Ferozepur News
ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਸਿਹਤ ਮੰਤਰੀ
ਸਿਹਤ ਮੰਤਰੀ ਵੱਲੋਂ ਦਿੱਤੀ ਗਏ ਆਦੇਸ਼ਾਂ ਨੂੰ ਸਮੇਂ ਸਿਰ ਪੂਰਾਕੀਤਾ ਜਾਵੇਗਾ-ਸਿਵਲ ਸਰਜਨ
ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ: ਸਿਹਤ ਮੰਤਰੀ
ਹੁਣ ਪਿੰਡਾਂ ਵਿੱਚ ਹੀ ਮਿਲਣਗੀਆਂ ਮਿਆਰੀ ਸਿਹਤ ਸਹੂਲਤਾਂ -ਸ. ਚੇਤਨ ਸਿੰਘ ਜੌਡ਼ਾ ਮਾਜਰਾ
ਸਿਹਤ ਮੰਤਰੀ ਵੱਲੋਂ ਦਿੱਤੀ ਗਏ ਆਦੇਸ਼ਾਂ ਨੂੰ ਸਮੇਂ ਸਿਰ ਪੂਰਾਕੀਤਾ ਜਾਵੇਗਾ-ਸਿਵਲ ਸਰਜਨ
ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਹਨਾਂ ਦੇ ਪਿੰਡਾਂ ਵਿੱਚ ਪੰਹੁਚਾਉਣ ਦੇ ਸੰਕਲਪ ਨੂੰ ਪੂਰਾ ਕਰਦੇ ਹੋਏ ਅੱਜ ਸਿਹਤ ਮੰਤਰੀ ਸਃਚੇਤਨ ਸਿੰਘ
10.10.2022: ਜੌੜਮਾਜਰਾ ਨੇ ਪਿੰਡ ਠੱਠਾ ਕਿਸ਼ਨ ਸਿੰਘ ਵਿਖੇ ਸਰਕਾਰੀ ਸਿਹਤ ਕੇਂਦਰ ਨੂੰ ਅਪਗਰੇਡ ਕਰਨ ਦੇ ਆਦੇਸ਼ ਸਿਵਲ ਸਰਜਨ ਫਿਰੋਜਪੁਰ ਡਾ.ਰਜਿੰਦਰ ਪਾਲ ਨੂੰ ਦਿੱਤੇ।ਇਸ ਦੌਰਾਨ ਸਃ ਜੌੜਮਾਜਰਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਲੈਣ ਲਈ ਹੁਣ ਦੂਰ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ ਸਗੋਂ ਉਹਨਾਂ ਦੇ ਪਿੰਡਾਂ ਤੇ ਮੁਹੱਲਿਆਂ ਵਿੱਚ 100 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਜਿੱਥੇ ਮਰੀਜਾਂ ਦਾ ਇਲਾਜ ,ਟੈਸਟ ਤੇ ਦਵਾਈ ਬਿਲਕੁਲ ਮੁਫਤ ਹੈ।
ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਃ ਭਗਵੰਤ ਸਿੰਘ ਮਾਨ ਜੀ ਅਗਵਾਈ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਤਾਂ ਜੋ ਲੋਕ ਸਿਹਤਮੰਦ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ।ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਪਿੰਡਾਂ ਵਿੱਚ ਹੋਰ ਆਮ ਆਦਮੀ ਕਲੀਨਿਕ ਹੋਰ ਖੋਲੇ ਜਾਣਗੇ।ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਹਸਪਤਾਲਾਂ ਵਿੱਚ ੳਟ ਸੈਂਟਰ ਖੋਲੇ ਗਏ ਹਨ ਜਿੱਥੇ ਨਸ਼ੇ ਦੀ ਬੁਰੀ ਆਦਤ ਵਿੱਚ ਫਸੇ ਲੋਕਾਂ ਦੀ ਕਾਊਸਲਿੰਗ ਕਰਕੇ ਉਹਨਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ,ਸਰਕਾਰੀ ਸਿਹਤ ਕੇਂਦਰਾਂ ਵਿੱਚ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਇਲਾਜ ਕੀਤਾ ਜਾ ਰਿਹਾ ਹੈ।
