ਸਵੀਪ ਟੀਮ ਫਿਰੋਜ਼ਪੁਰ ਦੁਆਰਾ ਰਾਸ਼ਟਰੀ ਵੋਟਰ ਦਿਵਸ 2025 ਮੌਕੇ ਪੰਜਾਬ ਚੋਣ ਕੁਇਜ਼-2025 ਵਾਸਤੇ ਰਜਿਸਟ੍ਰੇਸ਼ਨ ਮੁਹਿੰਮ ਜਾਰੀ
ਪੰਜਾਬ ਚੋਣ ਕੁਇਜ਼-2025 ਦੇ ਜੇਤੂਆਂ ਲਈ ਦਿਲਚਸਪ ਇਨਾਮ ਮੁੱਖ ਆਕਰਸ਼ਣ
ਸਵੀਪ ਟੀਮ ਫਿਰੋਜ਼ਪੁਰ ਦੁਆਰਾ ਰਾਸ਼ਟਰੀ ਵੋਟਰ ਦਿਵਸ 2025 ਮੌਕੇ ਪੰਜਾਬ ਚੋਣ ਕੁਇਜ਼-2025 ਵਾਸਤੇ ਰਜਿਸਟ੍ਰੇਸ਼ਨ ਮੁਹਿੰਮ ਜਾਰੀ
ਪੰਜਾਬ ਚੋਣ ਕੁਇਜ਼-2025 ਦੇ ਜੇਤੂਆਂ ਲਈ ਦਿਲਚਸਪ ਇਨਾਮ ਮੁੱਖ ਆਕਰਸ਼ਣ
ਫਿਰੋਜ਼ਪੁਰ, 15-1-2025: ਸਵੀਪ ਟੀਮ ਫਿਰੋਜ਼ਪੁਰ ਦੁਆਰਾ ਰਾਸ਼ਟਰੀ ਵੋਟਰ ਦਿਵਸ 2025 ਮੌਕੇ ਪੰਜਾਬ ਚੋਣ ਕੁਇਜ਼-2025 ਵਾਸਤੇ ਰਜਿਸਟ੍ਰੇਸ਼ਨ ਮੁਹਿੰਮ ਭਾਰੀ ਉਤਸ਼ਾਹ ਨਾਲ ਚੱਲ ਰਹੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਮਨਾਉਣ ਲਈ ਪੰਜਾਬ ਚੋਣ ਕੁਇਜ਼-2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ, ਵੋਟਰਾਂ ਨੂੰ ਸਿੱਖਿਅਤ ਕਰਨਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪ੍ਰਕਿਰਿਆਵਾਂ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਮੈਡਮ ਦੀਪਸ਼ਿਖਾ ਸ਼ਰਮਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਫਿਰੋਜ਼ਪੁਰ ਨੇ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਲਈ 28 ਦਸੰਬਰ, 2024 ਤੋਂ ਅਰੰਭੀ ਆਨਲਾਈਨ ਰਜਿਸਟ੍ਰੇਸ਼ਨ ਅਤੇ 17 ਜਨਵਰੀ, 2025 ਨੂੰ ਸਮਾਪਤ ਹੋਵੇਗੀ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਸਕੂਲ/ਕਾਲਜ ਆਈ.ਡੀ ਪੰਜਾਬ ਡਾਟ ਇੰਡੀਆ ਸਟੇਟ ਕੁਇਜ ਤੇ ਅੱਪਲੋਡ ਕਰਕੇ ‘ਤੇ ਪੂਰੀ ਕੀਤੀ ਜਾ ਸਕਦੀ ਹੈ, ਜਿੱਥੇ
ਜ਼ਿਲ੍ਹਾ ਚੋਣ ਦਫ਼ਤਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪੁਸ਼ਟੀ ਕਰਦਿਆਂ ਦਿਵਿਆ ਪੀ, ਆਈ.ਏ.