ਸ਼ਹਿਰੀ ਹਲਕੇ ਤੋਂ ਚੋਣ ਲੜ ਰਹੇ ਦੋ ਉਮੀਦਵਾਰਾਂ ਨੇ ਰੋਹਿਤ ਵੋਹਰਾ ਦੇ ਹੱਕ ਵਿਚ ਦਿੱਤਾ ਸਮਰਥਨ
ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਜਿੱਤ ਵੱਲ ਵੱਧ ਰਹੇ ਕਦਮ – ਰੋਹਿਤ ਵੋਹਰਾ
ਸ਼ਹਿਰੀ ਹਲਕੇ ਤੋਂ ਚੋਣ ਲੜ ਰਹੇ ਦੋ ਉਮੀਦਵਾਰਾਂ ਨੇ ਰੋਹਿਤ ਵੋਹਰਾ ਦੇ ਹੱਕ ਵਿਚ ਦਿੱਤਾ ਸਮਰਥਨ
– ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਜਿੱਤ ਵੱਲ ਵੱਧ ਰਹੇ ਕਦਮ – ਰੋਹਿਤ ਵੋਹਰਾ
ਫਿਰੋਜ਼ਪੁਰ, 17 ਫਰਵਰੀ। 20 ਫਰਵਰੀ ਨੂੰ ਪੰਜਾਬ ਵਿਚ ਪੈਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਦੀ ਚੋਣ ਮੁਹਿੰਮ ਨੂੰ ਉਸ ਵਕਤ ਭਾਰੀ ਹੁੰਗਾਰਾ ਮਿਲਿਆ ਜਦੋਂ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਚੋਣ ਲੜ ਰਹੇ ਦੋ ਉਮੀਦਵਾਰ ਵੱਲੋਂ ਆਪਣੇ ਸਾਥੀਆਂ ਸਮੇਤ ਰੋਹਿਤ ਵੋਹਰਾ ਦੇ ਹੱਕ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ । ਇਸ ਮੌਕੇ ਅਕਾਲੀ ਆਗੂ ਪਤਰਸ ਸੋਨੀ ਦੀ ਪ੍ਰੇਰਨਾ ਸਦਕਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਤਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਰੋਹਿਤ ਵੋਹਰਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ । ਇਸ ਤੋਂ ਇਲਾਵਾ ਨੈਸ਼ਨਲਿਸਟ ਜਸ਼ਟਿਸ ਪਾਰਟੀ ਦੀ ਟਿਕਟ ਤੋਂ ਹਲਕਾ ਫਿਰੋਜ਼ਪੁਰ ਸ਼ਹਿਰੀ ‘ਚ ਚੋਣ ਲੜ ਰਹੀ ਬੀਬੀ ਰਾਮਾ ਨੇ ਵੀ ਆਪਣੇ ਸਮਰਥਕਾਂ ਸਮੇਤ ਰੋਹਿਤ ਵੋਹਰਾ ਦੇ ਹੱਕ ਵਿਚ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰੋਹਿਤ ਵੋਹਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦਿਨੋਂ ਦਿਨ ਮਿਲ ਰਹੇ ਭਾਰੀ ਸਮਰਥਨ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਕਦਮ ਪੰਜਾਬ ਵਿਚ ਵੱਡੀ ਜਿੱਤ ਵੱਲ ਵੱਧ ਰਹੇ ਹਨ। ਉਹਨਾਂ ਕਿਹਾ ਕਿ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਦੂਜੀਆਂ ਬਾਹਰੀ ਪਾਰਟੀਆਂ ਨੇ ਪੰਜਾਬ ਦਾ ਕੁਝ ਨਹੀਂ ਸੰਵਾਰਨਾ, ਜੇਕਰ ਪੰਜਾਬ ਨੂੰ ਤੱਰਕੀ ਦੇ ਰਾਹ ਲਿਜਾ ਸਕਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਅਤੇ ਇਸ ਵਾਰ ਭਾਰੀ ਬਹੁਮਤ ਨਾਲ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਪਿੱਪਲ ਸਹੋਤਾ, ਬਲਕਾਰ ਸਿੰਘ ਲੂਥੜ, ਐਸ ਪੀ ਸਹੋਤਾ, ਬਸਪਾ ਆਗੂ ਪੂਰਨ ਭੱਟੀ, ਅਜੈ ਕੁਮਾਰ, ਰਾਜਾ ਖੋਖਰ, ਅਮਰਜੀਤ, ਸੁਖਦੇਵ ਖੋਖਰ, ਗਗਨ ਹੰਸ, ਅਜੈ ਕੁਮਾਰ, ਪ੍ਰੀਤਮ ਸਿੰਘ, ਚਰਨਜੀਤ ਸਿੰਘ, ਕਾਕਾ, ਰਾਜ ਸਿੰਘ, ਪੂਰਨ ਸਿੰਘ, ਹਰਜਿੰਦਰ ਸਿੰਘ, ਪਿਆਰਾ ਸਿੰਘ, ਗੁਰਦੇਵ ਸਿੰਘ, ਜੀਤਾ ਆਦਿ ਵੀ ਹਾਜ਼ਰ ਸਨ।