ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ਵਿਸ਼ਵ ਕੈਂਸਰ ਦਿਵਸ ਮੌਕੇ ਵਿਦਿਆਰਥੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਮੈਂ ਉਮੀਦ ਹਾਂ-ਮੇਰੇ ਹੌਂਸਲੇ ਬੁਲੰਦ ਨੇ' - ਸਕੂਲੀ ਵਿਦਿਆਰਥੀਆਂ ਵੱਲੋਂ ਕੈਂਸਰ ਖ਼ਿਲਾਫ਼ ਸਕਰਾਤਮਕ ਲਹਿਰ ਚਲਾਉਣ ਦਾ ਪ੍ਰਣ
ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ਵਿਸ਼ਵ ਕੈਂਸਰ ਦਿਵਸ ਮੌਕੇ ਵਿਦਿਆਰਥੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਮੈਂ ਉਮੀਦ ਹਾਂ-ਮੇਰੇ ਹੌਂਸਲੇ ਬੁਲੰਦ ਨੇ’*
ਸਕੂਲੀ ਵਿਦਿਆਰਥੀਆਂ ਵੱਲੋਂ ਕੈਂਸਰ ਖ਼ਿਲਾਫ਼ ਸਕਰਾਤਮਕ ਲਹਿਰ ਚਲਾਉਣ ਦਾ ਪ੍ਰਣ
ਅੱਜ ਸਰਹੱਦੀ ਖੇਤਰ ਦੇ ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਵਿੱਚ ਹੈੱਡਮਾਸਟਰ ਸ੍ਰੀ ਜਗਦੀਸ਼ ਸਿੰਘ ਦੀ ਅਗਵਾਈ ਹੇਠ ਸਾਇੰਸ ਅਧਿਆਪਕਾ ਮੈਡਮ ਮਹਿਕ ਗਾਂਧੀ ਦੁਆਰਾ ਵਿਸ਼ਵ ਕੈਂਸਰ ਕੰਟਰੋਲ ਸੰਗਠਨ ਦੁਆਰਾ ਕੈਂਸਰ ਖ਼ਿਲਾਫ਼ ਵਿੱਢੀ ਮੁਹਿੰਮ ਦੇ ਅੰਤਰਗਤ ਵਿਸ਼ਵ ਕੈਂਸਰ ਦਿਵਸ 2021 ਮੌਕੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਸਾਇੰਸ ਅਧਿਆਪਕਾ ਦੁਆਰਾ ਵਰਕਸ਼ਾਪ ਦੀ ਇਕੱਤਰਤਾ ਵਿਚ ਬੋਲਦਿਆਂ ਦੱਸਿਆ ਕਿ ਸਾਲ 2000ਵਿਚ ਆਰੰਭੀ ਇਸ ਮੁਹਿੰਮ ਨੂੰ ਸੰਸਾਰ ਭਰ ਵਿੱਚ ਉਤਸ਼ਾਹ ਭਰਪੂਰ ਬਲ ਮਿਲਿਆ ਹੈ ।ਇਸ ਪ੍ਰੇਰਨਾਮਈ ਲਹਿਰ ਸਦਕਾ ਲੱਖਾਂ ਕੈਂਸਰ ਮਰੀਜ਼ਾਂ ਦੀ ਵੇਲੇ ਸਿਰ ਪਹਿਚਾਣ ਕਰਵਾ ਕੇ ਇਲਾਜ ਰਾਹੀਂ ਨਵੀਂ ਆਸ ਦੀ ਕਿਰਨ ਜਾਗੀ ਹੈ।ਸਾਲ 2021 ਦਾ ਥੀਮ ਮੈਂ ਉਮੀਦ ਹਾਂ-ਮੇਰੇ ਹੌਂਸਲੇ ਬੁਲੰਦ ਨੇ’* ਦੀ ਤਰਜ਼ ਤੇ ਪੰਜਾਬੀਆਂ ਨੂੰ ਇਸ ਭਿਆਨਕ ਬੀਮਾਰੀ ਨਾਲ ਲੜਨ,ਇਸ ਦੇ ਪਸਾਰੇ ਨੂੰ ਰੋਕਣ ਅਤੇ ਤੁਰੰਤ ਇਲਾਜ ਕਰਵਾਉਣ ਲਈ ਕਮਰ ਕੱਸੇ ਕਰਨ ਦੀ ਲੋੜ ਹੈ ।
ਇਸ ਵਰਕਸ਼ਾਪ ਦੇ ਦੂਸਰੇ ਪੜਾਅ ਵਿੱਚ ਡਾ: ਬਲਵਿੰਦਰ ਸਿੰਘ ਅਤੇ ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਸਾਡੇ ਸੂਬੇ ਵਿੱਚ ਗਲਤ ਖਾਣ-ਪਾਣ,ਦੂਸ਼ਿਤ ਵਾਤਾਵਰਣ,ਵਿਗੜੀਆਂ ਆਦਤਾਂ ਕਾਰਨ ਇਹ ਸਮੱਸਿਆ ਦਿਨੋਂ -ਦਿਨ ਵਧੇਰੇ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਹੀ ਹੈ। ਆਮ ਪਬਲਿਕ ਦੀਆਂ ਭਾਰੀ ਇਕੱਤਰਤਾਵਾਂ ਮੌਕੇ ਲੋਕਾਂ ਨੂੰ ਕੈਂਸਰ ਮਰੀਜ਼ਾਂ ਪ੍ਰਤੀ ਸਕਾਰਾਤਮਕ ਉਤਸ਼ਾਹ ਪੈਦਾ ਕਰਨ ਵਾਲੀਆਂ ਜੁਗਤਾਂ ਸਮਝਾਈਆਂ ਜਾਣੀਆਂ ਹਨ ।
ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਚੇਤੰਨ ਕਰਨ ਦੀ ਲਹਿਰ ਇਸ ਬਿਮਾਰੀ ਨੂੰ ਕਾਬੂ ਕਰਨ ਵਿਚ ਫਾਇਦੇਮੰਦ ਸਾਬਤ ਹੋਵੇਗਾ ।ਅੱਜ ਸੰਸਾਰ ਭਰ ਵਿੱਚ ਕੈਂਸਰ ਮਰੀਜ਼ਾਂ ਨੂੰ ਨਿਰਾਸ਼ਾ ਭਰੀ ਨਜ਼ਰ ਨਾਲ ਵੇਖਣ ਦੀ ਬਜਾਏ ਉਨ੍ਹਾਂ ਵਿੱਚ ਉਤਸ਼ਾਹ ਰੂਪੀ ਆਸ ਦੀ ਕਿਰਨ ਨੂੰ ਵਧੇਰੇ ਹੌਸਲੇ ਨਾਲ ਪ੍ਰਚੰਡ ਕਰਨਾ ਹੋਵੇਗਾ ।
ਇਸ ਮੌਕੇ ਸਕੂਲ ਦੀ ਵਾਈਸ ਮੁਖੀ ਮੈਡਮ ਰੀਨਾ, ਨਰੇਸ਼ ਪੰਧੂ,ਮੈਡਮ ਮੋਨਿਕਾ, ਮੈਡਮ ਸੰਦੇਸ਼,ਬੀਬੀ ਸ਼ਿਮਲਾ ਅਤੇ ਹੋਰਨਾਂ ਪਤਵੰਤੇ ਮੈਂਬਰ ਹਾਜ਼ਰ ਸਨ।