Ferozepur News

ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜਪੁਰ ਵਿਖੇ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ-ਸੰਦੀਪ ਸਿੰਘ ਗੜਾ

DSC08325ਫ਼ਿਰੋਜਪੁਰ 12 ਜੂਨ (ਏ.ਸੀ.ਚਾਵਲਾ) 21 ਜੂਨ ਨੂੰ ਸਾਰੇ ਵਿਸ਼ਵ ਵਿਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਕ ਮੀਟਿੰਗ ਸ. ਸੰਦੀਪ ਸਿੰਘ ਗੜਾ ਐਸ.ਡੀ.ਐਮ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਸ.ਡੀ.ਐਮ ਗੁਰੂਹਰਸਹਾਏ ਪ੍ਰੋ.ਜਸਪਾਲ ਸਿੰਘ ਗਿੱਲ, ਮਿਸ ਜਸਲੀਨ ਕੌਰ ਸਹਾਇਕ ਕਮਿਸ਼ਨਰ, ਸ.ਲਖਬੀਰ ਸਿੰਘ ਐਸ.ਪੀ.(ਐਚ) ਵੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ.ਸੰਦੀਪ ਸਿੰਘ ਗੜਾ ਨੇ ਕਿਹਾ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 21 ਜੂਨ 2015 ਨੂੰ ਸਵੇਰੇ 6 ਵਜੇ ਤੋਂ 8 ਵਜੇ ਤੱਕ ਅੰਤਰ-ਰਾਸ਼ਟਰੀ ਯੋਗਾ ਦਿਵਸ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਮਨਾਇਆ ਜਾਵੇਗਾ ।  ਜਿਸ ਵਿਚ  ਭਾਰਤ ਸਵੈਅਭਿਮਾਨ ਟਰੱਸਟ, ਪੰਤਜਾਂਲੀ ਯੋਗ ਪੀਠ ਅਤੇ ਆਰਟ ਆਫ਼ ਲਿਵਿੰਗ ਦੇ ਆਚਾਰੀਆਂ ਤੇ ਸਾਧਕ, ਸਮਾਜ ਸੇਵੀਂ ਸੰਸਥਾਵਾਂ ਦੇ ਨੁਮਾਇੰਦੇ, ਨਹਿਰੂ ਯੁਵਕ ਕੇਂਦਰ ਨਾਲ ਸਬੰਧਿਤ  ਪਿੰਡਾਂ ਦੀਆਂ ਯੂਥ ਕਲੱਬਾਂ ਦੇ ਨੌਜਵਾਨਾਂ, ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਿੱਸਾ ਲੈਣਗੇ। ਉਨ•ਾਂ ਨੇ  ਦੱਸਿਆ ਕਿ ਅੱਜ ਦੇ ਯੁੱਗ ਵਿਚ ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਯੋਗ ਕਰਨ ਵਾਸਤੇ ਜ਼ਰੂਰ ਸਮਾਂ ਕੱਢੇ। ਉਨ•ਾਂ  ਨੇ ਕਿਹਾ ਕਿ ਯੋਗ ਪ੍ਰਣਾਲੀ ਨਾਲ ਕਈ ਤਰ•ਾਂ ਦੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਉਨ•ਾਂ ਜ਼ਿਲ•ੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਯੋਗ ਕੈਂਪ ਵਿਚ ਸ਼ਾਮਿਲ ਹੋ ਕੇ ਯੋਗ ਮਾਹਿਰਾਂ ਤੋਂ ਯੋਗ ਦੀ ਸਿੱਖਿਆ ਲੈਣ ਲਈ ਜ਼ਰੂਰ ਪੁੱਜਣ। ਉਨ•ਾਂ ਇਹ ਵੀ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਨਿਯਮਤ ਯੋਗ ਕਰਕੇ ਲੰਮੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਹੀ ਨਹੀਂ ਸਗੋਂ ਇਹ ਮਨ, ਆਤਮਾ ਅਤੇ ਪ੍ਰਕਿਰਤੀ ਨਾਲ ਜੋੜਨ ਦਾ ਇੱਕ ਸਾਧਨ ਵੀ ਹੈ। ਇਸ ਯੋਗ ਦਿਵਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਨ ਲਈ ਡਾ.ਰਵੀ ਕਾਂਤ ਗਗਨੇਜਾ ਜ਼ਿਲ•ਾ ਆਯੁਰਵੈਦਿਕ ਅਫ਼ਸਰ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ.ਪ੍ਰਦੀਪ ਚਾਵਲਾ ਸਿਵਲ ਸਰਜਨ ਫ਼ਿਰੋਜ਼ਪੁਰ, ਸ੍ਰੀ.ਭੁਪਿੰਦਰ ਸਿੰਘ ਤਹਿਸੀਲਦਾਰ,ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ,ਸ੍ਰੀ ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ, ਸ.ਪ੍ਰਗਟ ਸਿੰਘ ਬਰਾੜ ਸਹਾਇਕ ਜ਼ਿਲ•ਾ ਸਿੱਖਿਆ ਅਫ਼ਸਰ, ਸ.ਸਰਬਜੀਤ ਸਿੰਘ ਬੇਦੀ ਕੋਆਰਡੀਨੇਟਰ ਨਹਿਰੂ ਯੁਵਕ ਕੇਂਦਰ, ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ,ਡਾ.ਗੁਰਨਾਮ ਸਿੰਘ ਫਰਮਾਹ ਪੰਤਜਾਂਲੀ ਯੋਗ ਪੀਠ, ਪ੍ਰਮੋਦ ਮੋਂਗਾ ਭਾਰਤ ਸਵੈਅਭਿਮਾਨ ਟਰੱਸਟ, ਨਿਪੁਨ ਗੁਪਤਾ ਆਰਟ ਆਫ਼ ਲਿਵਿੰਗ,ਪ੍ਰਮੋਦ  ਯੋਗ ਸਾਧਨਾ ਕੇਂਦਰ, ਸ.ਜੁਗਰਾਜ ਸਿੰਘ ਕਟੋਰਾ ਜ਼ਿਲ•ਾ ਪ੍ਰਧਾਨ ਭਾਜਪਾ, ਸ੍ਰੀ. ਅਜੇ ਸਚਦੇਵਾ,ਯੋਗੇਸ਼ ਬਾਂਸਲ ਲਾਇਫ ਗਰੁੱਪ, ਸ੍ਰੀ ਏ.ਸੀ.ਚਾਵਲਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Back to top button