ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ ਮੋਹਨ ਕੇ ਹਿਠਾੜ ਵਿਖੇ ਕਰਵਾਈ ਸਲਾਨਾ ਅਥਲੈਟਿਕ ਮੀਟ
ਗੁਰੂਹਰਸਹਾਏ, 1 ਮਾਰਚ (ਪਰਮਪਾਲ ਗੁਲਾਟੀ)- ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਕਾਲਜ ਮੋਹਨ ਕੇ ਹਿਠਾੜ ਵਿਖੇ ਸਲਾਨਾ ਅਥਲੈਟਿਕ ਮੀਟ ਕਰਾਈ ਗਈ, ਜਿਸਦੇ ਚਾਰ ਹਾਊਸ ਸਾਹਿਬਜਾਦਾ ਅਜੀਤ ਸਿੰੰਘ, ਸ਼ਹੀਦ ਊਧਮ ਸਿੰਘ, ਸੁਭਾਸ਼ ਚੰਦਰ ਬੋਸ ਤੇ ਲਾਲਾ ਲਾਜਪਤ ਰਾਏ ਹਾਊਸ ਬਣਾ ਕੇ ਵੱਖ-ਵੱਖ ਤਰ•ਾਂ ਦੀਆ ਖੇਡਾਂ ਕਰਵਾਈਆਂ ਗਈਆਂ। ਇਸ ਅਥਲੈਟਿਕ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਜਿਲ•ੇ ਦੇ ਵਧੀਕ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕੀਤਾ। ਉਨ•ਾਂ ਨਾਲ ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਐਨ.ਆਰ. ਸ਼ਰਮਾ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ। ਏ.ਡੀ.ਸੀ. ਵਨੀਤ ਕੁਮਾਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ•ਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਦਿਲਚਸਪੀ ਲੈਣੀ ਚਾਹੀਦੀ ਹੈ।
ਇਸ ਐਥਲੈਟਿਕਸ ਮੀਟ ਦੇ ਡਾ: ਹਰਨਾਮ ਸਿੰਘ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ 200 ਮੀਟਰ ਦੌੜ ਲੜਕੇ-ਲੜਕੀਆਂ, 800 ਮੀਟਰ ਦੌੜ ਲੜਕੇ, 400 ਮੀਟਰ ਦੌੜ ਲੜਕੀਆਂ, 1500 ਮੀਟਰ ਦੌੜ ਲੜਕੇ, ਡਿਸਕਸ ਥਰੋ ਲੜਕੇ ਤੇ ਲੜਕੀਆ, ਲੰਬੀ ਛਾਲ ਲੜਕੇ ਤੇ ਲੜਕੀਆਂ, ਜੈਵਲਿਨ ਥਰੋ ਲੜਕੇ ਤੇ ਲੜਕੀਆਂ, ਮਟਕਾ ਰੇਸ ਲੜਕੀਆਂ, ਤਿੰਨ ਟੰਗੀ ਰੇਸ ਲੜਕੇ ਅਤੇ ਕਈ ਹੋਰ ਤਰ•ਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਕਾਲਜ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਵੱਧ ਚੜ• ਕੇ ਹਿੱਸਾ ਲਿਆ। ਇਨ•ਾਂ ਖੇਡਾਂ ਸਮੇਂ ਵੱਖ-ਵੱਖ ਖੇਡਾਂ 'ਚੋਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਉਪ-ਮੰਡਲ ਡੀ.ਐਸ.ਪੀ. ਬਲਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ 'ਤੇ ਕਾਲਜ ਦੀਆਂ ਗਤੀਵਿਧੀਆਂ ਬਾਰੇ ਵਿਸ਼ੇਸ਼ ਰਿਪੋਰਟ ਪੜ•ੀ ਗਈ। ਮੰਚ ਸੰਚਾਲਨ ਦੀ ਡਿਊਟੀ ਡਾ. ਗੁਰਦੀਪ ਸਿੰਘ ਤੇ ਪ੍ਰੋਫੈਸਰ ਰਵਿੰਦਰ ਕੌਰ ਨੇ ਸਾਂਝੇ ਤੌਰ ਨਿਭਾਈ, ਜਦਕਿ ਐਕਰਿੰਗ ਵਜੋਂ ਡਾ: ਰੇਸ਼ਮ ਸਿੰਘ ਨੇ ਭੂਮਿਕਾ ਬਾਖੂਬੀ ਨਿਭਾਈ। ਇਸ ਐਥਲਟਿਕ ਮੀਟ ਮੁਕਾਬਲਿਆਂ 'ਚ ਵਿਚ ਸਾਹਿਬਜਾਦਾ ਅਜੀਤ ਸਿੰਘ ਹਾਊਸ ਪਹਿਲੇ ਨੰਬਰ ਤੇ ਰਿਹਾ।
ਇਸ ਮੌਕੇ ਤੇ ਕਾਜਲ ਵਲੋਂ ਆਏ ਹੋਏ ਮੁੱਖ ਮਹਿਮਾਨਾਂ, ਖਿਡਾਰੀਆਂ ਅਤੇ ਪੜ•ਾਈ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਸਮੇਤ ਹੋਰ ਪੁੱਜੇ ਹੋਏ ਪਤਵੰਤਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਕਾਲਜ ਸਟਾਫ਼ ਪ੍ਰੋ: ਹਰਜਿੰਦਰ ਭਾਰਦਵਾਜ, ਪਵਨ ਕੁਮਾਰ, ਵਰੁਣ ਮੈਣੀ, ਸੰਦੀਪ ਸਿੰਘ, ਰੁਬਇੰਦਰ ਕੌਰ, ਨਿਸ਼ੀ, ਵਿਸ਼ਾਲ ਕੁਮਾਰ, ਸਿੰਧੂ ਸੁਮਨ, ਰਿਤੂ, ਰਾਬੀਆ, ਸਾਜਿਦ ਮੁਹੰਮਦ, ਸਿਮਰਜੀਤ ਕੌਰ, ਵੀਰਦੀਪ ਕੌਰ, ਜਤਿੰਦਰ ਸਿੰਘ, ਪ੍ਰਿਅੰਕਾ, ਸਿਮਰਦੀਪ ਕੌਰ ਲਾਇਬ੍ਰੇਰੀਅਨ, ਯੁਗੇਸ਼ ਅਤੇ ਸ਼ਿਲਪਾ ਸ਼ਰਮਾ ਕਲਰਕ ਆਦਿ ਸਟਾਫ਼ ਵੀ ਹਾਜ਼ਰ ਸਨ। ਇਸ ਸਮੇਂ ਲਗਾਈਆਂ ਗਈਆਂ ਡਿਊਟੀਆਂ ਨੂੰ ਸਮੂਹ ਸਟਾਫ਼ ਨੇ ਤਨਦੇਹੀ ਨਾਲ ਨਿਭਾਇਆ।