ਸ਼ਰਾਬ ਅਤੇ ਕਾਰ ਸਮੇਤ ਸ਼ਰਾਬ ਤਸਕਰ ਕਾਬੂ – ਸ਼ਰਾਬ ਦੀ ਤਸਕਰੀ ਦੇ ਪਹਿਲਾਂ ਵੀ ਹਨ ਇਸ ਖਿਲਾਫ਼ ਮਾਮਲੇ ਦਰਜ਼
ਸ਼ਰਾਬ ਅਤੇ ਕਾਰ ਸਮੇਤ ਸ਼ਰਾਬ ਤਸਕਰ ਕਾਬੂ
– ਸ਼ਰਾਬ ਦੀ ਤਸਕਰੀ ਦੇ ਪਹਿਲਾਂ ਵੀ ਹਨ ਇਸ ਖਿਲਾਫ਼ ਮਾਮਲੇ ਦਰਜ਼
ਗੁਰੂਹਰਸਹਾਏ, 9 ਅਪ੍ਰੈਲ (ਪਰਮਪਾਲ ਗੁਲਾਟੀ)- ਗੁਰੂਹਰਸਹਾਏ ਸਰਕਲ ਅੰਦਰ ਨਜਾਇਜ਼ ਤੌਰ 'ਤੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਸਰਗਰਮ ਮੈਂਬਰ ਨੂੰ ਸ਼ਰਾਬ ਦੇ ਜ਼ਖ਼ੀਰੇ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ। ਇਸ ਵਿਅਕਤੀ ਨੇ ਨਾਕਾਬੰਦੀ 'ਤੇ ਖੜ•ੇ ਪੁਲਿਸ ਮੁਲਜ਼ਮਾਂ ਉਪਰ ਗੱਡੀ ਚੜ•ਾਉਣ ਦੀ ਕੋਸ਼ਿਸ਼ ਦੇ ਦੋਸ਼ ਵਜੋਂ ਇਰਾਦਾ ਕਤਲ ਦੀ ਧਾਰਾ ਵੀ ਲਗਾਈ ਗਈ ਹੈ। ਗ੍ਰਿਫ਼ਤਾਰ ਵਿਅਕਤੀ ਹਰੀਸ਼ ਕੁਮਾਰ ਪੁੱਤਰ ਛਿੰਦਰਪਾਲ ਦੇ ਕਬਜ਼ੇ ਵਿਚੋਂ 360 ਬੋਤਲਾਂ ਨਜ਼ਾਇਜ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ ਹੈ। ਜਿਸ ਕਾਰ ਉਪਰ ਸ਼ਰਾਬ ਲੱਦੀ ਹੋਈ ਸੀ ਉਸ ਕਾਰ ਦਾ ਨੰਬਰ ਐਚ.ਆਰ.29 ਐਸ-0009 ਜਿਸਦੇ ਸ਼ੀਸ਼ੇ ਉਪਰ ਐਕਸ ਐਮ.ਐਲ.ਏ ਦਾ ਸਟਿੱਕਰ ਲੱਗਿਆ ਹੋਇਆ ਸੀ। ਵਰਣਨਯੋਗ ਹੈ ਕਿ ਇਸੇ ਵਿਅਕਤੀ ਖਿਲਾਫ਼ ਕੁਝ ਦਿਨ ਪਹਿਲਾਂ ਹੀ ਸ਼ਰਾਬ ਤਸਕਰੀ ਦਾ ਮੁਕੱਦਮਾ ਗੁਰੂਹਰਸਹਾਏ ਥਾਣੇ ਅੰਦਰ ਹੀ ਦਰਜ਼ ਹੋਇਆ ਸੀ ਜਿਸ ਵਿਚ ਹੋਰ ਕਥਿਤ ਦੋਸ਼ੀ ਤੀਰਥ ਪੁੱਤਰ ਲਛਮਣ ਦਾਸ ਅਤੇ ਅਰਸ਼ਦੀਪ ਪੁੱਤਰ ਤੀਰਥ ਦੇ ਨਾਮ ਵੀ ਸ਼ਾਮਿਲ ਸਨ ਅਤੇ ਇਸ ਮੁਕੱਦਮੇ 'ਚ ਪੁਲਿਸ ਨੂੰ 120 ਬੋਤਲਾਂ ਨਜਾਇਜ਼ ਦੇਸੀ ਸ਼ਰਾਬ ਮਿਲੀ ਸੀ। ਤਾਜਾ ਮੁਕੱਦਮੇ ਵਿਚ ਐਕਸਾਇਜ ਇੰਸਪੈਕਟਰ ਜਸਪਾਲ ਹਾਂਡਾ ਨੇ ਮੁਕੱਦਮਾ ਦਰਜ਼ ਕਰਾਉਂਦਿਆਂ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਕਾਨਿਆਂ ਵਾਲੀ ਰੋਡ 'ਤੇ ਸ਼ਰੀਂਹ ਵਾਲਾ ਬਰਾੜ ਨੇੜੇ ਬੈਰੀਗੇਟ ਲਗਾ ਕੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੰਡ ਵਾਲਾ ਸਾਹਿਬ (ਸਾਦਿਕ) ਤਰਫ਼ੋਂ ਉਪਰੋਕਤ ਹਰੀਸ਼ ਤੇਜ਼ ਰਫ਼ਤਾਰ ਕਾਰ ਲੈ ਕੇ ਆਇਆ ਅਤੇ ਉਸ ਨੇ ਸਾਨੂੰ ਮਾਰਨ ਦੀ ਨੀਯਤ ਨਾਲ ਗੱਡੀ ਬੈਰੀਗੇਟ ਵਿਚ ਮਾਰੀ ਜਿਸ ਨਾਲ ਸਿਪਾਹੀ ਜਸਵਿੰਦਰ ਸਿੰਘ ਜਖ਼ਮੀ ਹੋ ਗਿਆ। ਗੱਡੀ ਸੜਕ ਤੋਂ ਹੇਠਾਂ ਜਾ ਡਿੱਗੀ ਅਤੇ ਇਸ ਗੱਡੀ ਵਿਚੋਂ 30 ਪੇਟੀਆਂ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਥਾਣਾ ਗੁਰੂਹਰਸਹਾਏ ਵਿਚ ਉਪਰੋਕਤ ਦੋਸ਼ੀ ਖ਼ਿਲਾਫ਼ 307, 353, 186 ਆਈ.ਪੀ.ਸੀ. ਅਤੇ ਐਕਸਾਇਜ਼ ਐਕਟ ਅਧੀਨ ਦਰਜ਼ ਕਰਕੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ ਗਿਆ।