ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਦਾ ਵਫਦ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਿਆ
ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਦਾ ਵਫਦ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਿਆ
ਉੱਪ ਮੁੱਖ ਮੰਤਰੀ ਵੱਲੋਂ ਜਲਦ ਹੀ ਜਥੇਬੰਦੀ ਨਾਲ ਪੈਨਲ ਮੀਟਿੰਗ ਕਰਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ
ਮਿਤੀ 30 ਸਤੰਬਰ 2015 ( Harish Monga ): ਅੱਜ ਮਿਤੀ 30 ਸਤੰਬਰ 2015 ਨੂੰ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਦਾ ਵਫਦ ਸੂਬਾ ਪ੍ਰੈਸ ਸਕੱਤਰ ਰਜਿੰਦਰ ਸਿੰਘ ਦੀ ਅਗਵਾਈ ਵਿਚ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਮਿਲਿਆ।ਵਫਦ ਵੱਲੋਂ ਉੱਪ ਮੁੱਖ ਮੰਤਰੀ ਨੂੰ ਆਪਣੀਆ ਜਾਇਜ਼ ਤੇ ਹੱਕੀ ਮੰਗਾਂ ਤੋਂ ਜਾਣੂ ਕਰਵਾਇਆ ਗਿਆ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ•ਾ ਪ੍ਰਧਾਨ ਕ੍ਰਿਸ਼ਨ ਕੰਬੋਜ ਨੇ ਦੱਸਿਆ ਕਿ Àੁੱਪ ਮੁੱਖ ਮੰਤਰੀ ਵੱਲੋਂ ਕਰਮਚਾਰੀਆ ਨੂੰ ਜਲਦ ਹੀ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਉਨ•ਾਂ ਦੱਸਿਆ ਕਿ ਕਰਮਚਾਰੀ ਪਿਛਲੇ 11 ਸਾਲਾਂ ਤੋਂ ਕੰਮ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਕਰਮਚਾਰੀਆ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਨਹੀ ਕੀਤਾ ਜਾ ਰਿਹਾ। ਉਨ•ਾਂ ਦੱਸਿਆ ਕਿ ਸਰਕਾਰ ਪੱਧਰ ਤੇ ਕਰਮਚਾਰੀਆ ਦੀਆ ਕਈ ਵਾਰ ਮੀਟਿੰਗ ਹੋਈਆ ਹਨ ਪ੍ਰੰਤੂ ਹਰ ਵਾਰ ਮੀਟਿੰਗਾਂ ਵਿਚ ਹੋਏ ਫੈਸਲੇ ਲਾਰੇ ਹੀ ਸਾਬਿਤ ਹੋਏ ਹਨ।
ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਹੋਈਆ ਮੀਟਿੰਗ ਵਿਚ ਕੀਤੇ ਫੈਸਲੇ ਵੀ ਲੰਬਾ ਸਮਾਂ ਬੀਤ ਜਾਣ ਤੇ ਵਿਭਾਗ ਵੱਲੋਂ ਲਾਗੂ ਨਹੀ ਕੀਤੇ ਜਾ ਰਹੇ।ਉਨ•ਾ ਐਲਾਨ ਕੀਤਾ ਕਿ ਅੱਜ ਉੱਪ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਅਨੁਸਾਰ ਜੇਕਰ ਜਲਦ ਹੀ ਕਰਮਚਾਰੀਆ ਦੀ ਮੀਟਿੰਗ ਕਰਕੇ ਮਸਲੇ ਹੱਲ ਨਾ ਕੀਤੇ ਗਏ ਤਾਂ ਕਰਮਚਾਰੀ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਮੋਕੇ ਵਫਦ ਵਿਚ ਰਕੇਸ਼ ਕੁਮਾਰ ਤੇ ਗੁਰਪ੍ਰੀਤ ਸਿੰਘ ਮੋਜੂਦ ਸਨ।