Ferozepur News

ਸਕੂਲੀ ਵਿਦਿਆਰਥੀਆਂ ਵਿਚ ਕਲਾ ਤੇ ਦਸਤਕਾਰੀ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ 85 ਲੱਖ ਰੁਪਏ ਖਰਚੇ ਗਏ: ਖਰਬੰਦਾ

23FZR01ਫਿਰੋਜਪੁਰ 23 ਅਪ੍ਰੈਲ (ਏ. ਸੀ. ਚਾਵਲਾ) ਸਰਕਾਰੀ ਸਕੂਲਾਂ ਵਿੱਚ ਪੜ•ਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਅਤੇ  ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਿਰੋਜਪੁਰ ਜ਼ਿਲ•ੇ ਦੇ 17 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਾਂ ਦੀ ਉਸਾਰੀ ਕੀਤੀ ਗਈ ਹੈ , ਜਿਨ•ਾਂ &#39ਤੇ 85 ਲੱਖ ਰੁਪਏ ਖਰਚ ਕੀਤੇ ਗਏ ਹਨ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀ.ਡੀ.ਪੀ.ਐਸ.ਖਰਬੰਦਾ ਆਈ.ਏ.ਐਸ ਨੇ ਦੱਸਿਆ ਕਿ ਰਾਸ਼ਟਰੀ ਮਾਧਿਆਮਿਕ ਸਿੱਖਿਆ ਅਭਿਆਨ (ਰਮਸਾ) ਤਹਿਤ ਸਰਕਾਰ ਵੱਲੋਂ ਸਕੂਲਾਂ ਵਿੱਚ ਸਾਇੰਸ ਲੈਬਜ਼, ਲਾਇਬ੍ਰੇਰੀਆਂ ਤੇ ਹੋਰ ਢਾਂਚਾਗਤ ਸੁਧਾਰਾਂ ਤਹਿਤ ਆਰਟ ਅਤੇ ਕਰਾਫ਼ਟ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ  ਹੈ। ਉਨ•ਾਂ ਦੱਸਿਆ ਕਿ ਇਨ•ਾਂ ਆਰਟ ਤੇ ਕਰਾਫ਼ਟ ਰੂਮਜ਼ ਵਿੱਚ ਵਿਦਿਆਰਥੀਆਂ  ਦੀ ਮੌਲਿਕ ਅਤੇ ਸੁਹਜਾਤਮਿਕ ਪ੍ਰਤਿਭਾ ਨੂੰ ਉਭਾਰਨ ਦੇ ਮੰਤਵ ਨਾਲ ਲੋੜੀਂਦਾ ਸਾਜ਼ੋ ਸਮਾਨ ਉਪਲਬਧ ਕਰਵਾਏ ਜਾਣ ਤੋਂ ਇਲਾਵਾ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਉਨ•ਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਾਰੇ ਕਮਰੇ ਤਿਆਰ ਕੀਤੇ ਜਾ ਚੁੱਕੇ ਹਨ। ਜ਼ਿਲ•ਾ ਸਿੱਖਿਆ ਅਫ਼ਸਰ ਸ.ਜਗਸੀਰ ਸਿੰਘ ਨੇ ਦੱਸਿਆ ਕਿ ਇਨ•ਾਂ ਆਰਟ ਅਤੇ ਕਰਾਫ਼ਟ ਰੂਮਜ਼ ਨੂੰ ਤਿਆਰ ਕਰਨ ਲਈ  ਸਕੂਲ ਸਿੱਖਿਆ ਵਿਕਾਸ ਕਮੇਟੀ ਨੂੰ ਉਸਾਰੀ ਸੌਂਪੀ ਗਈ ਸੀ। ਜਿਨ•ਾਂ ਸਕੂਲ ਸਿੱਖਿਆ ਵਿਕਾਸ ਕਮੇਟੀ  ਵੱਲੋਂ ਆਰਟ ਅਤੇ ਕਰਾਫ਼ਟ ਰੂਮਜ਼ ਦੀ ਉਸਾਰੀ ਕਰਵਾਈ ਗਈ ਹੈ, ਉਨ•ਾਂ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਤਲਵੰਡੀ ਭਾਈ, ਸਰਕਾਰੀ ਹਾਈ ਸਕੂਲ ਪਿੰਡ ਲੱਲੇ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸ਼ਾਂਦੇ ਹਾਸ਼ਮ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਮੱਖੂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੱਸੂਵਾਲਾ, ਸਰਕਾਰੀ ਹਾਈ ਸਕੂਲ  ਕੋਹਰ ਸਿੰਘ ਵਾਲਾ, ਸਰਕਾਰੀ ਹਾਈ ਸਕੂਲ  ਭੂਰੇ ਖੂਰਦ, ਸਰਕਾਰੀ ਹਾਈ ਸਕੂਲ  ਲੱਖਾ ਹਾਜੀ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੂਰਪੁਰ ਸੇਠਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਜੀਦਪੁਰ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ)  ਜੀਰਾ, ਸਰਕਾਰੀ ਹਾਈ ਸਕੂਲ ਰਟੋਲ ਰੋਹੀ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਠਠਾ ਕਿਸ਼ਨ ਸਿੰਘ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰਿਆਂ ਪਹਿਲਵਾਨ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰੂਹਰਸਹਾਏ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮੇਘਾ ਰਾਏ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਆਰਿਫ ਕੇ ਸ਼ਾਮਿਲ ਹਨ।

Related Articles

Check Also
Close
Back to top button