Ferozepur News
ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੀ ਫਿਰੋਜ਼ਪੁਰ ਵਿਚ ਸ਼ੁਰੂਆਤ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼੍ਰੀ ਗਣੇਸ਼ ਇਨਕਲੇਵ ਵਿਖੇ ਲਗਾਏ ਪੌਦੇ
ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੀ ਫਿਰੋਜ਼ਪੁਰ ਵਿਚ ਸ਼ੁਰੂਆਤ
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼੍ਰੀ ਗਣੇਸ਼ ਇਨਕਲੇਵ ਵਿਖੇ ਲਗਾਏ ਪੌਦੇ
ਫਿਰੋਜ਼ਪੁਰ, 24 ਜੁਲਾਈ, 2022: ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵਲੋਂ ਆਰੰਭੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੀ ਫਿਰੋਜ਼ਪੁਰ ਵਿਚ ਸ਼ੁਰੂਆਤ ਸ਼ਹਿਰੀ ਹਲਕੇ ਤੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਅੱਜ ਸਥਾਨਕ ਸ਼੍ਰੀ ਗਣੇਸ਼ ਇਨਕਲੇਵ ਵਿਖੇ ਪੌਦੇ ਲਗਾ ਕੇ ਕੀਤੀ। ਕਲੋਨੀ ਦੇ ਮੇਨ ਗੇਟ ‘ਤੇ ਗਣੇਸ਼ ਵਾਟਿਕਾ ਵਿਚ ਸੋਹਣੀ ਦਿੱਖ ਤੇ ਛਾਂ ਦਾਰ ਪੌਦੇ ਲਗਾਉਣ ਮੌਕੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼੍ਰੀ ਗਣੇਸ਼ ਵੈਲਫੇਅਰ ਸੁਸਾਇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਸਾਂਭ ਸੰਭਾਲ ਲਈ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜ ਨਿਸ਼ਚੇ ਹੀ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਤੇ ਸ਼ੁੱਧਤਾ ਲਈ ਹਰ ਮਨੁੱਖ ਨੂੰ ਘੱਟੋ ਘੱਟ ਇਕ ਰੁੱਖ ਜਰੂਰ ਲਾਉਣਾ ਚਾਹੀਦਾ ਹੈ ਤਾਂ ਹੀ ਅਸੀਂ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਹੋਰ ਪਲੀਤ ਹੋਣ ਤੋਂ ਬਚਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਸ਼ੁਰੂ ਕੀਤੀ ਗਈ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਨਾਲ ਜੁੜੀਏ ਅਤੇ ਆਪਣੇ ਪੰਜਾਬ ਨੂੰ ਦੇਸ਼ ਦੇ ਹੋਰ ਸੂਬਿਆਂ ਤੋਂ ਵੱਧ ਹਰਿਆ ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।
ਇਸ ਮੌਕੇ ਸਾਬਕਾ ਕੌਂਸਲਰ ਮਨਮੀਤ ਸਿੰਘ ਮਿੱਠੂ, ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ, ਪਾਰਥ ਵਾਲੀਆ, ਗੁਰਿੰਦਰ ਸਿੰਘ, ਜੀਤ ਸਿੰਘ ਸੰਧੂ, ਜਸਕਰਨ ਸਿੰਘ, ਪ੍ਰੋ: ਆਜਾਦਵਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਲਕਸ਼ਮਿੰਦਰ, ਵਿਕਾਸ ਨੰਦਾ, ਜਸਪ੍ਰੀਤ ਪੁਰੀ, ਨਰਿੰਦਰ ਸ਼ਰਮਾ, ਮਿੰਟੂ ਅਰੋੜਾ, ਬਲਜੀਤ ਸਿੰਘ, ਵਰੁਣ ਨੰਦਾ, ਗੁਰਦਾਸ ਸਿੰਘ ਆਦਿ ਕਲੋਨੀ ਵਾਸੀ ਮੌਜੂਦ ਸਨ।
ਕੈਪਸ਼ਨ: ਫਿਰੋਜ਼ਪੁਰ ਸ਼ਹਿਰ ਦੀ ਸ਼੍ਰੀ ਗਣੇਸ਼ ਇਨਕਲੇਵ ਵਿਖੇ ਪੌਦੇ ਲਗਾ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕਰਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਕਲੋਨੀ ਵਾਸੀ।