Ferozepur News

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਸ. ਬੀ. ਐਸ. ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੀਆਂ ਪ੍ਰਯੋਗਸ਼ਾਲਾਵਾਂ ਵਿਖਾਉਣ ਦਾ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ

?

ਫਿਰੋਜ਼ਪੁਰ 25 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਸਿੱਖਿਆ ਅਫਸਰ (ਸੈਕੰ. ਸਿ.) ਫਿਰੋਜ਼ਪੁਰ ਅਤੇ ਜ਼ਿਲ•ਾ ਸਾਇੰਸ ਸੁਪਰਵਾਈਜ਼ਰ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੀਆਂ ਪ੍ਰਯੋਗਸ਼ਾਲਾਵਾਂ ਵਿਖਾਉਣ ਦਾ ਪ੍ਰੋਗਰਾਮ ਸਫਲਤਾ ਪੂਰਵਕ ਸੰਪੰਨ ਹੋ ਗਿਆ। ਇਸ ਪ੍ਰੋਗਰਾਮ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਫਿਰੋਜਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਫਿਰੋਜਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਗੁਰੂਹਰਸਹਾਏ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਜ਼ੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਜ਼ੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰ) ਤਲਵੰਡੀ ਭਾਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਜੀਦਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਮਮਦੋਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਈ ਫੇਮੇ ਕੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਸੇਠਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਕੁਲ 1025 ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10 ਦਸੰਬਰ ਤੌਂ 24 ਦਸੰਬਰ ਤੱਕ ਇਸ ਹਾਈ ਟੈਕ ਕੈਂਪਸ ਦੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ, ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੇਖਿਆ ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਪੜਾ•ਈ ਦੀ ਰੁਚੀ ਵਧਾਉਣਾ ਅਤੇ ਉਨ•ਾਂ ਵਿਚ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਪ੍ਰੋਗਰਾਮ ਅਨੁਸਾਰ ਹਰ ਰੋਜ਼ ਵਿਦਿਆਰਥੀਆਂ ਨੂੰ ਪਹਿਲਾਂ ਦੱਸਵੀਂ ਅਤੇ ਬਾਰਵੀਂ ਜਮਾਤ (ਸਾਇੰਸ ਗਰੁੱਪ) ਪਾਸ ਕਰਨ ਤੌਂ ਬਾਅਦ ਉਪਲਬਧ ਵੱਖ ਵੱਖ ਕੈਰੀਅਰ ਨੂੰ ਚੁਣਨ ਦੀ ਪਰੇਜ਼ਨਟੇਸ਼ਨ ਦਿੱਤੀ ਜਾਂਦੀ ਸੀ ਅਤੇ ਫੇਰ ਇਸ ਕੈਂਪਸ ਦੇ ਸਾਰੇ ਵਿਭਾਗਾਂ ਦੀਆਂ ਹਾਈ ਟੈਕ ਪ੍ਰਯੋਗਸ਼ਾਲਾਵਾਂ ਜਿਨ•ਾਂ ਵਿਚ ਕੈਮੀਕਲ ਇੰਜ਼ੀ., ਈ. ਸੀ. ਈ., ਸੀ. ਐਸ. ਈ., ਇਲੈਕਟ੍ਰੀਕਲ ਇੰਜ਼ੀ., ਮਕੈਨੀਕਲ ਇੰਜ਼ੀ., ਐਪਲਾਇਡ ਸਾਇੰਸਿਜ਼, ਆਰਕੀਟੈਕਚਰ, ਸਿਵਲ ਇੰਜ਼ੀ., ਸੈਂਟਰਲ ਵਰਕਸ਼ਾਪ, ਕੰਪਿਊਟਰ ਸੈਂਟਰ, ਸਮਾਰਟ ਕਲਾਸ ਰੂਮ , ਹੋਸਟਲ, ਖੇਡ ਮੈਦਾਨ, ਮਾਰਕੀਟ ਕੰਪਲੈਕਸ, ਸਾਰੇ ਵਿਭਾਗ ਅਤੇ ਹੋਰ ਕਾਲਜ ਦੀਆਂ ਸਹੂਲਤਾਂ ਵਿਖਾਈਆਂ ਜਾਂਦੀਆਂ ਸਨ। ਵਿਦਿਆਰਥੀਆਂ ਵਲੋਂ ਦਿੱਤੀ ਗਈ ਫੀਡਬੈਕ ਅਨੁਸਾਰ ਉਹ ਇਸ 100 ਏਕੜ ਵਿਚ ਫੈਲੀ ਵਿੱਦਿਅਕ ਸੰਸਥਾ ਦੀਆਂ ਪ੍ਰਯੋਗਸ਼ਾਲਾਵਾਂ, ਸਹੂਲਤਾਂ ਅਤੇ ਬੁਨਿਆਦੀ ਢਾਂਚੇ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਇਸ ਦੌਰੇ ਤੋਂ ਬਾਅਦ ਉਨ•ਾਂ ਨੂੰ ਹੋਰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਨਾ ਮਿਲੀ ਹੈ। ਜਗਸੀਰ ਸਿੰਘ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਅਤੇ ਪ੍ਰਦੀਪ ਦਿਉੜਾ ਉਪ ਜ਼ਿਲ•ਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਨੇ ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਟੀ.ਐਸ.ਸਿੱਧੂ ਅਤੇ ਪ੍ਰਿੰਸੀਪਲ ਪੋਲੀ ਵਿੰਗ ਪ੍ਰੋਫੈਸਰ ਗਜ਼ਲਪ੍ਰੀਤ ਸਿੰਘ ਦਾ ਇਸ ਪ੍ਰੌਗਰਾਮ ਨੂੰ ਸਫਲਤਾ ਪੂਰਵਕ ਨਪੇਰੇ ਚਾਣਨ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਕੈਂਪਸ ਸਰਕਾਰੀ ਸਕੂਲਾਂ ਦੇ ਵਿਦਆਰਥੀਆਂ ਲਈ ਚਾਨਣ ਮੁਨਾਰਾ ਬਣੇਗਾ। ਇਸ ਪ੍ਰੋਗਰਾਮ ਨੂੰ ਉਲੀਕਣ ਲਈ ਕੈਂਪਸ ਡਾਇਰੈਕਟਰ ਡਾ. ਟੀ.ਐਸ.ਸਿੱਧੂ ਅਤੇ ਪ੍ਰਿੰਸੀਪਲ ਪੋਲੀ ਵਿੰਗ ਪ੍ਰੋਫੈਸਰ ਗਜ਼ਲਪ੍ਰੀਤ ਸਿੰਘ ਨੇ ਰਾਜੇਸ਼ ਮਹਿਤਾ (ਡੀ. ਐਸ.ਐਸ.), ਦੀਪਕ ਸ਼ਰਮਾ (ਨੋਡਲ ਅਫਸਰ) ਅਤੇ ਸੁਮਿਤ ਗਲਹੋਤਰਾ (ਏ. ਡੀ. ਐਸ.ਐਸ.) ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

Related Articles

Back to top button