ਸ਼ੂਗਰ ਮਿੱਲ ਵਿਚ ਮਨਾਇਆ 28ਵਾਂ ਸੜਕਾ ਸੁਰੱਖਿਆ ਹਫ਼ਤਾ
ਫਾਜ਼ਿਲਕਾ, 11 ਜਨਵਰੀ (ਵਿਨੀਤ ਅਰੋੜਾ): ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਵਿਚ ਸ਼ੂਗਰ ਮਿੱਲ ਘੱਲੂ ਵਿਚ 28ਵਾਂ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ। ਜਿੱਥੇ ਕਿਸਾਨਾਂ ਨੂੰ ਸੜਕੀ ਨਿਯਮਾਂ ਨੂੰ ਅਪਣਾਉਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਸ਼ੂਗਰ ਮਿੱਲ ਵਿਚ ਗੰਨਾ ਲੈ ਕੇ ਆਉਣ ਵਾਲੇ ਟਰੈਕਟਰ ਚਾਲਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਲਈ ਸੜਕੀ ਨਿਯਮਾਂ ਨੂੰ ਅਪਣਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੜਕੀ ਨਿਯਮਾਂ ਨੂੰ ਅਪਣਾ ਕੇ ਅਸੀਂ ਖੁੱਦ ਹੀ ਨਹੀਂ ਬਲਕਿ ਹੋਰਨਾਂ ਲੋਕਾਂ ਦਾ ਵੀ ਦੁਰਘਟਨਾ ਤੋਂ ਬਚਾਅ ਕਰ ਸਕਾਂਗੇ। ਇਸ ਮੌਕੇ ਉਨ੍ਹਾਂ ਟਰਾਲੀਆਂ ਦੇ ਪਿੱਛੇ ਰਿਫਲੈਕਟਰ ਲਗਾਏ ਅਤੇ ਟਰੈਕਟਰ ਅਤੇ ਟਰਾਲੀ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਓਵਰਲੋਡ ਗੰਨੇ ਦੀ ਲੱਦਾਈ ਨਾ ਕਰਨ। ਉਨ੍ਹਾਂ ਕਿਹਾ ਕਿ ਗੰਨੇ ਦੀ ਲੱਦਾਈ ਕਰਦੇ ਸਮੇਂ ਇਸ ਤਰ੍ਹਾਂ ਲੱਦਿਆ ਜਾਵੇ ਕਿ ਉਹ ਟਰਾਲੀਆਂ ਤੋਂ ਬਾਹਰ ਨਾ ਹੋਵੇ। ਇਸ ਮੌਕੇ ਸੀਜੇਐਮ ਫਾਜ਼ਿਲਕਾ ਕੇਕੇ ਬਾਂਸਲ, ਸ਼ੂਗਰ ਮਿੱਲ ਦੇ ਜਨਰਲ ਮੈਨੇਜ਼ਰ ਏਪੀਐਸ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਸ਼ੂਗਰ ਮਿੱਲ ਦੇ ਕਰਮਚਾਰੀ ਹਾਜ਼ਰ ਸਨ।