ਵੇਰਕਾ ਮਿਲਕ ਪਲਾਟ, ਫ਼ਿਰੋਜਪੁਰ ਦੇ ਬੋਰਡ ਆਫ਼ ਡਾਇਰੈਕਟਰ ਅਤੇ ਅਗਾਂਹ ਵੱਧੂ ਕਿਸਾਨਾਂ ਦਾ ਵਫ਼ਦ ਜੁਆਇੰਟ ਰਜਿਸਟਰਾਰ ਦੀ ਅਗਵਾਹੀ ਹੇਠ ਕਾਮਧੇਨੂ ਗਊਸ਼ਾਲਾ ਅਤੇ ਮਧੂ ਵਾਟਿਕਾ ਦਾ ਦੌਰਾ ਕੀਤਾ
ਵੇਰਕਾ ਮਿਲਕ ਪਲਾਟ, ਫ਼ਿਰੋਜਪੁਰ ਦੇ ਬੋਰਡ ਆਫ਼ ਡਾਇਰੈਕਟਰ ਅਤੇ ਅਗਾਂਹ ਵੱਧੂ ਕਿਸਾਨਾਂ ਦਾ ਵਫ਼ਦ ਜੁਆਇੰਟ ਰਜਿਸਟਰਾਰ ਦੀ ਅਗਵਾਹੀ ਹੇਠ ਕਾਮਧੇਨੂ ਗਊਸ਼ਾਲਾ ਅਤੇ ਮਧੂ ਵਾਟਿਕਾ ਦਾ ਦੌਰਾ ਕੀਤਾ
ਫਿਰੋਜ਼ਪੁਰ, ਅਗਸਤ 11, 2024: ਵੇਰਕਾ ਮਿਲਕ ਪਲਾਟ, ਫ਼ਿਰੋਜਪੁਰ ਦੇ ਬੋਰਡ ਆਫ਼ ਡਾਇਰੈਕਟਰ ਅਤੇ ਅਗਾਂਹ ਵੱਧੂ ਕਿਸਾਨਾਂ ਦਾ ਵਫ਼ਦ ਜੁਆਇੰਟ ਰਜਿਸ਼ਟਰਆਰ ਊਮੇਸ਼ ਕੁਮਾਰ ਜੀ ਅਗਵਾਹੀ ਹੇਠ ਦਿਵਿਆ ਜੋਤੀ ਜਾਗਰਨ ਸੰਸਥਾਨ ਨੂਰਮਹਿਲ ਜਲੰਧਰ ਵਿਖੇ ਕਾਮਧੇਨੂ ਗਊਸ਼ਾਲਾ ਅਤੇ ਮਧੂ ਵਾਟਿਕਾ ਦਾ ਦੌਰਾ ਕੀਤਾ।
ਸ਼ਾਨਦਾਰ ਬੁਨਿਆਦੀ ਢਾਂਚਾ, ਗਊ ਨਸਲ ਪ੍ਰਬੰਧਨ, ਫਲ ਸਬਜ਼ੀਆਂ ਦੀ ਜੈਵਿਕ ਖੇਤੀ। ਕਾਮਧੇਨੂ ਗਊਸ਼ਾਲਾ ਅਤੇ ਮਧੂ ਵਾਟਿਕਾ ਟਿਕਾਊ ਅਭਿਆਸਾਂ ਅਤੇ ਸੰਪੂਰਨ ਖੇਤੀ ਨੂੰ ਤਰਜੀਹ ਦਿੰਦੀਆਂ ਹਨ। ਸਾਹੀਵਾਲ ਗਊ ਨਸਲ ਸੁਧਾਰ ਪ੍ਰੋਗਰਾਮ ਦੇਸੀ ਗਾਵਾਂ ਲਈ ਡੇਅਰੀ ਫਾਰਮਿੰਗ ਦੀ ਗੁਣਵੱਤਾ ਨੂੰ ਵਧਾਉਣ ਲਈ ਮਹੱਤਵਪੂਰਨ ਹੈ। ਇਹ ਦਿਲਚਸਪ ਹੈ ਕਿ ਕਾਮਧੇਨੂ ਗਊਸ਼ਾਲਾ ਸਾਹੀਵਾਲ ਗਊ ਨਸਲ ਦੇ ਸੁਧਾਰ ਲਈ ਪੁਰਾਤਨ ਤਕਨੀਕਾਂ ਨੂੰ ਸ਼ਾਮਲ ਕਰ ਰਹੀ ਹੈ। ਗਾਵਾਂ ਲਈ ਚਾਰੇ ਵਜੋਂ ਝੋਨੇ ਦੀ ਪਰਾਲੀ ਦੀ ਵਰਤੋਂ ਕਰਨਾ ਇੱਕ ਟਿਕਾਊ ਅਭਿਆਸ ਹੈ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਕਾਮਧੇਨੂ ਗਊਸ਼ਾਲਾ ਸਰੋਤ ਕੁਸ਼ਲਤਾ ‘ਤੇ ਧਿਆਨ ਦੇ ਰਹੀ ਹੈ।
