ਵੋਟਰ, ਅਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਲਿੰਕ ਕਰਨ ਵਿਚ ਸਹਿਯੋਗ ਦੇਣ— ਅਮਿਤ ਕੁਮਾਰ
ਫਿਰੋਜ਼ਪੁਰ 10 ਜੂਨ (ਏ.ਸੀ.ਚਾਵਲਾ ) ਭਾਰਤ ਚੋਣ ਕਮਿਸ਼ਨ ਵਲੋਂ ਪੂਰੇ ਭਾਰਤ ਵਿੱਚ ਨੈਸ਼ਨਲ ਇਲੈਕਟਰੋਲ ਰੋਲ ਪਿਉਰੀਫੀਕੇਸ਼ਨ ਐਂਡ ਅਥੈਨਟੀਕੇਸ਼ਨ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜਿਸ ਅਧੀਨ ਜਿਲਾ ਫਿਰੋਜਪੁਰ ਵਿਚ ਪੈਂਦੇ ਚਾਰੇ ਵਿਧਾਨ ਸਭਾ ਚੋਣ ਹਲਕਿਆਂ 75-ਜੀਰਾ,76-ਫਿਰੋਜਪੁਰ (ਸ਼ਹਿਰੀ),77-ਫਿਰੋਜਪੁਰ(ਦਿਹਾਤੀ)ਅਤੇ 78-ਗੁਰੂਹਰਸਹਾਏ ਦੇ ਸਮੂਹ ਵੋਟਰਾਂ ਦੇ ਡਾਟਾਬੇਸ ਨਾਲ ਹੁਣ ਉਨ•ਾਂ ਦੇ ਆਧਾਰ ਕਾਰਡ ਦਾ ਡਾਟਾਂ ਵੀ ਜੋੜਿਆ ਜਾਣਾ ਜਰੂਰੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜਿਲ•ਾ ਚੋਣ ਅਫਸਰ ਸ੍ਰੀ.ਅਮਿਤ ਕੁਮਾਰ ਨੇ ਦੱਸਿਆ ਕਿ ਵੋਟਰਾਂ ਪਾਸੋਂ ਆਧਾਰ ਕਾਰਡ ਦੀ ਫੋਟੋ ਕਾਪੀ ਪ੍ਰਾਪਤ ਕਰਨ ਲਈ ਹਰ ਇੱਕ ਬੀ.ਐਲ.À ਮਿਤੀ 14-06-2015 (ਐਤਵਾਰ) ਨੂੰ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਬੈਠਣਗੇ। ਉਨ•ਾਂ ਵੋਟਰਾਂ ਨੂੰ ਅਪੀਲ ਕਿ ਉਹ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਬੀ.ਐਲ.À ਨੂੰ ਮਿਤੀ 14-06-2015 (ਐਤਵਾਰ) ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਪਹੁੰਚ ਕੇ ਦੇਣ। ਇਸ ਤੋ ਇਲਾਵਾ ਬੀ.ਐਲ.ਉਜ ਘਰ ਘਰ ਜਾ ਕੇ ਵੀ ਆਧਾਰ ਕਾਰਡ ਪ੍ਰਾਪਤ ਕਰ ਰਹੇ ਹਨ ਜੇਕਰ ਕਿਸੇ ਘਰ ਨੂੰ ਤਾਲਾ ਲਗਾ ਹੋਵੇਗਾ ਤਾ ਬੀ.ਐਲ.À ਅਨੈਕਚਰ ਏ ਫਾਰਮ ਘਰ ਦੇ ਦਰਵਾਜੇ ਥੱਲਿਓਂ ਦੀ ਘਰ ਦੇ ਵਿੱਚ ਸੁੱਟੇਗਾ ਜਾ ਨਾਲ ਦੇ ਗੁਆਂਢੀ ਨੂੰ ਦੇ ਦੇਵੇਂਗਾ।ਵੋਟਰਾਂ ਨੇ ਇਹ ਫਾਰਮ ਭਰਕੇ ਬੀ.ਐਲ.À ਨੂੰ ਜਮਾਂ ਕਰਵਾਉਣਾ ਹੈ । ਇਸ ਤੋ ਇਲਾਵਾ ਵੋਟਰ ਸੂਚੀ ਵਿਚੋਂ ਫੋਟੋ ਕੁਆਲਟੀ ਸੁਧਾਰਨ , ਵੋਟਰਾਂ ਦੇ ਵੇਰਵਿਆਂ ਵਿਚੋਂ ਮੌਜੂਦ ਤਰੁੱਟੀਆਂ ਦੂਰ ਕਰਨ ਅਤੇ ਡਬਲ ਵੋਟ ਕੱਟਣ ਸਬੰਧੀ ਵੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਤਰੁੱਟੀਆਂ ਤੋਂ ਬਿਨਾਂ ਸਾਫ ਸੁਥਰੀ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ। ਉਨ•ਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਧਾਰ ਕਾਰਡ ਨੰਬਰ ਦੀ ਡਿਟੇਲ ਆਪਣੇ ਵੋਟਰ ਸੂਚੀ ਦੇ ਵੇਰਵਿਆਂ ਵਿਚ ਦਰਜ ਕਰਾਉਣ ਲਈ ਕਮਿਸ਼ਨ ਦੇ ਟੋਲ ਫ਼ਰੀ ਨੰਬਰ 1950 ਤੇ ਬੇਨਤੀ ਕਰਨ ਤੋਂ ਇਲਾਵਾ, ਕਮਿਸ਼ਨ ਦੇ ਮੋਬਾਇਲ ਨੰਬਰ 7738299899 ਤੇ ਸੀ.ਈ.À ਪੀ.ਜੇ.ਬੀ ਸਪੇਸ ਏ.ਡੀ. ਸਪੇਸ ਈ.ਪੀ ਆਈ ਸੀ ਨੰਬਰ ਸਪੇਸ ਆਧਾਰ ਨੰਬਰ ਲਿਖ ਕੇ ਐਸ.ਐਮ.ਐਸ ਕਰ ਸਕਦਾ ਹੈ ਜਾਂ ਈ.ਮੇਲ ਦੁਆਰਾ, ਮੋਬਾਇਲ ਏਪ ਦੀ ਵਰਤੋ ਕਰਕੇ ਜਾਂ ਆਧਾਰ ਕਾਰਡ ਅਤੇ ਵੋਟਰ ਸ਼ਨਾਖ਼ਤੀ ਕਾਰਡ ਦੀਆਂ ਫੋਟੋ ਕਾਪੀਆਂ ਆਪਣੇ ਹਲਕੇ ਦੇ ਈ.ਆਰ.À/ਏ.ਈ.ਆਰ.À/ ਬੀ.ਐਲ.À, ਈ-ਸੇਵਾ ਕੇਂਦਰ, ਜਾਂ ਗ੍ਰਾਮ ਸੁਵਿਧਾ ਕੇਂਦਰਾਂ ਆਦਿ ਤੇ ਜਮਾ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਵੀ ਵੋਟਰ ਭਾਰਤ ਚੋਣ ਕਮਿਸ਼ਨ ਦੀ ਵੈਬ ਸਾਈਡ ਤੇ ਬਣੇ ਰਾਸ਼ਟਰੀ ਵੋਟਰ ਸਰਵਿਸ ਪੋਰਟਲ (NSVP)ਤੇ ਜਾ ਕੇ ਆਪਣਾ ਆਧਾਰ ਕਾਰਡ ਦਰਜ ਕਰਵਾ ਸਕਦਾ ਹੈ।