Ferozepur News

ਸਕੂਲ ਆਫ ਪਲਾਨਿੰਗ ਅਤੇ ਆਰਕੀਟੇਕਚਰ ਨਵੀਂ ਦਿੱਲੀ ਦੇ ਵਿਦਿਆਰਥੀਆਂ ਵਲੋਂ ਫਿਰੋਜ਼ਪੁਰ  ਦੀਆਂ ਪੁਰਾਤਨ ਇਮਾਰਤਾਂ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ  ਦਾ ਦੌਰਾ

ਸਕੂਲ ਆਫ ਪਲਾਨਿੰਗ ਅਤੇ ਆਰਕੀਟੇਕਚਰ ਨਵੀਂ ਦਿੱਲੀ ਦੇ ਵਿਦਿਆਰਥੀਆਂ ਵਲੋਂ ਫਿਰੋਜ਼ਪੁਰ  ਦੀਆਂ ਪੁਰਾਤਨ ਇਮਾਰਤਾਂ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ  ਦਾ ਦੌਰਾ
ਸਕੂਲ ਆਫ ਪਲਾਨਿੰਗ ਅਤੇ ਆਰਕੀਟੇਕਚਰ ਨਵੀਂ ਦਿੱਲੀ ਦੇ ਵਿਦਿਆਰਥੀਆਂ ਵਲੋਂ ਫਿਰੋਜ਼ਪੁਰ  ਦੀਆਂ ਪੁਰਾਤਨ ਇਮਾਰਤਾਂ ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ  ਦਾ ਦੌਰਾ
ਫਿਰੋਜ਼ਪੁਰ , 3.4.2023: ਸਕੂਲ ਆਫ ਪਲਾਨਿੰਗ ਐਂਡ ਆਰਕੀਟੇਕਚਰ ਨਵੀਂ ਦਿੱਲੀ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਵੱਲੋਂ  ਇਤਿਹਾਸਕ ਸ਼ਹਿਰ ਫਿਰੋਜਪੁਰ ਤੇ ਇਸਦੇ ਨਾਲ ਲਗਦੇ ਇਲਾਕਿਆਂ ਦੀਆਂ  ਪੁਰਾਤਨ ਭਵਨ ਨਿਰਮਾਣ ਕਲਾਂਵਾਂ ਨੂੰ ਜਾਨਣ ਦੇ  ਨਾਲ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਪੰਜ ਰੋਜਾ ਵਿੱਦਿਅਕ ਦੌਰੇ ਦਾ ਮੁੱਖ ਮਕਸਦ ਵਿਦਿਆਰਥੀਆਂ ਵਲੋਂ ਅੰਗਰੇਜ਼ਾਂ ਅਤੇ ਮੁਗਲ ਕਾਲ ਦੀਆਂ ਭਵਨ ਨਿਰਮਾਣ ਕਲਾਵਾਂ ਦੀਆਂ ਬਾਰੀਕੀਆਂ ਨੂੰ ਸਮਝਣਾ ਸੀ। ਇਸ ਦੌਰੇ ਦੌਰਾਨ ਓਹਨਾ ਵਲੋਂ ਅਲਗ ਅਲਗ ਪੁਰਾਣੀਆਂ ਇਮਾਰਤਾਂ ਦੀ ਜਾਣਕਾਰੀ ਹਾਸਲ ਕੀਤੀ ਗਈ। ਵਿਦਿਆਰਥੀਆਂ ਵਲੋਂ ਇਸ ਦੌਰੇ ਦੌਰਾਨ ਸਿੰਚਾਈ ਵਿਭਾਗ ਦੇ ਪੁਰਾਤਨ ਦਫਤਰ, ਇਸ ਦੀਆਂ ਪੁਰਾਣੀਆਂ ਰਿਹਾਇਸ਼ੀ ਕੋਠੀਆਂ, ਹੂਸੈਨੀਵਾਲਾ ਵਾਲਾ ਵਿਖੇ ਪੁਰਾਤਨ ਰੈਸਟ ਹਾਊਸ ਤੇ ਪੁਰਾਣੀਆਂ ਬਿਲਡਿੰਗਾ, ਮਾਲ ਰੋਡ ਤੇ ਅੰਗਰੇਜ਼ਾਂ ਵੇਲੇ ਦੀਆਂ ਬਣੀਆਂ ਪੁਰਾਣੀਆਂ ਕੋਠੀਆਂ, ਪੁਰਾਣਾ ਕਿਲ੍ਹਾ, ਵਜ਼ੀਰ ਅਲੀ ਬਿਲਡਿੰਗ ਫਿਰੋਜ਼ਪੁਰ ਕੈਂਟ ਆਦਿ ਦਾ ਦੌਰਾ ਕੀਤਾ ਗਿਆ।
ਦੌਰੇ ਦੇ ਆਖਰੀ ਦਿਨ ਇਹਨਾ ਵਿਦਿਆਰਥੀਆਂ ਤੇ ਫੈਕਲਟੀ ਵਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪ੍ਰੋ ਅਵਿਨਾਸ਼ ਸਿੰਘ ਪ੍ਰਿੰਸੀਪਲ ਸਕੂਲ ਆਫ ਆਰਕੀਟੇਕਚਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਭਵਨ ਨਿਰਮਾਣ ਕਲਾ ਦੀਆਂ ਬਾਰੀਕੀਆਂ ਬਾਰੇ ਵਿਸ਼ੇਸ ਤੌਰ ਤੇ ਚਾਨਣਾ ਪਾਇਆ ਗਿਆ।
ਇਸ ਦੌਰਾਨ ਪ੍ਰੋ ਤਪਨ ਚਕਰਵਰਤੀ, ਡਾ ਜਤਿੰਦਰ ਕੌਰ, ਆਰਕੀਟੇਕਟ  ਰਾਧਿਕਾ ਗੋਪੀਨਾਥ, ਆਰਕੀਟੇਕਟ ਤਾਨੀਆ ਅਤੇ ਆਰਕੀਟੇਕਟ ਕ੍ਰਿਸ਼ਨ ਪ੍ਰਕਾਸ਼, ਸਕੂਲ ਆਫ ਪਲਾਨਿੰਗ਼ ਐਂਡ ਆਰਕੀਟੇਕਚਰ ਨਵੀਂ ਦਿੱਲੀ ਭੀ ਮੌਜ਼ੂਦ ਰਹੇ। ਓਹਨਾ ਦੀ ਸੰਸਥਾ ਵਲੋਂ ਇਸ ਦੌਰੇ ਦੌਰਾਨ ਹਰ ਤਰਾਂ ਦੀ ਸਹੂਲਤ ਤੇ ਫਿਰੋਜ਼ਪੁਰ ਦੀਆਂ ਇਹਨਾ ਇਤਿਹਾਸਿਕ ਇਮਾਰਤਾਂ ਵਾਰੇ ਜਾਣਕਾਰੀ ਮੁੱਹਈਆ ਕਰਵਾਉਣ ਲਈ ਯੂਨੀਵਰਸਿਟੀ ਦੇ ਪ੍ਰੋ ਡਾ ਬੋਹੜ ਸਿੰਘ, ਡਾ ਦਪਿੰਦਰ ਸਿੰਘ ਖੋਸਾ, ਡਾ ਗੁਰਪ੍ਰੀਤ ਸਿੰਘ (ਸਾਰੇ ਸਿਵਲ ਵਿਭਾਗ )ਦੇ ਨਾਲ ਨਾਲ ਮਾਣਯੋਗ ਉੱਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਅਤੇ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਅਰਣੇਜ਼ਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button