ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਮੈਗਾ ਐਸਐਮਸੀ ਮੀਟਿੰਗ ਦਾ ਆਯੋਜਨ
ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਮੈਗਾ ਐਸਐਮਸੀ ਮੀਟਿੰਗ ਦਾ ਆਯੋਜਨ
ਫਿਰੋਜ਼ਪੁਰ, ਫਰਵਰੀ 11, 2025: ਫਿਰੋਜ਼ਪੁਰ 3 ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਕੇਸਰ ਸਿੰਘ ਵਾਲਾ ਵਿਖੇ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅੱਜ ਇੱਕ ਮੈਗਾ ਐਸਐਮਸੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਬੀਪੀਈਓ ਰਣਜੀਤ ਸਿੰਘ, ਪਿੰਡ ਦੇ ਪੰਚਾਇਤ ਮੈਂਬਰ, ਸਰਪੰਚ, ਅਤੇ ਹੋਰ ਪ੍ਰਮੁੱਖ ਐਸਐਮਸੀ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਬੀਪੀਈਓ ਰਣਜੀਤ ਸਿੰਘ ਨੇ ਸਕੂਲ ਦੀ ਸਫਾਈ, ਬਾਥਰੂਮਾਂ ਦੀ ਸਫਾਈ, ਪਾਣੀ ਦੇ ਪ੍ਰਬੰਧ, ਸਕੂਲ ਸੁਰੱਖਿਆ, ਚਾਰਦੀਵਾਰੀ, ਬੱਚਿਆਂ ਦੇ ਦਾਖਲੇ, ਅਤੇ ਸਰਕਾਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਾਰੇ ਮੈਂਬਰਾਂ ਵਿੱਚ ਖਾਸਾ ਉਤਸਾਹ ਦੇਖਣ ਨੂੰ ਮਿਲਿਆ।
ਸਕੂਲ ਮੁਖੀ ਸੰਦੀਪ ਟੰਡਨ ਨੇ ਪੰਚਾਇਤ ਮੈਂਬਰਾਂ ਅਤੇ ਐਸਐਮਸੀ ਮੈਂਬਰਾਂ ਨੂੰ ਸਕੂਲ ਦੀਆਂ ਸਮੱਸਿਆਵਾਂ ਅਤੇ ਬੱਚਿਆਂ ਦੀਆਂ ਸਮੱਸਿਆਵਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਕੂਲ ਦਾ ਇੱਕ ਦੋਰਾ ਵੀ ਕਰਵਾਇਆ ਗਿਆ, ਜਿਸ ਉੱਪਰ ਸਾਰਿਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਸਕੂਲ ਨੂੰ ਹੋਰ ਵਧੀਆ ਬਣਾਉਣ ਲਈ ਯਤਨ ਕਰਨ ਦਾ ਆਗਰਾ ਦਿੱਤਾ।
ਇਸ ਮੌਕੇ ਚੇਅਰਮੈਨ ਬਿਮਲਾ ਕੌਰ, ਬਸੰਤ ਕੌਰ, ਸੁਬੇਗ ਸਿੰਘ, ਗੁਰਦੇਵ ਸਿੰਘ, ਸੈਮਲ ਸਿੰਘ, ਪੂਜਾ, ਨੀਰੂ, ਸ਼ਿਫਾਲੀ ਮੋਂਗਾ, ਹਰਮੀਤ ਕੌਰ, ਇੰਦਰਜੀਤ ਸਿੰਘ, ਜਸਵਿੰਦਰ ਕੌਰ, ਬਲਵਿੰਦਰ ਕੌਰ ਸਰਪੰਚ, ਅਤੇ ਹੋਰ ਪੰਚਾਇਤ ਮੈਂਬਰਾਂ ਨੇ ਹਾਜ਼ਰੀ ਭਰੀ।
ਇਸ ਮੀਟਿੰਗ ਦਾ ਮੁੱਖ ਉਦੇਸ਼ ਸਕੂਲ ਦੀ ਸਥਿਤੀ ਨੂੰ ਸੁਧਾਰਨਾ ਅਤੇ ਬੱਚਿਆਂ ਦੀ ਸਿੱਖਿਆ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਸੀ। ਸਾਰੇ ਮੈਂਬਰਾਂ ਨੇ ਇਸ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।