ਸ਼ਾਇਨ ਸ਼ੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ 'ਸਵੱਛ ਭਾਰਤ ਅਭਿਆਨ' ਤੇ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ, 6 ਅਗਸਤ (ਦਰਸ਼ਨ ਹੀਰਾ)- ਸ਼ਾਇਨ ਸ਼ੋਸ਼ਲ ਵੈਲਫੇਅਰ ਸੁਸਾਇਟੀ (ਐਸ.ਐਸ.ਡਬਲਯੂ.ਐਸ.) ਇੰਡੀਆ ਅਤੇ ਯੁਵਕ ਸੇਵਾ ਕਲੱਬ ਫਿਰੋਜ਼ਪੁਰ ਵੱਲੋਂ ਵਿਜੇ ਕੁਮਾਰ ਸ਼ੈਰੀ ਦੀ ਅਗਵਾਈ ਹੇਠ ਪਿੰਡ ਬੱਗੇ ਕਿ ਖੁਰਦ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲਾ ਫਿਰੋਜ਼ਪੁਰ ਯੁਵਕ ਸੇਵਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਕਰਨ ਸਿੰਘ ਰਨੀਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ।
ਇਸ ਸੈਮੀਨਾਰ ਵਿਚ ਰਾਜੇਸ਼ ਖੁਰਾਣਾ ਸਮਾਜ ਸੇਵੀ, ਰਾਜਿੰਦਰ ਸਿੱਪੀ ਉਘੇ ਸਮਾਜ ਸੇਵੀ, ਕਰਤਾਰ ਸਿੰਘ ਸੀਨੀਅਰ ਆਗੂ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏੇ। ਸੈਮੀਨਾਰ ਦੋਰਾਨ ਸਹਾਇਕ ਡਰਾਇਰੈਕਟਰ ਗੁਰਕਰਨ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੂਰੇ ਦੇਸ ਵਿਚ ਸਵੱਛ ਭਾਰਤ ਅਭਿਆਨ ਦਾ ਪੰਦਰਵਾੜ•ਾ ਮਨਾਇਆ ਜਾ ਰਿਹਾ ਹੈ। ਜਿਸ ਵਿਚ ਵੱਖ ਵੱਖ ਤਰ•ਾ ਦੇ ਪ੍ਰੋਗਰਾਮ ਸ਼ਹਿਰਾਂ ਅਤੇ ਪਿੰਡਾਂ ਵਿਚ ਕਰਵਾਏ ਜਾ ਰਹੇ ਹਨ ਇਸ ਲੜੀ ਨੂੰ ਅੱਗੇ ਵਧਾਉਦੇ ਹੋਏ ਪਿੰਡ ਬੱਗੇ ਕੇ ਖੁਰਦ ਵਿਖੇ 'ਸਵੱਛ ਭਾਰਤ ਅਭਿਆਨ' ਦਾ ਸੈਮੀਨਾਰ ਸੁਸਾਇਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ ।
ਸ਼੍ਰੀ ਖੁਰਾਣਾ ਨੇ ਕਿਹਾ ਕਿ ਇਸ ਅਭਿਆਨ ਵਿਚ ਸਾਨੂੰ ਸਾਰਿਆਂ ਨੂੰ ਆਪਣੇ ਦੇਸ ਪ੍ਰਤੀ ਬਣਦੇ ਫਰਜ਼ ਨੂੰ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਤੇ ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਖੂਨਦਾਨ ਕਰਨਾ, ਸਫਾਈ ਕਰਵਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਨ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੋਰਾਨ ਪਿੰਡ ਬੱਗੇ ਕੇ ਖੁਰਦ ਦੇ ਨੌਜਵਾਨ ਰਾਜਬੀਰ ਸਿੰਘ ਭੁੱਲਰ ਨੂੰ ਸੁਸਾਇਟੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਵਿਜੇ ਸ਼ੈਰੀ ਅਤੇ ਪੂਰੀ ਟੀਮ ਵੱਲੋਂ ਮੁੱਖ ਮਹਿਮਾਨ ਸਹਾਇਕ ਡਾਇਰੈਕਟਰ ਗੁਰਕਰਨ ਸਿੰਘ ਤੇ ਹੋਰ ਬੁਲਾਰਿਆਂ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਮੀਤ ਸਿੰਘ ਸਿੱਧੂ ,ਦਲਬੀਰ ਸਿੰਘ ,ਬਖ਼ਸੀਸ਼ ਸਿੰਘ ਭੁੱਲਰ, ਮਨੀ ਖੋਖਰ ਕੌਸ਼ਲਰ, ਡੈਨੀਅਨ, ਵਿੱਕੀ ਧਵਨ ਜ਼ਿਲਾ ਪ੍ਰਧਾਨ, ਕੇਅਰ ਸਿੰਘ ਨੰਬਰਦਾਰ,ਬੇਅੰਤ ਸਿੰਘ ਸਰਪੰਚ, ਰਾਕੇਸ਼ ਕੁਮਾਰ,ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ ਸੈਮੀਨਾਰ ਦੋਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਬੁਲਾਰਿਆਂ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੀ ਗੁਰਕਰਨ ਸਿੰਘ ਸਹਾਇਕ ਡਾਇਰੈਕਟਰ ਤੇ ਵਿਜੇ ਕੁਮਾਰ ਸ਼ੈਰੀ ਤੇ ਹੋਰ।