ਸ਼ਹੀਦ ਊਧਮ ਸਿੰਘ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਦਿਨਾਂ ਸੱੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਰਿਲੀਜ਼ ਕੀਤਾ
ਸ਼ਹੀਦ ਊਧਮ ਸਿੰਘ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਦਿਨਾਂ ਸੱੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਰਿਲੀਜ਼ ਕੀਤਾ
ਫਿਰੋਜ਼ਪੁਰ 19 ਫਰਵਰੀ, 2020: ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸ਼ਨ (ਰਜਿ) ਵੱਲੋਂ ਸ਼ਹੀਦ ਊਧਮ ਸਿੰਘ ਦੇ ਸੰਕਲਪ ਦਿਵਸ ਨੂੰ ਸਮਰਪਿਤ 13 ਤੇ 14 ਮਾਰਚ ਨੂੰ ਕਰਵਾਏ ਜਾ ਰਹੇ ਦੋ ਦਿਨਾਂ ਸੱੱਭਿਆਚਾਰਕ ਮੇਲੇ ਦਾ ਪੋਸਟਰ ਅੱਜ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ।ਆਰਗੇੇੇਨਾਈਜੇਸ਼ਨ ਦੇ ਆਗੂਆਂ ਗੁਰਭੇਜ ਸਿੰਘ ਟਿੱਬੀ, ਗੁਰਨਾਮ ਸਿੱਧੂ ਨੇ ਦੱਸਿਆ ਕਿ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ, ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ ਦਿਨਾਂ ਮੇਲੇ ਵਿੱਚ 13 ਮਾਰਚ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਸਹਿਯੋਗ ਨਾਲ ਦੇਵ ਸਮਾਜ ਕਾਲਜ ਫਾਰ ਵੁਮੈਨ ਵਿੱਚ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਨਾਮਵਰ ਪੰਜਾਬੀ ਸ਼ਾਇਰ ਸਰਵ ਸ਼੍ਰੀ ਡਾ: ਸੁਰਜੀਤ ਪਾਤਰ, ਜਸਵੰਤ ਜ਼ਫ਼ਰ, ਸੁਰਜੀਤ ਜੱਜ, ਸੁਆਮੀ ਅੰਤਰ ਨੀਰਵ, ਜਸਪਾਲ ਘਈ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਅਨਿਲ ਆਦਮ, ਪ੍ਰਮੋਦ ਕਾਫ਼ਿਰ, ਸੁਖ ਜਿੰਦਰ, ਕੁਲਦੀਪ ਜਲਾਲਾਬਾਦ, ਪ੍ਰੋ: ਮਨਜੀਤ ਆਜ਼ਾਦ ਤੇ ਰਾਜੀਵ ਖਿਯਾਲ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ। ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਸ਼ਾਮ 4 ਵਜੇ ਸ਼ਹੀਦ ਊਧਮ ਸਿੰਘ ਭਵਨ ਵਿਖੇ ਖੁੱਲੇ ਪੰਡਾਲ ਵਿੱਚ ਉੱਘੇ ਸੂਫੀ ਗਾਇਕ ਡਾ: ਸਤਿੰਦਰ ਸਰਤਾਜ ਆਪਣੇ ਸੂਫੀਆਨਾ ਕਲਾਮਾਂ ਨਾਲ ਹਾਜ਼ਰੀ ਭਰਨਗੇ। ਪੋਸਟਰ ਰਿਲੀਜ਼ ਮੌਕੇ ਸਰਪੰਚ ਮਨੀ ਸੰਧੂ, ਗੁਰਿੰਦਰ ਸਿੰਘ ਸਟੇਟ ਅਵਾਰਡੀ, ਮਲਕੀਅਤ ਸਿੰਘ, ਜਸਵਿੰਦਰ ਸਿੰਘ ਛਿੰਦਾ, ਫ਼ਿਲਮੀ ਅਦਾਕਾਰ ਹਰਿੰਦਰ ਭੁੱਲਰ, ਹਰਪਾਲ ਟਿੱਬੀ, ਜਸਬੀਰ ਸਿੰਘ ਜੋਸਨ, ਅਵਤਾਰ ਸਿੰਘ ਜੋਸਨ, ਜਸਪਾਲ ਹਾਂਡਾ, ਗੁਰਚਰਨ ਸਿੰਘ ਥਿੰਦ ਆਦਿ ਆਗੂ ਹਾਜ਼ਿਰ ਸਨ। ਸੰਸਥਾ ਦੇ ਪ੍ਰਬੰਧਕਾਂ ਨੇ ਆਖਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਊਧਮ ਸਿੰਘ ਦੀ ਸੋਚ ਨੂੰ ਹਰ ਘਰ ਪਹੁਚਾਉਣ ਦਾ ਉਪਰਾਲਾ ਕੀਤਾ ਜਾਵੇਗਾ।