ਸਭ ਨੈਸ਼ਨਲ ਟੀਬੀ ਸਰਟੀਫਿਕੇਸ਼ਨ ਸੰਬੰਧੀ ਡੀ.ਸੀ. ਨਾਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ
ਸਭ ਨੈਸ਼ਨਲ ਟੀਬੀ ਸਰਟੀਫਿਕੇਸ਼ਨ ਸੰਬੰਧੀ ਡੀ.ਸੀ. ਨਾਲ ਮੀਟਿੰਗ ਕਰਦੇ ਹੋਏ ਸਿਵਲ ਸਰਜਨ
ਸਿਹਤ ਵਿਭਾਗ ਫ਼ਿਰੋਜ਼ਪੁਰ( )ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਡਿਪਟੀ ਕਮਿਸ਼ਨਰ. ਗਿਰੀਸ਼ ਦਿਆਲਨ ਨਾਲ ਸਭ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ।ਇਸ ਮੀਟਿੰਗ ਦੌਰਾਨ ਟੀ.ਬੀ. ਮੁਕਤ ਪ੍ਰੋਗਰਾਮ ਦੇ ਅਧੀਨ ਸਭ ਨੈਸ਼ਨਲ ਸਰਟੀਫਿਕੇਸ਼ਨ ਟੀਮਾਂ ਬਾਰੇ ਵਿਸਥਾਰਪੂਰਕ ਜਾਣੂ ਕਰਵਾਇਆ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਰਾਜਿੰਦਰ ਅਰੋਡ਼ਾ ਨੇ ਦੱਸਿਆ ਕਿ 21 ਫਰਵਰੀ 2022 ਤੋਂ 07 ਮਾਰਚ 2022 ਤੱਕ ਸਿਹਤ ਵਿਭਾਗ ਦੀਆਂ ਟੀ.ਬੀ. ਟੀਮਾਂ ਵੱਲੋਂ ਸਭ ਨੈਸ਼ਨਲ ਟੀ.ਬੀ.ਸਰਟੀਫਿਕੇਸ਼ਨ ਸੰਬੰਧੀ ਨਿਰਧਾਰਿਤ ਖੇਤਰਾਂ ਵਿਚ ਸਰਵੇ ਕੀਤਾ ਜਾਵੇਗਾ।ਟੀ.ਬੀ. ਪ੍ਰੋਗਰਾਮ ਵਿੱਚ ਬਿਹਤਰ ਕੰਮ ਕਰਨ ਲਈ,ਦੇਸ਼ ਵਿੱਚ 178 ਜ਼ਿਲਿਆਂ ਵਿੱਚੋਂ ਪੰਜਾਬ ਦੇ ਕੁੱਲ 5 ਜ਼ਿਲ੍ਹੇ ਚੁਣੇ ਗਏ ਹਨ,ਜਿਸ ਵਿਚ ਫਿਰੋਜ਼ਪੁਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਡਾ.ਅਰੋੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟੀ.ਬੀ. ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਨਿਰਧਾਰਿਤ ਐਪ ਤੇ ਡਾਟਾ ਇਕੱਤਰ ਕੀਤਾ ਜਾਵੇਗਾ ਅਤੇ ਵਸਨੀਕਾਂ ਦੇ ਸੈਂਪਲ ਲੈ ਕੇ ਇਨ੍ਹਾਂ ਦੇ ਟੈਸਟ ਕਰਵਾਏ ਜਾਣਗੇ।ਡੀ.ਟੀ.ਓ.ਡਾ.ਸਤਿੰਦਰ ਵੱਲੋਂ ਖੁਲਾਸਾ ਕੀਤਾ ਗਿਆ ਕਿ ਟੀ.ਬੀ. ਦੇ ਮਰੀਜ਼ਾਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਸਿਹਤ ਸੰਸਥਾਵਾਂ ਉੱਪਰ ਮੁਫ਼ਤ ਉਪਲੱਬਧ ਹੈ।ਇਸ ਤੋਂ ਇਲਾਵਾ ਇਲਾਜ ਦੌਰਾਨ ਸੰਤੁਲਿਤ ਖ਼ੁਰਾਕ ਵਾਸਤੇ 500 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ।ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਮੁਖੀ ਡਾ.ਸੰਜੇ ਗੁਪਤਾ,ਡਾ.ਹਰਪ੍ਰੀਤ ਕੌਰ,ਡਿਪਟੀ ਮੈਡੀਕਲ ਕਮਿਸ਼ਨਰ ਡਾ.ਰਾਜਿੰਦਰ ਮਨਚੰਦਾ,ਡੀ.ਟੀ.ਓ.ਡਾ.ਸਤਿੰਦਰ ਅਤੇ ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ।