Ferozepur News

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਭੁੱਖ ਹਡ਼ਤਾਲ 8 ਵੇਂ ਦਿਨ ਵੀ ਜਾਰੀ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਭੁੱਖ ਹਡ਼ਤਾਲ 8 ਵੇਂ ਦਿਨ ਵੀ ਜਾਰੀ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਭੁੱਖ ਹਡ਼ਤਾਲ 8 ਵੇਂ ਦਿਨ ਵੀ ਜਾਰੀ

ਫਿਰੋਜ਼ਪੁਰ 31 ਮਈ ( ਅਮਨਦੀਪ ) ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਲੜੀਵਾਰ ਭੁੱਖ ਹੜਤਾਲ 8 ਵੇਂ ਦਿਨ ਵੀ ਜਾਰੀ ਰਹੀ ਭੁੱਖ ਹਡ਼ਤਾਲ ਤੇ ਬੈਠੇ ਡਾ ਗੁਲਸ਼ਨ ਅਹੂਜਾ , ਸ: ਜਸਵਿੰਦਰ ਸਿੰਘ , ਸ਼੍ਰੀ ਜਗਦੀਪ ਸਿੰਘ ਮਾਂਗਟ , ਸ: ਜਸਵੀਰ ਸਿੰਘ , ਪ੍ਰੋ: ਅਸ਼ੀਸ਼ ਕੁਮਾਰ , ਸ਼੍ਰੀ ਨੰਦ ਲਾਲ ਅਤੇ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਬਿਨਾਂ ਤਨਖਾਹ ਤੋਂ ਅੱਜ ਸੱਤ ਮਹੀਨੇ ਪੂਰੇ ਹੋ ਗਏ ਹਨ । ਸਰਕਾਰ ਗਰਾਂਟ ਜਾਰੀ ਕਰਨ ਵਿੱਚ ਦੇਰੀ ਕਰ ਰਹੀ ਹੇੈ । ਅਤੇ ਸਾਡੇ ਮੰਤਰੀ ਵਿਧਾਇਕ ਮੂਖ ਦਰਸ਼ਕ ਬਨ ਕਿ ਇਹ ਸਬ ਕੁਝ ਦੇਖ ਰਹੇ ਹਨ । ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪਰਿਵਾਰ ਦੇ ਮੈਂਬਰ ਵੀ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਣਗੇ । ਇਸ ਤੋਂ ਪਹਿਲਾਂ ਵੀ ਸਟਾਫ ਦੇ ਬੱਚਿਆਂ ਨੇ ਤਨਖਾਹ ਜਾਰੀ ਕਰਉਣ ਲਈ , ਖੂਨ ਦੇ ਨਾਲ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭੇਜੀ ਸੀ ਪਰ ਉਸ ਚਿੱਠੀ ਦਾ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਜਵਾਬ ਨਹੀਂ ਆਇਆ

Related Articles

Leave a Reply

Your email address will not be published. Required fields are marked *

Back to top button