Ferozepur News

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਨਲਾਈਨ ਕੰਮਾਂ ਵਿੱਚ ੳੁਲਝਾੳੁਣਾ ਗਲਤ : ਜੀਟੀਯੂ 

Ferozepur, December 13, 2017 : ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਿਨਾਂ ਕੰਪਿਊਟਰ, ੲਿੰਟਰਨੈਟ ਤੇ ਬਿਨਾਂ ਟ੍ਰੈਨਿੰਗ ਦੇ ਅਧਿਅਾਪਕਾਂ ਕੋਲੋਂ ਆਨਲਾਈਨ ਕੰਮ ਕਰਵਾਉਣ ਦੀ ਨਵੀਂ ਪਰਮਪਰਾ ਨੇ ਅਧਿਆਪਕਾਂ ਦੀ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੈ।    

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਦੱਸਿਆ ਕਿ ਵਿਭਾਗ ਵੱਲੋਂ ਈ ਪੰਜਾਬ ਨਾਂ ਦੀ ਸਾਈਟ ਉੱਪਰ ਆਏ ਦਿਨ ਨਵੇਂ ਅੰਕੜੇ ਚੜ੍ਹਾਉਣ ਦੇ ਹੁਕਮ ਦੇ ਕੇ ਅਧਿਆਪਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਹੁਣ ਸ਼ਾਲਾ ਸਿੱਧੀ ਨਾਂ ਦੀ ਯੋਜਨਾ ਦੇ ਪ੍ਰੋਫਾਰਮੇ ਪ੍ਰਾਇਮਰੀ ਅਧਿਆਪਕਾਂ ਤੋਂ ਆਨਲਾਈਨ ਕਰਵਾਏ ਜਾ ਰਹੇ ਹਨ ਉਹ ਵੀ ਬਿਨਾਂ ਟ੍ਰੈਨਿੰਗ ਦਿੱਤੀਆਂ। 

 

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਜਿਲ੍ਹਾ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਾ ਤਾਂ ਕੋਈ ਕੰਪਿਊਟਰ ਅਧਿਆਪਕ ਹੈ ਅਤੇ ਨਾ ਹੀ ਇੰਟਰਨੈੱਟ ਵਰਗੀਆਂ ਸਹੂਲਤਾਂ ਹਨ।ਬਿਨਾਂ ਕੰਪਿਊਟਰ ਅਪ੍ਰੇਟਰ ਅਤੇ ਇੰਟਰਨੈੱਟ ਦੇ ਅਧਿਆਪਕਾਂ ਕੋਲੋਂ ਆਨਲਾਈਨ ਡਾਕਾਂ ਦੀ ਮੰਗ ਕਰਨਾ ਬਿਲਕੁਲ ਗਲਤ ਹੈ । ਅਧਿਅਾਪਕ ੲਿਹ ਡਾਟਾ ਅਾਨਲਾੲਿਨ ਕਰਾੳੁਣ ਲੲੀ ਪੱਲਿਓਂ ਪੈਸੇ ਖਰਚ ਕੇ ਕੈਫਿਅਾਂ ਤੇ ਖੱਜਲ ਖੁਅਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਨਵਾਂ ਫਰਮਾਨ 'ਸ਼ਾਲਾ ਸਿੱਧੀ' ਨਾਂ ਦੀ ਵੈਬਸਾਈਟ ਤੇ 15 ਦਸੰਬਰ ਤੱਕ ਇਨਫਰਮੇਸ਼ਨ ਫਿਡ ਕਰਨ ਦਾ ਦਿੱਤਾ ਗਿਆ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਬੰਧੀ ਸਕੈਂਡਰੀ ਸਕੂਲਾਂ ਨੂੰ ਸਿਖਲਾਈ ਦਿੱਤੀ ਗਈ ਹੈ, ਪ੍ਰਾਇਮਰੀ ਅਧਿਆਪਕਾਂ ਨੂੰ ਕੋਈ ਸਿਖਲਾਈ ਹੀ ਨਹੀਂ ਦਿੱਤੀ ਗਈ। ਪਾ੍ਇਮਰੀ ਵਿਭਾਗ ਵਿੱਚ ਕੰਮ ਕਰਦੇ ਬਹੁਤੇ ਅਧਿਆਪਕਾਂ ਨੂੰ ਕੰਪਿਊਟਰ ਚਲਾਉਣਾ ਹੀ ਨਹੀਂ ਆਉਂਦਾ, ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਤੋਂ ਆਨਲਾਈਨ ਕੰਮ ਕਰਵਾਉਣਾ ਸਰਾਸਰ ਗਲਤ ਹੈ। 

ਸੰਜੀਵ ਟੰਡਨ, ਗੌਰਵ ਮੁੰਜਾਲ, ਸੰਦੀਪ ਟੰਡਨ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਪਹਿਲਾਂ ਹੀ ਕਮੀ ਹੈ, ਉਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੀ ਜਗ੍ਹਾ ਤੇ ਆਨਲਾਈਨ ਕੰਮਾਂ ਵਿਚ ੳਲਝਾ ਕਿ ਸਰਕਾਰ ਸਰਕਾਰੀ ਸਕੂਲਾਂ ਨੂੰ ਸੋਚੀ ਸਮਝੀ ਸਾਜਿਸ਼ ਦੇ ਤਹਿਤ ਖਤਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕਾਂ ਦੀ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਇਹੋ ਜਿਹੇ ਕੰਮਾਂ ਦਾ ਵਿਰੋਧ ਕਰਦੀ ਹੋਈ ਕੋਈ ਸਖਤ ਫੈਸਲਾ ਲੈਣ ਨੂੰ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਵਿਭਾਗ ਦੇ ਮੰਤਰੀ ਤੇ ਇਸਦੇ ਅਧਿਕਾਰੀਆਂ ਦੀ ਹੋਵੇਗੀ। 

Related Articles

Back to top button