ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਮੇਲੇ ਸਬੰਧੀ ਮੀਟਿੰਗ
/ਿਰੋਜ਼ਪੁਰ, ੯ ਮਾਰਚ ()- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਮੇਲੇ ੨੩ ਮਾਰਚ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ /ਿਰੋਜ਼ਪੁਰ ਵਲੋਂ ਪਲੇਠੀ ਮੀਟਿੰਗ ਗਾਂਧੀ ਗਾਰਡਨ /ਿਰੋਜ਼ਪੁਰ ਛਾਉਣੀ ਵਿਖੇ ਹੋਈ।ਮੀਟਿੰਗ ਵਿਚ ਸੁਸਾਇਟੀ ਦੇ ਪਿਛਲੇ ਸਾਲ ਦੀਆਂ ਗਤੀਵਿਧੀਆਂ ਨੂੰ ਵਿਚਾਰਨ ਉਪਰੰਤ ੨੩ ਮਾਰਚ ਦੇ ਸ਼ਹੀਦੀ ਮੇਲੇ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸ਼ਹੀਦਾਂ ਨੂੰ ਸੱਚੀਆਂ ਸ਼ਰਧਾਂਜਲੀਆਂ ਭੇਟ ਕਰਨ ਲਈ ਉਨ੍ਹਾਂ ਦੀ ਸੋਚ ਦਾ ਪਸਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ, ਉਥੇ ਨਸ਼ਿਆਂ ਖ਼ਿਲਾ/ ਜਹਾਦ ਛੇੜਣ ਅਤੇ ਸੜਕੀ ਅੱਤਵਾਦ 'ਚ ਅਜਾਈ ਜਾਂਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੀ ਲੋੜ 'ਤੇ ਜੋਰ ਦਿੱਤਾ ਗਿਆ। ਮੇਲੇ 'ਚ ਕਬੱਡੀ ਕੱਪ ਲੜਕੇ-ਲੜਕੀਆਂ ਅਤੇ ਬਜ਼ੁਰਗਾਂ ਦੇ ਕਬੱਡੀ ਸ਼ੋ ਮੈਚ ਕਰਵਾਉਣ ਅਤੇ ਵਾਲੀਬਾਦਲ ਮੁਕਾਬਲੇ ਕਰਵਾਏ ਜਾਣ 'ਤੇ ਸਹਿਮਤੀ ਜਤਾਈ ਗਈ, ਉਥੇ ਜਾਗਰੁਕਤਾ ਮਾਰਚ, ਨਾਟਕ, ਸੈਮੀਨਾਰ ਅਤੇ ਸ਼ਹੀਦਾਂ ਦੇ ਜੀਵਨ 'ਤੇ ਝਾਤ ਪਾਉਂਦੀ ਪ੍ਰਦਰਸ਼ਨੀ ਵੀ ਲਗਾਏ ਜਾਣ 'ਤੇ ਸਹਿਮਤੀ ਬਣਾਈ ਗਈ। ਮੀਟਿੰਗ ਵਿਚ ਡਾ: ਰਾਮੇਸ਼ਵਰ ਸਿੰਘ ਰਾਸ਼ਟਰੀ ਪੁਰਸਕਾਰ ਪ੍ਰਾਪਤ, ਹਰੀਸ਼ ਮੋਂਗਾ, ਚੇਅਰਮੈਨ ਪਰਮਜੀਤ ਸਿੰਘ ਸੰਧੂ ਸੂਬਾ ਕਾਹਨ ਚੰਦ, ਸੁਖਵਿੰਦਰ ਸਿੰਘ ਬੁਲੰਦੇਵਾਲੀ ਪ੍ਰਧਾਨ ਜ਼ਿਲ੍ਹਾ ਪੰਚਾਇਤ ਯੂਨੀਅਨ, ਸੁਖਵੀਰ ਸਿੰਘ ਹੁੰਦਲ, ਹਰਦੇਵ ਸਿੰਘ ਮਹਿਮਾ, ਤੇਜਿੰਦਰ ਸਿੰਘ ਹੀਰੋ ਮੋਟਰਸਾਈਕਲ ਵਾਲੇ, ਮੋਹਨਜੀਤ ਸਿੰਘ ਸਰਪੰਚ ਚੰਗਾਲੀ, ਬਲਕਰਨਜੀਤ ਸਿੰਘ ਹਾਜੀ ਵਾਲਾ, ਬਖਸ਼ੀਸ਼ ਸਿੰਘ ਬਾਰੇ ਕੇ, ਪਿੱਪਲ ਸਿੰਘ ਕਾਲਾ ਟਿੱਬਾ, ਡਾ: ਕੁਲਦੀਪ ਸਿੰਘ ਔਲਖ, ਅਮਰੀਕ ਸਿੰਘ ਪੱਲਾ, ਰਛਪਾਲ ਸਿੰਘ ਵਿਰਕ ਹਾਜੀ ਵਾਲਾ, ਪ੍ਰਦੀਪ ਸਿੰਘ ਪੰਮਾ ਮੱਲਵਾਲ, ਬਲਕਾਰ ਸਿੰਘ ਗਿੱਲ, ਗੁਰਭੇਜ ਸਿੰਘ, ਹਰਜੀਤ ਸਿੰਘ, ਬਾਬਾ ਗੁਰਬਚਨ ਸਿੰਘ ਸਤੀਏ ਵਾਲਾ, ਪ੍ਰਿਤਪਾਲ ਸਿੰਘ ਬੱਗੇ ਕੇ ਪਿੱਪਲ ਆਦਿ ਨਾਲ ਸਨ।