ਸਮਰ ਕੈਂਪ ਵਿੱਚ 40 ਵਿਦਿਆਰਥਣਾਂ ਨੇ ਦਿਖਾਈ ਪ੍ਰਤਿਭਾ, ਬਣਾਈਆ ਕਲਾਕ੍ਰਿਤੀਆਂ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵੱਲੋਂ 12ਵੀਂ ਪਾਸ ਵਿਦਿਆਰਥੀਆਂ ਲਈ 10 ਰੋਜ਼ਾ ਮੁਫ਼ਤ ਸਮਰ ਕੈਂਪ ਲਗਾਇਆ ਗਿਆ
ਸਮਰ ਕੈਂਪ ਵਿੱਚ 40 ਵਿਦਿਆਰਥਣਾਂ ਨੇ ਦਿਖਾਈ ਪ੍ਰਤਿਭਾ, ਬਣਾਈਆ ਕਲਾਕ੍ਰਿਤੀਆਂ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵੱਲੋਂ 12ਵੀਂ ਪਾਸ ਵਿਦਿਆਰਥੀਆਂ ਲਈ 10 ਰੋਜ਼ਾ ਮੁਫ਼ਤ ਸਮਰ ਕੈਂਪ ਲਗਾਇਆ ਗਿਆ
ਫ਼ਿਰੋਜ਼ਪੁਰ , 28.6.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਵਿਖੇ ਸਮਰ ਕੈਂਪ ਰਾਹੀਂ ਵਿਦਿਆਰਥਣਾਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਉਪਰਾਲਾ ਕੀਤਾ ਗਿਆ | ਕਾਲਜ ਪ੍ਰਬੰਧਕਾਂ ਵੱਲੋਂ 12ਵੀਂ ਪਾਸ ਵਿਦਿਆਰਥਣਾਂ ਲਈ 10 ਰੋਜ਼ਾ ਮੁਫ਼ਤ ਸਮਰ ਕੈਂਪ ਲਗਾਇਆ ਗਿਆ | ਇਸ ਸਮਰ ਕੈਂਪ ਵਿੱਚ ਲਗਭਗ 40 ਦੇ ਕਰੀਬ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ, ਕਲਾ ਦੇ ਹੁਨਰ ਨੂੰ ਨਿਖਾਰਿਆ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਹੇਠ ਅਤੇ ਡਾ. ਸੰਗੀਤਾ, ਕਾਰਜਕਾਰੀ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਸ਼ਖਸੀਅਤ ਵਿਕਾਸ, ਅੰਗਰੇਜ਼ੀ ਬੋਲਣਾ, ਸਵੈ-ਗਰੋਮਿੰਗ ਤਹਿਤ ਮੇਕਅੱਪ ਅਤੇ ਹੇਅਰ ਸਟਾਈਲ ਬਣਾਉਣਾ, ਵਾਟਰ ਕਲਰ ਪੇਂਟਿੰਗ, ਸਕੈਚਿੰਗ, ਪੇਪਰ ਕਰਾਫਟ ਹੇਠ ਫੁੱਲ ਬਣਾਉਣਾ, ਗਹਿਣੇ ਬਣਾਉਣਾ, ਪ੍ਰਿੰਟਿੰਗ ਆਦਿ ਦੇ ਹੁਨਰ ਸਿੱਖੇ।
ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਕੰਪਿਊਟਰ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ। ਸੱਭਿਆਚਾਰਕ ਅਫੇਅਰਸ ਦੀ ਡੀਨ ਸ਼੍ਰੀਮਤੀ ਪਲਵਿੰਦਰ ਕੌਰ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵਿੱਚ ਬਹੁਤ ਜ਼ਿਆਦਾ ਤਣਾਅ ਹੁੰਦਾ ਹੈ, ਇਸ ਵਿੱਚੋਂ ਬਾਹਰ ਕੱਢਣ ਲਈ ਕਾਲਜ ਵੱਲੋਂ 10 ਦਿਨਾਂ ਦਾ ਮੁਫ਼ਤ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਆਖਰੀ ਦਿਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਪਲੇਟਫਾਰਮ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।
ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਡਾ. ਭੂਮੀਦਾ, ਮੈਡਮ ਸਪਨਾ ਬਧਵਾਰ, ਮੈਡਮ ਰਾਬੀਆ, ਕਾਸਮੈਟੋਲੋਜੀ ਵਿਭਾਗ ਤੋਂ ਕਨਿਕਾ ਸਚਦੇਵਾ, ਸੰਗੀਤ ਵਿਭਾਗ ਤੋਂ ਡਾ. ਸੰਦੀਪ ਕੁਮਾਰ, ਆਰਟ ਐਂਡ ਕਰਾਫਟ ਵਿਭਾਗ ਤੋਂ ਸੰਦੀਪ ਸਿੰਘ, ਕੰਪਿਊਟਰ ਵਿਭਾਗ ਤੋਂ ਸ੍ਰੀ ਸੰਜੀਵ ਕੁਮਾਰ ਅਤੇ ਹੋਰ ਕਾਲਜ ਅਧਿਆਪਕ ਮੈਡਮ ਮੋਕਸ਼ੀ, ਸ. ਰਣਜੀਤ ਸਿੰਘ ਆਦਿ ਅਧਿਆਪਕਾਂ ਦਾ ਭਰਪੂਰ ਸਹਿਯੋਗ ਰਿਹਾ।