ਇਸ ਤੋਂ ਬਾਅਦ ਮਾਣਯੋਗ ਜੁਆਇੰਟ ਰਜਿਸ਼ਟਰਆਰ ਸ਼੍ਰੀ ਊਮੇਸ਼ ਕੁਮਾਰ ,ਮਾਣਯੋਗ ਸ਼੍ਰੀ ਗੁਰਭੇਜ ਸਿੰਘ ਟਿੰਬੀ ਡਾਇਰੈਕਟਰ ਮਿਲਕਫੈੱਡ ਪੰਜਾਬ ਅਤੇ ਚੇਅਰਮੈਨ ਵੇਰਕਾ ਡੇਅਰੀ ਫ਼ਿਰੋਜ਼ਪੁਰ, ਸ਼੍ਰੀ ਅਮਨਦੀਪ ਸਿੰਘ ਡਾਇਰੈਕਟਰ ਮਿਲਕਫੈਡ ਪੰਜਾਬ , ਸ਼੍ਰੀ ਐਸ.ਪੀ ਸਿੰਘ ਜਰਨਲ ਮੈਨੇਜਰ ਵੇਰਕਾ ਡੇਅਰੀ ਫ਼ਿਰੋਜ਼ਪੁਰ, ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪੰਜਾਬ, ਜਥੇਦਾਰ ਗੁਰਦੀਪ ਸਿੰਘ ਗੁਰਾਲੀ ਡਾਇਰੈਕਟਰ ਵੇਰਕਾ ਮਿਲਕ ਪਲਾਟ ਫਿਰੋਜਪੁਰ ਅਤੇ ਹਰਮੀਤ ਸਿੰਘ ਡਾਇਰੈਕਟਰ ਵੇਰਕਾ ਮਿਲਕ ਪਲਾਟ ਫਿਰੋਜਪੁਰ ਵੱਲੋਂ ਵੇਰਕਾ ਕੈਟਲ ਫੀਡ ਪਲਾਟ ਅਤੇ ਫਰੋਜਨ ਸੀਮਨ ਸਟੇਸ਼ਨ ਖੰਨਾ ਦਾ ਦੌਰਾ ਕੀਤਾ । ਵੇਰਕਾ ਵੱਲੋਂ ਦੁਧਾਰੂ ਪਸ਼ੂਆਂ ਲਈ ਅਨੇਕਾਂ ਕਿਸਮਾਂ ਦੀ ਉਨੰਤ ਕੁਆਲਿਟੀ ਦੀ ਫੀਡ ਅਤੇ ਧਾਤਾਂ ਦੇ ਚੂਰੇ ਦਾ ਨਿਰਮਾਣ ਕੀਤਾ ਜਾਂਦਾ ਹੈ। ਪਲਾਂਟ ਦੇ ਜਨਰਲ ਮੈਨੇਜਰ ਡਾ.ਸੁਰਜੀਤ ਸਿੰਘ ਭਦੌੜ ਅਤੇ ਮੈਨੇਜਰ ਸੀਮਨ ਸਟੇਸ਼ਨ ਡਾ. ਕਰਨਬੀਰ ਸਿੰਘ ਨੇ ਟੀਮ ਨੂੰ ਵੇਰਕਾ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਵੇਰਕਾ ਵੱਲੋਂ ਦੁਧਾਰੂ ਪਸ਼ੂਆਂ ਲਈ ਵੱਖ-ਵੱਖ ਕਿਸਮ ਦੀ ਫੀਡ ਤਿਆਰ ਕੀਤੀ ਜਾਂਦੀ ਹੈ ਅਤੇ ਨਾਲ ਹੀ ਨਸਲ ਸੁਧਾਰ ਲਈ ਉੱਚ ਗੁਣਵੱਤਾ ਦਾ ਸੀਮਨ ਕਿਸਨਾਂ ਨੂੰ ਮੁਹੱਈਆਂ ਕਰਵਾਇਆ ਜਾਂਦਾ ਹੈ। ਵੇਰਕਾ ਫਰੋਜ਼ਨ ਸੀਮਨ ਸਟੇਸ਼ਨ ਵਿੱਚ ਇਸ ਸਮੇਂ ‘ਐੱਚ.