ਸਮਰਬੀਰ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ): ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਨੇ ਆਪਣੀ ਚੋਣਾਵੀ ਜੰਗ ਨੂੰ ਤੇਜ਼ ਕਰਦੇ ਹੋਏ ਅੱਜ ਵੱਖ ਵੱਖ ਪਿੰਡਾਂ ਦਾ ਤੂਫਾਨੀ ਦੋਰਾ ਕਰਕੇ ਲੋਕਾਂ ਨੂੰ ਆਪ ਦੇ ਪੱਖ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਸਮਰਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਸਿਆਸੀ ਪਾਰਟੀ ਨਹੀਂ ਸਗੋਂ ਇੱਕ ਇੰਕਲਾਬ ਹੈ। ਉਨ•ਾਂ ਕਿਹਾ ਕਿ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀਆਂ ਲੋਕਪੱਖੀ ਯੋਜਨਾਵਾਂ ਨੂੰ ਪਹਿਲ ਦੇ ਆਧਾਰ ਲਾਗੂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਆਪ ਦੀ ਸਰਕਾਰ ਆਉਂਦੇ ਹੀ ਪੰਜਾਬ ਤੋਂ ਬਾਹਰ ਜਾ ਚੁੱਕੇ ਉਦਯੋਗਾਂ ਨੂੰ ਵਾਪਸ ਪੰਜਾਬ ਵਿਚ ਲਿਆਂਦਾ ਜਾਵੇਗਾ। ਸਿਆਸੀ ਲੀਡਰਾਂ ਅਤੇ ਮਾਫ਼ੀਆਂ ਦੇ ਕਬਜ਼ੇ ਵਿਚ ਜੋ ਰੇਤ ਅਤੇ ਬਜਰੀ ਦਾ ਕੰਮ ਹੈ ਉਸ ਨੂੰ ਆਜ਼ਾਦ ਕਰਵਾਇਆ ਜਾਵੇਗਾ। ਉਨ•ਾਂ ਕਿਹਾ ਕਿ ਵਿਦੇਸ਼ਾਂ ਵਿਚ ਨੋਜ਼ਵਾਨਾਂ ਦੇ ਜਾਣ ਦੇ ਰੁਝਾਨ ਨੂੰ ਰੋਕਕੇ ਉਨ•ਾਂ ਨੂੰ ਪੰਜਾਬ ਵਿਚ ਹੀ ਰੋਜ਼ਗਾਰ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਪੰਜਾਬ ਵਿਚ ਆਪ ਦੀ ਸਰਕਾਰ ਆਉਂਦੇ ਹੀ ਮੁਫ਼ਤ ਵਿਦਿਆ ਅਤੇ ਵਾਈ ਫਾਈ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਨਸ਼ਿਆਂ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਤੋਂ ਬਾਹਰ ਕੀਤਾ ਜਾਵੇਗਾ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ ਚਾਰ ਫਰਵਰੀ ਨੂੰ ਆਪ ਦੇ ਪੱਖ ਵਿਚ ਆਪਣਾ ਕੀਮਤੀ ਵੋਟ ਦੇਣ ਤਾਕਿ ਪੰਜਾਬ ਦੀ ਜਨਤਾ ਨੂੰ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਮਿਲ ਸਕੇ। ਇਸ ਮੌਕੇ ਜਸਵਿੰਦਰ ਸਿੰਘ ਕੈਪਲ, ਹਰਜੀਤ ਸਿੰਘ, ਛਿੰਦਾ ਸੋਂਕੀ, ਭੁਪਿੰਦਰ ਸਿੰਘ ਭਿੰਦਾ, ਲਵਕੀਰਤ ਸਿੰਘ ਸਿੱਧੂ, ਮੋਹਨ ਸਿੰਘ, ਸਾਹਿਲ ਕਾਮਰਾ, ਪੁਖਰਾਜ ਗਾਬਾ ਹਾਜ਼ਰ ਸਨ।