ਵੋਟਰ ਸੂਚੀਆਂ ਨੂੰ ਅਧਾਰ ਕਾਰਡ ਨਾਲ ਜੋੜਨ ਲਈ ਦੂਜਾ ਮਹੀਨਾਂਵਾਰ ਕੈਂਪ 10 ਮਈ ਨੂੰ ਖਰਬੰਦਾ
ਫਿਰੋਜਪੁਰ 7 ਮਈ (ਏ. ਸੀ. ਚਾਵਲਾ)ਭਾਰਤ ਦੇ ਚੋਣ ਕਮਿਸ਼ਨ ਵੱਲੋਂ ਮਤਦਾਤਾ ਵੋਟ' ਸ਼ਨਾਖ਼ਤੀ ਕਾਰਡ ਦੇ ਡਾਟੇ ਨੂੰ ਸਬੰਧਤ ਮਤਦਾਤਾ ਦੇ ਅਧਾਰ ਕਾਰਡ ਨੰਬਰ ਨਾਲ ਜੋੜਨ ਦਾ ਪ੍ਰੋਜੈਕਟ ਚੱਲ ਰਿਹਾ ਹੈ। ਇਸੇ ਪ੍ਰੋਜੈਕਟ ਤਹਿਤ ਫਿਰੋਜਪੁਰ ਜਿਲ•ੇ ਵਿੱਚ ਬੂਥ ਲੈਵਲ ਅਫਸਰ 10 ਮਈ 2015 ਨੂੰ ਸਾਰੇ ਪੋਲਿੰਗ ਬੂਥਾਂ ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਕੈਂਪ ਲਗਾ ਕੇ ਸਬੰਧਤ ਵੋਟਰਾਂ ਦਾ ਅਧਾਰ ਨੰਬਰ , ਮੋਬਾਇਲ ਨੰਬਰ ਅਤੇ ਈ-ਮੇਲ ਪਤਾ ਨੋਟ ਕਰਨਗੇ ਤਾਂ ਜ਼ੋ ਕੌਮੀ ਮਤਦਾਤਾ ਸੂਚੀ ਸੁਧਾਈ ਅਤੇ ਪ੍ਰਮਾਣੀਕਰਨ ਪ੍ਰੋਗਰਾਮ ਨੂੰ ਜਿਲ•ੇ ਵਿੱਚ 100 ਫੀਸਦੀ ਲਾਗੂ ਕੀਤਾ ਜਾ ਸਕੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ•ਾ ਚੋਣ ਅਫਸਰ ਇੰਜ: ਡੀ.ਪੀ.ਐਸ.ਖਰਬੰਦਾ, ਆਈ.ਏ.ਐਸ. ਨੇ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ । ਉਹਨਾਂ ਕਿਹਾ ਕਿ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਇੱਕ ਨੁਕਾਤੀ ਮੰਤਵ ਦੋਹਰੀ ਵੋਟ ਨੂੰ ਖਤਮ ਕਰਨਾ ਹੈ ਅਤੇ ਮਤਦਾਤਾ ਸੂਚੀਆਂ ਨੂੰ ਪੂਰੀਆਂ ਪ੍ਰ੍ਰਮਾਣਿਕ ਬਣਾਉਣਾ ਹੈ। ਉਹਨਾਂ ਕਿਹਾ ਕਿ ਜੇਕਰ ਜਿਲ•ੇ ਵਿੱਚ ਕਿਸੇ ਵੀ ਵੋਟਰ ਦੀ ਇੱਕ ਤੋਂ ਵੱਧ ਥਾਈ ਵੋਟ ਬਣੀ ਹੋਈ ਹੈ ਤਾਂ ਉਹ ਫਾਰਮ ਨੰ: 7 ਭਰ ਕੇ ਸਵੈਇੱਛਾ ਨਾਲ ਇਸ ਨੂੰ ਕਟਵਾ ਲਵੇ। ਜੇਕਰ ਕਿਸੇ ਨੇ ਬਣ ਚੁੱਕੀ ਵੋਟ ਵਿੱਚ ਦਰੁੱਸਤੀ ਕਰਵਾਉਣੀ ਹੋਵੇ ਤਾਂ ਉਹ ਫਾਰਮ ਨੰ: 8 ਭਰ ਸਕਦਾ ਹੈ ਅਤੇ ਹਲਕੇ ਵਿੱਚ ਹੀ ਵੋਟ ਕਿਸੇ ਹੋਰ ਪਤੇ ਤੇ ਤਬਦੀਲ ਕਰਵਾਉਣ ਲਈ ਫਾਰਮ ਨੰ: 8À ਭਰਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਅਧਾਰ ਕਾਰਡ ਨੂੰ ਲਿੰਕ ਕਰਵਾਉਣ ਲਈ ਵੋਟਰ ਟੋਲ ਫ਼ਰੀ ਨੰਬਰ 1950 ਤੇ ਜਾਣਕਾਰੀ ਦੇ ਸਕਦਾ ਹੈ, ਜਿਸ ਲਈ ਉਸ ਨੂੰ ਆਪਣਾ ਫੋਟੋ ਵੋਟਰ ਕਾਰਡ ਅਤੇ ਅਧਾਰ ਕਾਰਡ ਨੰਬਰ ਦੋਵੇਂ ਦੱਸਣੇ ਪੈਣਗੇ। ਜੇਕਰ ਵੋਟਰ ਐਸ.ਐਮ.ਐਸ. ਰਾਹੀਂ ਆਪਣਾ ਅਧਾਰ ਕਾਰਡ ਨੰਬਰ ਦੱਸਣਾ ਚਾਹੁੰਦਾ ਹੈ ਤਾਂ ਉਸ ਨੂੰ 539L9NK<space>5P93 Number<space>1dhaar Number ਟਾਈਪ ਕਰਕੇ 51199 ਜਾਂ 51969 ਤੇ ਭੇਜਣਾ ਪਵੇਗਾ। ਤੀਸਰੇ ਤਰੀਕੇ ਵਿਚ ਉਹ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ ਜਾਂ ਫਿਰ http://nvsp.in/qy ਉਸ ਤੋਂ ਬਾਅਦ ਅਧਾਰ ਨੰਬਰ ਦੇ ਲਿੰਕ ਨੂੰ ਖੋਲ• ਕੇ ਆਪਣਾ ਅਧਾਰ ਨੰਬਰ ਵੋਟਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ। ਉਹਨਾਂ ਨੇ ਜਿਲ•ੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ 10 ਮਈ ਦੇ ਦਿਨ ਪੋਲਿੰਗ ਬੂਥਾਂ ਤੇ ਜਾ ਕੇ ਆਪਣੀ ਸਾਰੀ ਜਾਣਕਾਰੀ ਅਪਡੇਟ ਕਰਵਾਉਣ। ਇਸ ਮੌਕੇ ਸ੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ(ਜਨ:), ਸ.ਜਸਪਾਲ ਸਿੰਘ ਐਸ.ਡੀ.ਐਮ.ਜ਼ੀਰਾ, ਪ੍ਰੋ: ਜਸਪਾਲ ਸਿੰਘ ਗਿੱਲ ਐਸ.ਡੀ.ਐਮ ਗੁਰੂਹਰਸਹਾਏ,ਤਹਿਸੀਲਦਾਰ ਚੋਣਾਂ ਸ਼੍ਰੀ ਹੁਕਮ ਸਿੰਘ ਸੋਢੀ , ਸ.ਰਵਿੰਦਰਪਾਲ ੰਿਸੰਘ ਸੰਧੂ ਡੀ.ਡੀ.ਪੀ.ਓ , ਚੋਣ ਕਾਨੂੰਗੋ ਸ਼੍ਰੀ ਚਾਂਦ ਪ੍ਰਕਾਸ਼ ਅਤੇ ਸਮੂਹ ਸੁਪਰਵਾਈਜ਼ਰ ਹਾਜਰ ਸਨ।