ਸ਼ਰਾਬੀ ਟਰੱਕ ਡਰਾਈਵਰ ਨੇ ਮੋਟਰ ਸਾਈਕਲ ਸਵਾਰਾਂ ਨੂੰ ਮਾਰੀ ਪਿਛੋਂ ਟੱਕਰ ਇੱਕ ਦੀ ਮੌਤ ਇੱਕ ਜਖਮੀਂ
ਸ਼ਰਾਬੀ ਟਰੱਕ ਡਰਾਈਵਰ ਨੇ ਮੋਟਰ ਸਾਈਕਲ ਸਵਾਰਾਂ ਨੂੰ ਮਾਰੀ ਪਿਛੋਂ ਟੱਕਰ ਇੱਕ ਦੀ ਮੌਤ ਇੱਕ ਜਖਮੀਂ
ਤਲਵੰਡੀ ਭਾਈ () 27 ਸਤੰਬਰ :-ਅੱਜ ਇਥੇ ਤੜਕੇ ਅੱਠ ਵਜੇ ਦੇ ਕਰੀਬ ਤਲਵੰਡੀ ਭਾਈ-ਫਰੀਦਕੋਟ ਰੋਡ ਤੇ ਇੱਕ ਸ਼ਰਾਬੀ ਟਰੱਕ ਡਰਾਈਵਰ ਨੇ ਤਲਵੰਡੀ ਭਾਈ ਜਾ ਰਹੇ ਦੋ ਮੋਟਰ ਸਾਈਕਲ ਸਵਾਰਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਮੋਟਰ ਸਾਈਕਲ ਸਵਾਰ ਦੀ ਤਾਂ ਮੋਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਜਖਮੀਂ ਹੋ ਗਿਆ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਤੜਕੇ ਅੱਠ ਵਜੇ ਦੇ ਕਰੀਬ ਮੁੱਦਕੀ ਨਿਵਾਸੀ ਹਰਪ੍ਰੀਤ ਸਿੰਘ ਆਪਣੇ ਪਿਤਾ ਮਹਿਲ ਸਿੰਘ ਨੂੰ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ 67 ਏ 4132 ਤੇ ਤਲਵੰਡੀ ਭਾਈ ਰੇਲਵੇ ਸਟੇਸ਼ਨ ਤੇ ਛੱਡਣ ਜਾ ਰਿਹਾ ਸੀ। ਜਦੋਂ ਉਹ ਪਿੰਡ ਕੋਟਲੇ ਦੇ ਮੋੜ ਦੇ ਕਰੀਬ ਪਹੁੰਚਿਆ ਤਾਂ ਪਿਛੋਂ ਇੱਕ ਟਰੱਕ ਨੰਬਰ ਪੀ ਬੀ 03 ਐਕਸ 8157 ਨੇ ਪਿਛੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਦੋਨੋਂ ਸੜਕ ਤੇ ਡਿੱਗ ਪਏ ਅਤੇ ਉਸ ਦੇ ਪਿਤਾ ਨੂੰ ਟਰੱਕ ਨੇ ਕੁਚਲ ਦਿੱਤਾ ਅਤੇ ਉਹਨਾਂ ਦੀ ਮੋਕੇ ਤੇ ਹੀ ਮੌਤ ਹੋ ਗਈ ਜਦਕਿ ਉਹ ਦੂਸਰੇ ਪਾਸੇ ਖਤਾਨਾਂ ਵਿੱਚ ਡਿੱਗ ਪਿਆ।
ਟਰੱਕ ਡਰਾਈਵਰ ਨੇ ਮੋਕੇ ਤੋਂ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਜਦਕਿ ਐਸ ਐਚ O ਤਲਵੰਡੀ ਭਾਈ ਜਸਬੀਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਨਵੇਂ ਬੱਸ ਅੱਡੇ ਨਜਦੀਕ ਉਸ ਨੂੰ ਕਾਬੂ ਕਰ ਲਿਆ। ਜੋ ਕਿ ਪੂਰੀ ਤਰ•ਾਂ ਨਾਲ ਸ਼ਰਾਬੀ ਹਾਲਤ ਵਿੱਚ ਸੀ। ਜਿਕਰਯੋਗ ਹੈ ਕਿ ਮ੍ਰਿਤਕ ਮਹਿਲ ਸਿੰਘ ਹੋਮਗਾਰਡ ਦਾ ਜਵਾਨ ਸੀ ਅਤੇ ਬਿਹਾਰ ਵਿੱਚ ਹੋ ਰਹੇ ਵਿੱਚ ਡਿਊਟੀ ਦੇਣ ਜਾ ਰਿਹਾ ਸੀ।