ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਹੈ- ਰੋਹਿਤ ਵੋਹਰਾ
ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਹੈ- ਰੋਹਿਤ ਵੋਹਰਾ
– ਵੱਖ-ਵੱਖ ਪਿੰਡਾਂ ਵਿਚੋਂ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਹੋਏ ਸ਼ਾਮਲ
– ਰੋਹਿਤ ਵੋਹਰਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਫਿਰੋਜ਼ਪੁਰ, 30 ਜਨਵਰੀ। ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੀਆਂ ਗਰੰਟੀਆਂ ਦੇਣ ਦੀ ਲੋੜ ਨਹੀਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਰੋਹਿਤ ਵੋਹਰਾ ਵੱਲੋਂ ਵੱਖ-ਵੱਖ ਪਿਡਾਂ ਦਾ ਦੌਰਾ ਕਰਦਿਆ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਪਿੰਡ ਲੂਥੜ, ਗੁਲਾਮੀ ਵਾਲਾ, ਬੱਗੇ ਵਾਲਾ, ਬਾਘੇ ਵਾਲਾ, ਫਰੀਦੇ ਵਾਲਾ,ਕਾਲੇ ਕੇ ਹਿਠਾੜ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਰੋਹਿਤ ਵੋਹਰਾ ਦਾ ਚੋਣ ਮੁਹਿੰਮ ਨੂੰ ਉਸ ਵਕਤ ਭਰਵਾ ਹੁੰਗਾਰਾ ਵੀ ਮਿਲਿਆ ਜਦੋਂ ਵੱਖ-ਵੱਖ ਪਿੰਡਾਂ ਵਿਚੋ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਪਿੰਡ ਬੱਗੇ ਵਾਲਾ ਤੋਂ ਸੁਖਮੰਦਰ ਸਿੰਘ ਮੈਂਬਰ, ਹਰਭਜਨ ਸਿੰਘ, ਅਜੈਬ ਸਿੰਘ ਤੇ ਹੋਰ ਸਾਥੀਆਂ ਨਾਲ ਸਮੇਤ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਮੌਕੇ ਪਿੰਡ ਫਰੀਦੇ ਵਾਲਾ ਤੋਂ ਦਿਆਲ ਸਿੰਘ, ਜੱਗਾ ਸਿੰਘ, ਛਿੰਦਰ ਸਿੰਘ,ਸਰਵਣ ਸਿੰਘ, ਹਰਪ੍ਰੀਤ ਸਿੰਘ, ਗੁਰਨਾਮ ਸਿੰਘ , ਜੋਗਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਵੀਰ ਸਿੰਘ ਆਦਿ ਸਮੇਤ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਪਿੰਡ ਪੱਲਾ ਮੇਘਾ ਤੋਂ ਮੌਜੂਦਾ ਕਾਂਗਰਸ ਮੈਂਬਰ ਜੱਜ ਭੱਟੀ,ਸਤਪਾਲ ਨੰਬਰਦਾਰ ਸਮੇਤ 5 ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਤੋਂ ਇਲਾਵਾ ਪਿੰਡ ਕਾਲੇ ਕੇ ਹਿਠਾੜ ਤੋਂ ਰੋਬਿਨਪ੍ਰੀਤ ਸਿੰਘ, ਜਗਜੀਤ ,ਸਿੰਘ, ਖੁਸ਼ਹਾਲ ਸਿੰਘ, ਗੁਰਵਿੰਦਰ ਸਿੰਘ ਆਦਿ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ।ਇਸ ਮੌਕੇ ਰੋਹਿਤ ਵੋਹਰਾ ਨੇ ਇਹਨਾਂ ਪਰਿਵਾਰਾਂ ਦੇ ਗਲਾਂ ਵਿਚ ਅਕਾਲੀ ਦਲ ਦੇ ਪਰਨੇ ਪਾ ਕੇ ਸਵਾਗਤ ਕੀਤਾ ਤੇ ਵਿਸ਼ਵਾਸ਼ ਦੁਆਇਆ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਬਿਨ੍ਹਾਂ ਕਿਸੇ ਭੇਦ ਭਾਵ ਹਰੇਕ ਇਲਾਕੇ ਦੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਹਰਮੀਤ ਸਿੰਘ ਖਾਈ ਜਰਨਲ ਸਕੱਤਰ ਯੂਥ ਪੰਜਾਬ, ਹਿੰਮਤ ਸਿੰਘ ਭੁੱਲਰ ਕੌਮੀ ਸੀਨੀ ਮੀਤ ਪ੍ਰਧਾਨ, ਕਮਲਜੀਤ ਸਿੰਘ ਢੋਲੇਵਾਲਾ ਕੌਮੀ ਸੀਨੀ ਮੀਤ ਪ੍ਰਧਾਨ, ਬਲਵੀਰ ਸਿੰਘ ਰੱਤੋਵਾਲੀਆ, ਜਸਬੀਰ ਸਿੰਘ ਭੈਣੀਵਾਲਾ, ਸੁਖਪਾਲ ਸਿੰਘ ਚੱਠੂ, ਜੰਗਾ ਸਿੰਘ ਰੱਤੋਵਾਲੀਆ, ਹਰਪਾਲ ਬੇਦੀ,ਦਰਸ਼ਨ ਸਿੰਘ ਖਾਈ, ਨਿਸ਼ਾਨ ਸਿੰਘ ਖਾਈ, ਪੱਪਣ ਗਿੱਲ, ਬਲਦੇਵ ਸਿੰਘ, ਪਿੱਪਲ ਸਹੋਤਾ, ਬਲਦੇਵ ਸਿੰਘ ਸਾਬਕਾ ਸਰਪੰਚ ਗੁਲਾਮੀ ਵਾਲਾ, ਪਰਮਜੀਤ ਸਿੰਘ ਭੈਣੀ ਵਾਲਾ, ਸੁੱਚਾ ਸਿੰਘ, ਸਾਰਜ ਸਿੰਘ ਬੱਗੇ ਵਾਲਾ ਬਲਵਿੰਦਰ ਸਿੰਘ ਸਾਬਕਾ ਸਰਪੰਚ ਬਾਘੇ ਵਾਲਾ, ਜਗਜੀਤ ਸਿੰਘ ਮੱਲੀ, ਅੰਗਰੇਜ਼ ਸਿੰਘ, ਚਿਮਨ ਸਿੰਘ ਸੁਲਤਾਨ ਵਾਲਾ , ਗੁਰਪ੍ਰੀਤ ਸਿੰਘ , ਅਮਨਜੀਤ ਸਿੰਘ , ਅੰਗਰੇਜ ਸਿੰਘ , ਸੁਖਜਿੰਦਰ ਸਿੰਘ, ਖਿਲਾਰਾ ਕੋਟਿਆ, ਕਾਲਾ ਸਿੰਘ, ਮਿੰਟਾ ਖਾਈ,ਬਲਜੀਤ ਸਿੰਘ, ਧੀਰ ਸਿੰਘ,ਬਿੰਨੀ ਸੋਢੀ, ਬਲਵਿੰਦਰ ਸਿੰਘ ਮੱਲਵਾਲ ਜ਼ਿਲ੍ਹਾਂ ਪ੍ਰਧਾਨ ਬਸਪਾ, ਪੂਰਨ ਭੱਟੀ ਜ਼ਿਲ੍ਹਾ ਇੰਚਾਰਜ ਸਮੇਤ ਅਕਾਲੀ-ਬਸਪਾ ਵਰਕਰ ਹਾਜ਼ਰ ਸਨ।