ਸਕੱਤਰ ਵੀ.ਕੇ ਜੰਜੂਆ ਨੇ ਵੱਖ ਵੱਖ ਵਿਭਾਗਾਂ ਦੀਆਂ ਸਰਕਾਰੀ ਸਕੀਮਾਂ ਦਾ ਲਿਆ ਰਿਵਿਊ, ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਕਿਹਾ
ਮਨਰੇਗਾ ਅਤੇ ਹੋਰ ਵਰਕਰਾਂ ਨੂੰ ਕਿਰਤ ਵਿਭਾਗ ਵਿਚ ਕੀਤਾ ਜਾਵੇ ਰਜਿਸਟਰਡ- ਵੀ.ਕੇ ਜੰਜੂਆ
ਸਕੱਤਰ ਵੀ.ਕੇ ਜੰਜੂਆ ਨੇ ਵੱਖ ਵੱਖ ਵਿਭਾਗਾਂ ਦੀਆਂ ਸਰਕਾਰੀ ਸਕੀਮਾਂ ਦਾ ਲਿਆ ਰਿਵਿਊ, ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਕਿਹਾ
ਮਨਰੇਗਾ ਅਤੇ ਹੋਰ ਵਰਕਰਾਂ ਨੂੰ ਕਿਰਤ ਵਿਭਾਗ ਵਿਚ ਕੀਤਾ ਜਾਵੇ ਰਜਿਸਟਰਡ- ਵੀ.ਕੇ ਜੰਜੂਆ
ਫਿਰੋਜ਼ਪੁਰ 31 ਜਨਵਰੀ ( ) ਸਕੱਤਰ ਕਿਰਤ ਵਿਭਾਗ ਵੀ.ਕੇ ਜੰਜੂਆ ਵੱਲੋਂ ਸਰਕਾਰ ਦੁਆਰਾਂ ਚਲਾਈਆਂ ਗਈਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਜਾਇਜਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸਕੱਤਰ ਵੀ.ਕੇ ਜੰਜੂਆ ਨੇ ਸਿਹਤ, ਭਲਾਈ, ਸਿੱਖਿਆ, ਡੇਅਰੀ, ਕਿਰਤ, ਜ਼ਲ ਸਪਲਾਈ, ਸੀਵਰੇਜ ਬੋਰਡ, ਭੂਮੀ ਤੇ ਰੱਖਿਆ, ਮੰਡੀ ਬੋਰਡ, ਪੀਡੳਲਯੂ ਸਮੇਤ ਹੋਰ ਕਈ ਵਿਭਾਗਾਂ ਵੱਲੋਂ ਕੀਤੇ ਕੰਮਾਂ ਅਤੇ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੋਂ ਹੁਣ ਤੱਕ ਸਰਕਾਰੀ ਸਕੀਮਾਂ ਲਈ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਅਤੇ ਉਨ੍ਹਾਂ ਨੂੰ ਦਿੱਤੇ ਗਏ ਲਾਭ ਬਾਰੇ ਵੀ ਜਾਣਕਾਰੀ ਲਈ।
ਉਨ੍ਹਾਂ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 15-15 ਦਿਨਾਂ ਬਾਅਦ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਵਿਭਾਗ ਦੀਆਂ ਸਕੀਮਾਂ ਤੋਂ ਜਾਣੂ ਕਰਵਾਉਣ ਅਤੇ ਨਾਲ ਹੀ ਮਨਰੇਗਾ ਅਤੇ ਹੋਰ ਵਰਕਰਾਂ ਨੂੰ ਕਿਰਤ ਵਿਭਾਗ ਵਿਚ ਰਜਿਸਟਰਡ ਕਰਨ ਲਈ ਆਖਿਆਂ ਤਾਂ ਜੋ ਉਨ੍ਹਾਂ ਨੂੰ ਕਿਰਤ ਵਿਭਾਗ ਰਾਹੀਂ ਦਿੱਤੇ ਜਾਂਦੇ ਲਾਭ ਮਿਲ ਸਕਣ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਆਖਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰਪਾਲ ਸਿੰਘ ਸੰਧੂ, ਐਸਡੀਐਮ ਅਮਿੱਤ ਗੁਪਤਾ, ਐਸਡੀਐਮ ਰਣਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।