ਐੱਫ, ਜਰਸੀ, ਸਾਹੀਵਾਲ, ਨੀਲੀ ਰਾਵੀ ਅਤੇ ਮੁਰ੍ਹਾ’ ਨਸਲ ਦੇ ਸੀਮਨ ਸਟਰਾਅ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ‘ਸੀਮਨ ਸਟਰਾਅ’ ਨੂੰ ਬਹੁਤ ਹੀ ਵਧੀਆਂ ਨਸਲ ਦੇ ਝੋਟਿਆਂ ਅਤੇ ਸਾਨ੍ਹਾਂ ਤੋਂ ਤਿਆਰ ਕੀਤਾ ਜਾਂਦਾ ਹੈ। ਮੀਟਿੰਗ ਦੌਰਾਨ ਕਈ ਆਹਿਮ ਮੁੱਦਿਆ ਤੇ ਗੱਲਬਾਤ ਕੀਤੀ ਗਈ ਅਤੇ ਕਈ ਨਵੇ ਪ੍ਰੋਜੈਕਟਾਂ ਉਪਰ ਵੀ ਚਰਚਾ ਹੋਈ। ਵਫ਼ਦ ਵੱਲੋ ਪੰਜਾਬ ਵਿੱਚ ਮੱਝਾਂ ਦੀ ਘੱਟ ਰਹੀ ਗਿਣਤੀ ਤੇ ਵਿਚਾਰ ਵਿਟਾਂਦਰਾ ਹੋਇਆ। ਉਨ੍ਹਾਂ ਨੇ ਕਿਹਾ ਕਿ ਦੇਸੀ ਨਸਲ ਨੂੰ ਸੁਧਾਰਨ ਲਈ ਪ੍ਰੋਜਨੀ ਟੈਸਟਿੰਗ ਅਤੇ ਸੀਲੈਕਟਿਵ ਬ੍ਰੀਡਿੰਗ ਤੇ ਕੰਮ ਕੀਤਾ ਜਾਵੇ । ਉਨ੍ਹਾਂ ਦੇਖਿਆ ਕਿ ਵੇਰਕਾ ਵੱਲੋਂ ਪੰਜਾਬ ਵਿੱਚ ਦੇਸੀ ਨਸਲ ਸੁਧਾਰ ਲਈ ਸਾਹੀਵਾਲ, ਨੀਲੀ ਰਾਵੀ ਅਤੇ ਮੁਰ੍ਹਾ’ ਦੇ ਸੀਮਨ ਕਿਸਾਨਾਂ ਤੱਕ ਪਹੁੰਚਾਏ ਜਾਂਦੇ ਹਨ। ਪੰਜਾਬ ਵਿੱਚ ਹੋਈ ਬ੍ਰੀਡਿੰਗ ਪਾਲਿਸੀ ਨਾ ਹੋਣ ਤੇ ਉਨ੍ਹਾਂ ਨੇ ਚਿੰਤਾਂ ਪ੍ਰਗਟਾਈ ਅਤੇ ਕਿਹਾ ਕਿ ਬ੍ਰੀਡਿੰਗ ਪਾਲਿਸੀ ਲਾਜ਼ਮੀ ਹੋਣੀ ਚਾਹੀਦੀ ਹੈ ਜਿਸ ਨਾਲ ਬਜਾਰ ਵਿੱਚ ਨਕਲੀ ਸੀਮਨ ਤੇ ਨੱਥ ਪਾਈ ਜਾ ਸਕਦੀ ਹੈ। ਡਾਇਰੈਕਟਰਜ਼ ਨੇ ਪਲਾਂਟ ਦੀ ਕਾਰਜਸ਼ੈਲੀ ਉਪਰ ਸੰਤੁਸ਼ਟੀ ਜਾਹਿਰ ਕਰਦੇ ਹੋਏ ਜਨਰਲ ਮੈਨੇਜਰ ਡਾ.ਸੁਰਜੀਤ ਸਿੰਘ ਭਦੌੜ ਸਮੇਤ ਹੋਰਨਾਂ ਅਧਿਕਾਰੀਆਂ ਤੇ ਸਮੂਹ ਸਟਾਫ ਦੀ ਸ਼ਲਾਘਾ ਕੀਤੀ।