ਇਸ ਦੋਰਾਨ ਐਮ ਐਲ ਏ ਸ਼੍ਰੀ ਨਰੇਸ਼ ਕਟਾਰੀਆ ਤੇ ਸ਼੍ਰੀ ਮਤੀ ਰਾਜ ਕੋਰ ਨੇ ਦੱਸਿਆ ਕਿ ਜੀਰਾ ਵਿੱਚ ਸਿਹਤ ਤੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਣ ਦਿੱਤੀ ਜਾਵੇਗੀ ,ਹਲਕਾ ਜੀਰਾ ਵਿੱਚ ਸਰਕਾਰ ਵੱਲੋਂ ਪਹਿਲਾਂ ਹੀ ਦੋ ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਲਈ ਸ਼ੁਰੂ ਕੀਤੇ ਜਾ ਚੁੱਕੇ ਹਨ।ਉਹਨਾਂ ਨੇ ਸਿਹਤ ਮੰਤਰੀ ਦਾ ਸਿਹਤ ਮੰਤਰੀ ਸ ਚੇਤਨ ਸਿੰਘ ਜੌੜਮਾਜਰਾ ਦਾ ਪਿੰਡ ਠੱਠਾਕਿਸ਼ਨ ਸਿੰਘ ਵਿਖੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਨ ਤੇ ਧੰਵਾਦ ਕੀਤਾ।।
ਇਸ ਦੋਰਾਨ ਸਿਵਲ ਸਰਜਨ ਫਿਰੋਜਪੁਰ ਡਾ.ਰਜਿੰਦਰ ਪਾਲ ਨੇ ਦੱਸਿਆ ਕਿ ਸਿਹਤ ਮੰਤਰੀ ਸ ਚੇਤਨ ਸਿੰਘ ਜੌੜਮਾਜਰਾ ਵੱਲੋਂ ਠੱਠਾ ਕਿਸ਼ਨ ਸਿੰਘ ਸੈਂਟਰ ਨੂੰ ਅਪਗਰੇਡ ਕਰਨ ਦੀ ਤਜਵੀਜ ਮੰਗੀ ਗਈ ਹੈ ,ਜਿਸ ਨੂੰ ਸਮੇਂ ਸਿਰ ਪੂਰਾ ਕਰਕੇ ਮੰਤਰੀ ਸਾਹਿਬ ਨੂੰ ਭੇਜ ਦਿੱਤੀ ਜਾਏਗੀ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਹੋਰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।ਇਸ ਦੋਰਾਨ ਸਿਹਤ ਮੰਤਰੀ ਸ ਚੇਤਨ ਸਿੰਘ ਜੌੜਮਾਜਰਾ ਵੱਲੋਂ ਐਸ.ਡੀ.ਐਚ.ਜੀਰਾ ਵਿਖੇ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ।
ਇਸ ਦੋਰਾਨ ਏ.ਡੀ.ਸੀ. ਫਿਰੋਜਪੁਰ ਸ਼੍ਰੀ ਸਾਗਰ ਸੇਤੀਆ, ਐਸ. ਡੀ.ਐਮ.ਜੀਰਾ, ਸਿਵਲ ਸਰਜਨ ਫਿਰੋਜਪੁਰ ਡਾ.ਰਜਿੰਦਰ ਪਾਲ ,ਨਾਇਬ ਤਹਿਸੀਲਦਾਰ ਸ਼੍ਰੀ ਵਿਨੋਦ ਕੁਮਾਰ ,ਡਾ.ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਕੱਸੋਆਣਾ,ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ,ਰਜਨੀਕ ਕੋਰ ਬੀ.ਸੀ.ਸੀ. ਕੋਆਰਡੀਨੇਟਰ ਅਤੇ ਸਿਹਤ ਸਟਾਫ ਆਦਿ ਹਾਜਰ ਸਨ।