ਐਸ., ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਗੁਰੂਹਰਸਹਾਏ ਨੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਵੀਪ ਟੀਮ ਨੂੰ ਹਦਾਇਤ ਕੀਤੀਆਂ ਗਈਆਂ ਹਨ । ਜਿਸ ਦੇ ਅੰਤਰਗਤ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਮਨੀਲਾ ਅਰੋੜਾ ਉਪ ਜਿਲਾ ਸਿੱਖਿਆ ਅਫਸਰ ਡਾਕਟਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਐਸ.ਯੂ.ਐਸ ਯੂਨੀਵਰਸਿਟੀ ਕਾਂਸਟਿਟੂਐਂਟ ਕਾਲਜ ਮੋਹਨ ਕੇ ਹਿਠਾੜ ਵਿੱਚ ਇੱਕ ਓਨ-ਸਪੌਟ ਕੁਇਜ਼ -2025 ਰਜਿਸਟ੍ਰੇਸ਼ਨ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਕੈਂਪ ਵਿਦਿਆਰਥੀਆਂ ਅਤੇ ਫੈਕਲਟੀ ਵਿੱਚ ਵੱਡੇ ਉਤਸ਼ਾਹ ਦੇ ਨਾਲ ਆਯੋਜਿਤ ਹੋਇਆ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਦੇ ਨਾਲ ਹਾਜ਼ਰ ਫੈਕਲਟੀ ਮੈਂਬਰ ਪ੍ਰੋ: ਵਰੁਣ ਮੈਨੀ, ਯੂਥ ਇੰਚਾਰਜ ਮੈਡਮ ਰੀਨਾ ਕੰਬੋਜ਼, ਡਾ. ਗੁਰਮੀਤ ਸਿੰਘ ਚਹਿਲ, ਡਾ. ਰੇਸ਼ਮ ਸਿੰਘ, ਪ੍ਰੋ. ਸਾਜ਼ਿਦ, ਅਤੇ ਡਾ.ਗੁਰਦੀਪ ਸਿੰਘ ਨੇ ਪ੍ਰਾਪਤ ਜੲਣਕਾਰੀ ਅਨੁਸਾਰ ਦੱਸਿਆ ਕਿ ਰਾਜ ਪੱਧਰੀ ਔਨਲਾਈਨ ਕੁਇਜ਼ 19 ਜਨਵਰੀ, 2025 ਨੂੰ ਆਯੋਜਿਤ ਕੀਤੀ ਜਾਵੇਗੀ, ਜਦੋਂ ਕਿ 23 ਜ਼ਿਲ੍ਹਿਆਂ ਲਈ ਔਫਲਾਈਨ ਮੁਕਾਬਲਾ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਇੱਕ ਪਹਿਲੇ ਸਥਾਨ ਲਈ ਵਿੰਡੋਜ਼ ਲੈਪਟਾਪ, ਦੂਜੇ ਸਥਾਨ ਲਈ ਇੱਕ ਐਂਡਰਾਇਡ ਟੈਬਲੇਟ, ਅਤੇ ਤੀਜੇ ਸਥਾਨ ਲਈ ਇੱਕ ਸਮਾਰਟਵਾਚ। ਜ਼ਿਲ੍ਹਾ ਫਿਰੋਜ਼ਪੁਰ ਦੇ ਸੀਨੀਅਰ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਇਸ ਉਪਰਾਲੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ, ਵੋਟਰ ਸਿੱਖਿਆ ਵਿੱਚ ਯੋਗਦਾਨ ਪਾਉਣ ਅਤੇ ਜਮਹੂਰੀ ਰੁਝੇਵਿਆਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਤਹਿਸੀਲਦਾਰ ਸ: ਰਜਿੰਦਰ ਸਿੰਘ ਗੁਰੂਹਰਸਹਾਏ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਨਾਇਬ ਤਹਿਸੀਲਦਾਰ ਜੈ ਅਮਨਦੀਪ ਗੋਇਲ, ਇਲੈਕਸ਼ਨ ਕਾਨੂੰਗੋ ਮੈਡਮ ਗਗਨਦੀਪ, ਸੁਪਰਡੈਂਟ ਕੇਵਲ ਕ੍ਰਿਸ਼ਨ, ਸਵੀਪ ਟੀਮ ਦੇ ਕੋਆਰਡੀਨੇਟਰ ਪਰਵਿੰਦਰ ਸਿੰਘ ਲਲਚੀਆਂ, ਕਰਨਵੀਰ ਸਿੰਘ ਸੋਢੀ ਆਦਿ ਹਾਜ਼ਰ ਸਨ |