ਸਕੂਲ ਸਿੱਖਿਆ ਵਿਭਾਗ ਜਿਲ੍ਹਾ ਫਿਰੋਜਪੁਰ ਤਹਿਸੀਲ ਜੀਰਾ ਵਲੋਂ ਮਿਸ਼ਨ ਫਤਿਹ ਦੇ ਦੂਸਰੇ ਗੇਡ ਦਾ ਕੀਤਾ ਆਗਾਜ਼
ਪੰਜਾਬ ਜਿੱਤੇਗਾ, ਕਰੋਨਾ ਹਾਰੇਗਾ
ਸਕੂਲ ਸਿੱਖਿਆ ਵਿਭਾਗ ਜਿਲ੍ਹਾ ਫਿਰੋਜਪੁਰ ਤਹਿਸੀਲ ਜੀਰਾ ਵਲੋਂ ਮਿਸ਼ਨ ਫਤਿਹ ਦੇ ਦੂਸਰੇ ਗੇਡ ਦਾ ਕੀਤਾ ਆਗਾਜ਼
ਪੰਜਾਬ ਜਿੱਤੇਗਾ, ਕਰੋਨਾ ਹਾਰੇਗਾ
ਫਿਰੋਜਪੁਰ, 15.7.2020: ਸਕੂਲ ਸਿੱਖਿਆ ਵਿਭਾਗ (ਸੈ.ਸਿ) ਫਿਰੋਜਪੁਰ ਵਲੋਂ ਪੰਜਾਬ ਸਰਕਾਰ ਵਲੋਂ ਕੋਵਿਡ-19 ਵਿਰੁੱਧ ਮਿਸ਼ਨ ਫਤਿਹ ਮਾਨਯੋਗ ਗੁਰਪਾਲ ਸਿੰਘ ਚਾਹਲ ਆਈ.ਏ.ਐੱਸ ਡਿਪਟੀ ਕਮਿਸ਼ਨਰ ਫਿਰੋਜਪੁਰ, ਮਾਨਯੋਗ ਰਣਜੀਤ ਸਿੰਘ ਪੀ.ਸੀ.ਐੱਸ ਐੱਸ ਡੀ ਐੱਮ ਜੀਰਾ ਅਤੇ ਮਾਨਯੋਗ ਸ਼੍ਰੀਮਤੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ ਨੇ ਦੱਸਿਆ ਅੱਜ ਜ਼ੀਰਾ ਤਹਿਸੀਲ ਤੋਂ ਮਿਸਨ ਫਤਿਹਾ ਦਾ ਦੂਸਰਾ ਗੇਡ ਸ਼ੁਰੂ ਕੀਤਾ ਉਹਨਾ ਨੇ ਦੱਸਿਆ ਕਿ ਜਿਲ੍ਹਾਂ ਫਿਰੋਜਪੁਰ ਦੀ ਜ਼ੀਰਾ ਤਹਿਸੀਲ ਵਿਚ ਲਗਪਗ 80 ਸਕੂਲਾਂ ਦੇ ਸਟਾਫ ਵਲੋਂ ਕਰੋਨਾ ਨੂੰ ਹਰਾਉਣ ਲਈ ਅਰਥਾਤ ਕਰੋਨਾ ਮੁਕਤ ਕਰਨ ਲਈ ਮਿਤੀ: 15/07/2020 ਤੋਂ 21/07/2020 ਤੱਕ ਮਿਸ਼ਨ ਫਤਿਹ ਦਾ ਦੂਸਰਾ ਗੇਡ ਜਿਲ੍ਹਾ ਫਿਰੋਜਪੁਰ ਵਿਖੇ ਚੱਲੇਗਾ । ਜਿਸ ਦੀ ਸ਼ੁਰੂਆਤ ਸ਼੍ਰੀਮਤੀ ਕੁਲਵਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫਿਰੋਜਪੁਰ, ਕੋਮਲ ਅਰੌੜਾ ਡਿਪਟੀ ਡੀ.ਓ ਫਿਰੋਜਪੁਰ, ਲਖਵਿੰਦਰ ਸਿੰਘ ਜਿਲ੍ਹਾ ਨੌਡਲ ਇੰਚਾਰਜ (ਫਤਿਹ ਮਿਸ਼ਨ), ਸੰਦੀਪ ਕੁਮਾਰ ਕੰਬੋਜ ਜਿਲ੍ਹਾ ਗਾਈਡੈਂਸ ਕੌਸਲਰ ਅਤੇ ਚਮਕੌਰ ਸਿੰਘ ਸਰਾਂ ਪ੍ਰਿਸੀਪਲ-ਤਹਿਸੀਲ ਇੰਚਾਰਜ ਜ਼ੀਰਾ ਵਲੋਂ ਸਾਝੇ ਰੂਪ ਵਿਚ ਦੱਸਿਆ ਕਿ ਤਹਿਸੀਲ ਜ਼ੀਰਾ ਨੂੰ ਕਵਰ ਕਰਨ ਲਈ ਸਰਕਾਰੀ ਮਿਡਲ, ਹਾਈ, ਸੀ.