ਸਰਕਾਰ ਦੇ ਹੁਕਮਾਂ ਦੇ ਬਾਵਜੂਦ ਆਰ ਐੱਸ ਡੀ ਕਾਲਜ ਦੀ ਮੇਨੇਜਮੈਂਟ ਨੇ ਪ੍ਰੋਫੈਸਰਾਂ ਨੂੰ ਜੁਆਇੰਨ ਕਰਾਉਣ ਤੋੰ ਕੀਤਾ ਨਾਂਹ
ਜਨਤਕ ਜਥੇਬੰਦੀਆਂ ਵਲੋਂ ਵਿਸ਼ਾਲ ਸੰਘਰਸ਼ ਦੀ ਚੇਤਾਵਨੀ
ਸਰਕਾਰ ਦੇ ਹੁਕਮਾਂ ਦੇ ਬਾਵਜੂਦ ਆਰ ਐੱਸ ਡੀ ਕਾਲਜ ਦੀ ਮੇਨੇਜਮੈਂਟ ਨੇ ਪ੍ਰੋਫੈਸਰਾਂ ਨੂੰ ਜੁਆਇੰਨ ਕਰਾਉਣ ਤੋੰ ਕੀਤਾ ਨਾਂਹ
ਜਨਤਕ ਜਥੇਬੰਦੀਆਂ ਵਲੋਂ ਵਿਸ਼ਾਲ ਸੰਘਰਸ਼ ਦੀ ਚੇਤਾਵਨੀ
ਫਿਰੋਜ਼ਪੁਰ 8 ਸਤੰਬਰ, 2023: ਮਹੀਨੇ ਤੋਂ ਵੀ ਵੱਧ ਸਮੇਂ ਤੋਂ ਆਰ ਐਸ ਦੀ ਕਾਲਜ ਦੇ ਸਾਹਮਣੇ ਕਾਲਜ ਮੈਨੇਜਮੈਂਟ ਵੱਲੋਂ ਨੌਕਰੀ ਤੋਂ ਬਰਖਾਸਤ ਕੀਤੇ ਗਏ 3 ਪ੍ਰੋਫੈਸਰਾਂ ਦੀ ਨੌਕਰੀ ਬਹਾਲ ਕਰਾਉਣ ਲਈ ਸੰਘਰਸ਼ ਚੱਲ ਰਿਹਾ ਹੈ। | ਜਿਸ ਨੂੰ ਲੈ ਕੇ ਪਹਿਲਾਂ ਪੰਜਾਬ ਯੂਨੀਵਰਸਿਟੀ ਅਤੇ ਹੁਣ ਡਾਇਰੈਕਟੋਰੇਟ ਉਚੇਰੀ ਸਿੱਖਿਆ ਵਿਭਾਗ ਪੰਜਾਬ ਨੇ ਵੀ ਪੱਤਰ ਲਿਖ ਕੇ ਪ੍ਰੋਫੈਸਰਾਂ ਨੂੰ ਨੌਕਰੀ ਜੁਆਇੰਨ ਕਰਾਉਣ ਦੇ ਹੁਕਮ ਦਿੱਤੇ ਹਨ | ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਮੇਨੇਜਮੈਂਟ ਨੇ ਕੋਰੀ ਨਾਂਹ ਕਰ ਦਿੱਤੀ ਹੈ | ਜਿਸਦੇ ਚਲਦਿਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿੱਚ ਰੋਸ਼ ਵੱਧ ਗਿਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਅੱਜ ਪ੍ਰੋਫੈਸਰਾਂ ਦੇ ਨਾਲ ਰਲ ਕੇ ਵੱਖ ਵੱਖ ਕਿਸਾਨ ਅਤੇ ਮੁਲਜਮ ਜਥੇਬੰਦੀਆਂ ਨੇ ਸਰਕਾਰੀ ਚਿੱਠੀ ਸਮੇਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਹਲਕਾ ਵਿਧਾਇਕ ਰਣਬੀਰ ਭੁੱਲਰ ਨੂੰ ਮੰਗ ਪੱਤਰ ਸੌਂਪਿਆ ਅਤੇ ਮਾਮਲੇ ਵਿੱਚ ਸਰਗਰਮ ਦਖਲਅੰਦਾਜ਼ੀ ਕਰਕੇ ਤੁਰੰਤ ਤਿੰਨਾਂ ਪ੍ਰੋਫੈਸਰਾਂ ਨੂੰ ਬਹਾਲ ਕਰਾਉਣ ਦੀ ਮੰਗ ਕੀਤੀ | ਉਹਨਾਂ ਕਿਹਾ ਕਿ ਜ਼ੇਕਰ ਮੇਨੇਜਮੈਂਟ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਨਹੀਂ ਮੰਨਦੀ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਮੇਨੇਜਮੈਂਟ ਨੂੰ ਭੰਗ ਕਰਕੇ ਕਾਲਜ ਨੂੰ ਸਿੱਧਾ ਆਪਣੇ ਅਧੀਨ ਕਰ ਲੈਣਾ ਚਾਹੀਦਾ ਹੈ | ਉਹਨਾਂ ਕਿਹਾ ਕਿ ਅਜਿਹਾ ਕਰਕੇ ਹੀ ਵਿਦਿਆਰਥੀਆਂ ਦਾ ਭਵਿੱਖ ਅਤੇ ਅਧਿਆਪਕਾਂ ਦਾ ਰੁਜਗਾਰ ਬਚਾਇਆ ਜਾ ਸਕਦਾ ਹੈ |ਅੱਜ ਸ਼ਾਮਲ ਜਥੇਬੰਦੀਆਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬੀ ਕੇ ਯੂ ਕਾਦੀਆਂ, ਬੀ ਕੇ ਯੂ ਪੰਜਾਬ, ਕੁਲ ਹਿੰਦ ਕਿਸਾਨ ਸਭਾ ਆਦਿ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜ਼ੇਕਰ ਜਲਦ ਇਹਨਾਂ ਪ੍ਰੋਫੈਸਰਾਂ ਦੀਆਂ ਨੌਕਰੀਆਂ ਬਹਾਲ ਨਾ ਕੀਤੀਆਂ ਗਈਆਂ ਤਾਂ ਜਥੇਬੰਦੀਆਂ ਜਲਦ ਹੀ ਵਿਸ਼ਾਲ ਅਤੇ ਤਿੱਖਾ ਐਕਸ਼ਨ ਕਰਨਗੀਆਂ | ਇਸ ਮੌਕੇ ਪ੍ਰੋਫੈਸਰ ਗੁਰਤੇਜ ਸਿੰਘ ਕੋਹਾਰਵਾਲਾ ਪ੍ਰੋ. ਕੁਲਦੀਪ ਸਿੰਘ ਪ੍ਰੋ ਮਨਜੀਤ ਕੌਰ ਆਦਿ ਤੋੰ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਸਨ |