ਸਮਾਜ ਲਈ ਪ੍ਰੇਰਣਾ ਸਰੋਤ ਹੈ ਐਨ.ਡੀ.ਆਰ.ਐਫ ਟੀਮ ਦੀ ਕਾਰਜਪ੍ਰਣਾਲੀ— ਖਰਬੰਦਾ
ਫਿਰੋਜ਼ਪੁਰ 21 ਫਰਵਰੀ(ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਕੁਦਰਤੀ ਆਫਤਾਂ ਦੇ ਬਚਾਅ ਲਈ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਜਿਲ•ਾ ਫਿਰੋਜ਼ਪੁਰ ਵਿਚ 6 ਫਰਵਰੀ ਤੋ 20 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਵਿਚ ਐਨ.ਡੀ.ਆਰ.ਐਫ ਬਠਿੰਡਾ ਦੀ 35 ਮੈਂਬਰਾਂ ਟੀਮ ਨੇ 8 ਸਕੂਲ ਅਤੇ ਕਾਲਜਾਂ ਵਿਚ ਜਾ 2000 ਤੋ ਵੱਧ ਨੌਜਵਾਨਾਂ ਨੂੰ ਕੁਦਰਤੀ ਆਫਤਾਂ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਮੁਸ਼ਕਿਲ ਦੀ ਘੜੀ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਵਿਸਤਾਰ ਸਹਿਤ ਦੱਸਿਆ। ਪ੍ਰੋਗਰਾਮਾਂ ਦੀ ਸਮਾਪਤੀ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ:ਡੀ.ਪੀ.ਐਸ ਖਰਬੰਦਾ ਆਈ.ਏ.ਐਸ ਨੇ ਐਨ.ਡੀ.ਆਰ.ਐਫ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਟੀਮ ਦੀ ਮਿਹਨਤ ਲਗਨ ਅਤੇ ਕਾਰਜ ਪ੍ਰਣਾਲੀ ਸਮਾਜ ਲਈ ਪ੍ਰਰੇਨਾ ਸਰੋਤ ਹੈ। ਉਨ•ਾਂ ਕਿਹਾ ਕਿ ਇਹ ਲੋਕ ਆਪਣੀ ਜਿੰਦਗੀ ਜੋਖਿਮ ਪਾ ਕੇ ਲੋੜਵੰਦਾਂ ਦੀ ਮੁਸ਼ਕਿਲ ਦੇ ਸਮੇਂ ਵਿਚ ਮੱਦਦ ਕਰਕੇ ਉਨ•ਾਂ ਦੀ ਜਿੰਦਗੀ ਬਚਾਉਂਦੇ ਹਨ। ਉਨ•ਾਂ ਨੇ ਇਸ ਮੌਕੇ ਟੀਮ ਇੰਚਾਰਜ ਪਿੰਟੂ ਯਾਦਵ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਉਨ•ਾਂ ਨੇ ਸਮੁੱਚੀ ਮੁਹਿੰਮ ਦੇ ਨੋਡਲ ਅਫਸਰ ਡਾ. ਸਤਿੰਦਰ ਸਿੰਘ ਅਤੇ ਸਮੂਹ ਕਾਲਜ ਅਤੇ ਸਕੂਲਾਂ ਦੇ ਪਿੰ੍ਰਸੀਪਲਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਉਨ•ਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ੍ਰੀ.ਅਸ਼ੋਕ ਬਹਿਲ ਸਕੱਤਰ ਜਿਲ•ਾ ਰੈਡ ਕਰਾਸ, ਸਬ ਇੰਸਪੈਕਟਰ ਹੇਮੰਤ ਕੁਮਾਰ, ਸਬ ਇੰਸਪੈਕਟਰ ਕਰਮ ਸਿੰਘ, ਰਾਜੇਸ਼ ਕੁਮਾਰ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਟੀਮ ਦੇ ਸਮੂਹ ਮੈਬਰ ਵਿਸ਼ੇਸ਼ ਤੌਰ ਤੇ ਹਾਜਰ ਸਨ।