ਸਕੈ,ਮਾਨਤਾ ਪ੍ਰਾਪਤ ਸਕੂਲਾਂ ਦੇ ਸਾਂਝੇ ਉਪਰਾਲੇ ਸਦਕਾ ਸਮੂਹ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟੀਮਾਂ ਦੇ ਮਾਧਿਅਮ ਰਾਹੀ ਘਰ-ਘਰ ਤੱਕ ਪਹੁੰਚ ਕਰਦੇ ਹੋਏ ਦੱਸਿਆ ਕਿ ਘਰ ਪਹੁੰਚਦੇ ਹੀ ਹੱਥ ਸਾਬਣ ਨਾਲ 20 ਸੈਕਿੰਡ ਤੱਕ ਧੋਣਾ, ਮਾਸਕ ਪਾ ਕੇ ਹੀ ਘਰ ਤੋਂ ਬਾਹਰ ਜਾਣਾ, ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ, ਬਗੈਰ ਕੰਮ ਤੋਂ ਘਰ ਤੋਂ ਬਾਹਰ ਨਾ ਜਾਣਾ, ਜਦੋਂ ਬਾਹਰ ਜਾਣ ਤੋਂ ਬਾਅਦ ਘਰ ਵਾਪਸ ਆਉਂਣਾ ਤਾਂ ਕੱਪੜਿਆ ਨੂੰ ਬਦਲਣਾ ਅਤੇ ਫਿਰ ਨਹਾਉਣ ਤੋਂ ਬਾਅਦ ਆਪਣੇ ਪਰਵਾਰ ਵਿਚ ਸ਼ਾਮਿਲ ਹੋਣਾ, ਵਿਆਹ/ਭੀੜ ਵਾਲੇ ਇਲਾਕੇ ਵਿੱਚ ਜਾਣ ਤੋਂ ਗੁਰੇਜ ਕਰਨਾ, ਹੱਥ ਨਹੀਂ ਮਿਲਾਉਣਾ, ਘਰ ਵਿੱਚ ਕਿਸੇ ਦਾ ਤੋਲਿਆ ਜਾਂ ਕੱਪੜਾ ਨਹੀਂ ਵਰਤਣਾ ਆਦਿ ਗੱਲਾ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਨੇ ਕਰੋਨਾ/ਕੋਵਿਡ-19 ਨੂੰ ਹਰਾ ਕੇ ਮਿਸ਼ਨ ਫਤਿਹ ਕਰਨਾ ਹੈ । ਇਸ ਸਬੰਧੀ ਸਮੂਹ ਸਕੂਲ ਮੁੱਖੀਆ ਵਲੋਂ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਵਟਸਐਪ ਗਰੁਪ ਰਾਂਹੀ ਵੀ ਸੂਚਿਤ ਕੀਤਾ । ਇਸ ਨਾਲ ਹੀ ਅਸੀ ਤੰਦਰੁਸਤ ਰਹਿ ਸਕਦੇ ਹਾਂ ਆਪਣੇ ਪਰਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਵੀ ਤੰਦਰੁਸਤ ਰੱਖ ਸਕਦੇ ਹਾਂ । ਪੰਜਾਬ ਜਿੱਤੇਗਾ, ਕਰੋਨਾ ਹਾਰੇਗਾ ਕਰੋਨਾ ਹਾਰੇਗਾ ।