ਸਰਕਾਰੀ ਕੰਨਿਆ ਸਕੂਲ ਦਾ ਵੋਕੇਸ਼ਨਲ ਇੰਜੀਨੀਅਰਿੰਗ ਦਾ ਨਤੀਜਾ ਸ਼ਾਨਦਾਰ ਰਿਹਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੇ ਇੰਜੀਨੀਅਰਿੰਗ ਸਟਰੀਮ ਦੀਆਂ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ ਇਹ ਜਾਣਕਾਰੀ ਦਿੰਦੇ ਹੋਏ ਵੋਕੇਸ਼ਨਲ ਇੰਜੀਅਰਿੰਗ ਦੇ ਮੈਡਮ ਭੁਪਿੰਦਰ ਕੌਰ,ਮੈਡਮ ਸ਼ੈਲੀ ਕੰਬੋਜ ਜਸਵਿੰਦਰ ਸਿੰਘ ,ਕਮਲਦੀਪ ਸਿੰਘ ਨੇ ਦੱਸਿਆ ਕੇ ਸਾਰੇ ਸਕੂਲ ਦਾ ਨਤੀਜਾ ਜੋ ਕਿ 100 ਪ੍ਰਤੀਸ਼ਤ ਰਿਹਾ ਹੈ ਉਸ ਦੇ ਪਿੱਛੇ ਪਿ੍ੰਸੀਪਲ ਸ੍ਰੀ ਰਾਜੇਸ਼ ਮਹਿਤਾ ਦੀ ਸੁਚੱਜੀ ਅਗਵਾਈ ਦਾ ਵੱਡਾ ਯੋਗਦਾਨ ਹੈ ਵੋਕੇਸ਼ਨਲ ਇੰਜੀਅਰਿੰਗ ਦੇ ਨਤੀਜੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਕੁੱਲ 52 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ ਜਿਨ੍ਹਾਂ ਵਿੱਚੋਂ ਨੌਂ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ 36 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਅਤੇ 7 ਵਿਦਿਆਰਥੀਆਂ ਨੇ 70 ਤੋਂ 80 ਅੰਕ ਹਾਸਲ ਕੀਤੇ ਹਨ ਵੋਕੇਸ਼ਨਲ ਦੀਆਂ ਸਟਾਰ ਵਿਦਿਆਰਥਣਾਂ ਵਿੱਚ ਰਮਨੀਕ 94%,ਸੇਜਲ 93% ਨਵਨੀਤ ਕੌਰ 92 %,ਸੰਜਨਾ 91 %,ਸ਼ਮਾ 91% , ਬਲਵਿੱੰਦਰ ਕੌਰ 91%,ਪ੍ਰਿਯੱੰਕਾ ਕੌਰ 90%, ਸਰਬਜੀਤ ਕੌਰ 90 % ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਕੇਸ਼ਨਲ ਸਟਰੀਮ ਇੱਕ ਅਜਿਹੀ ਸਟਰੀਮ ਹੈ ਜੋ ਕਿ ਭਵਿੱਖ ਵਿੱਚ ਵਿਦਿਆਰਥਣਾਂ ਨੂੰ ਕਿੱਤਾ ਮੁੱਖੀ ਕੋਰਸਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ ਤਾਂ ਜੋ ਵਿਦਿਆਰਥਣਾਂ ਸਵੈ ਨਿਰਭਰ ਹੋ ਕੇ ਆਪਣੇ ਰੋਜ਼ਗਾਰ ਸ਼ੁਰੂ ਕਰ ਸਕਣ ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਜਿਨ੍ਹਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਸ਼ਾਮਲ ਹਨ ਵਿੱਚ ਰੁਜ਼ਗਾਰ ਦੀ ਵੀ ਉਪਲੱਬਧਤਾ ਹੈ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ਇਸ ਮੌਕੇ ਸਮੁੱਚੀ ਵੋਕੇਸ਼ਨਲ ਇੰਜੀਨੀਅਰਿੰਗ ਸਟਾਫ ਨੇ ਇਸ ਸ਼ਾਨਦਾਰ ਨਤੀਜੇ ਲਈ ਇੱਕ ਵਾਰ ਫਿਰ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਜੀ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸਰ ਦੀ ਸੁਚੱਜੀ ,ਅਨੁਸ਼ਾਸਿਤ ਅਤੇ ਅਗਾਂਹ ਵਧੂ ਸੋਚ ਨੇ ਇਨ੍ਹਾਂ ਸ਼ਾਨਦਾਰ ਨਤੀਜਿਆਂ ਵਿੱਚ ਇੱਕ ਮੀਲ ਪੱਥਰ ਦਾ ਕੰਮ ਕੀਤਾ ਹੈ