਰਟਸ ਹੈੱਡ ਸਤਵਿੰਦਰ ਸਿੰਘ, ਕੰਪਿਊਟਰ ਮਾਹਿਰ ਗੁਰਬਖਸ਼ ਸਿੰਘ, ਗੀਤਾ ਸ਼ਰਮਾ, ਇੰਦੂ ਬਾਲਾ , ਪ੍ਰਿਆ ਨੀਤਾਂ, ਤਰਵਿੰਦਰ ਕੌਰ , ਸੋਨੀਆਂ , ਪ੍ਰਦੀਪ ਕੌਰ, ਬਲਤੇਜ ਕੌਰ, ਗੁਰਚਰਨ ਸਿੰਘ, ਬੁੱਧ ਸਿੰਘ , ਨੀਤੂ ਸੀਕਰੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
Attachments area