ਵੇਰਕਾ ਫਿਰੋਜ਼ਪੁਰ ਡੇਅਰੀ ਦੀ ਖਾਲੀ ਥਾਂ ਅਤੇ ਫਾਜਿਲਕਾ ਏਰੀਏ ਵਿੱਚ ਪੈਂਦੇ ਦੁੱਧ ਸ਼ੀਤਲ ਕੇਂਦਰ, ਘੱਲੂ ਅਤੇ ਦੁੱਧ ਸਭਾਵਾਂ/ਡੇਅਰੀ ਫਾਰਮਾਂ ਵਿਖੇ ਵਾਤਾਵਰਨ ਦੀ ਸ਼ੁੱਧੀ ਲਈ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ
ਵੇਰਕਾ ਫਿਰੋਜ਼ਪੁਰ ਡੇਅਰੀ ਦੀ ਖਾਲੀ ਥਾਂ ਅਤੇ ਫਾਜਿਲਕਾ ਏਰੀਏ ਵਿੱਚ ਪੈਂਦੇ ਦੁੱਧ ਸ਼ੀਤਲ ਕੇਂਦਰ, ਘੱਲੂ ਅਤੇ ਦੁੱਧ ਸਭਾਵਾਂ/ਡੇਅਰੀ ਫਾਰਮਾਂ ਵਿਖੇ ਵਾਤਾਵਰਨ ਦੀ ਸ਼ੁੱਧੀ ਲਈ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ।
ਫਿਰੋਜ਼ਪੁਰ , 28-7-2024: ਮਾਨਯੋਗ ਸ਼੍ਰੀ ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ ਸਰਕਾਰ, ਮਾਨਯੋਗ ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ, ਚੈਅਰਮੈਨ ਮਿਲਕਫੈਡ ਪੰਜਾਬ, ਚੰਡੀਗੜ੍ਹ ਅਤੇ ਮਾਨਯੋਗ ਸ਼੍ਰੀ ਕਮਲ ਕੁਮਾਰ ਗਰਗ, ਆਈ.ਏ.ਐਸ., ਪ੍ਰਬੰਧ ਨਿਰਦੇਸ਼ਕ, ਮਿਲਕਫੈਡ ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਮਾਨਯੋਗ ਸ਼੍ਰੀ ਉਮੇਸ਼ ਕੁਮਾਰ, ਸੰਯੁਕਤ ਰਜਿਸਟਰਾਰ, ਸਹਿਕਾਰੀ ਸਭਾਵਾਂ ਫ਼ਿਰੋਜ਼ਪੁਰ, ਮੰਡਲ ਫ਼ਿਰੋਜ਼ਪੁਰ ਦੇ ਨਾਲ ਆਏ ਮਾਨਯੌਗ ਸ਼੍ਰੀਮਤੀ ਸੰਧਿਆ ਸ਼ਰਮਾ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਫ਼ਿਰੋਜ਼ਪੁਰ ਅਤੇ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਚੈਅਰਮੈਨ ਸ਼੍ਰੀ ਗੁਰਭੇਜ਼ ਸਿੰਘ ਟਿੱਬੀ, ਡਿਪਟੀ ਜਨਰਲ ਮੈਨੇਜਰ ਸ਼੍ਰੀ ਸੁਗਿਆਨ ਪ੍ਰਸਾਦ ਸਿੰਘ, ਵਾਈਸ-ਚੈਅਰਮੈਨ ਸ਼੍ਰੀ ਹਰਪਾਲ ਸਿੰਘ, ਡਾਇਰੈਕਟਰ ਸ਼੍ਰੀ ਗੁਰਦੀਪ ਸਿੰਘ ਅਤੇ ਸਮੂਹ ਬੋਰਡ ਆਫ ਡਾਇਰੈਕਟਰਜ਼ ਅਤੇ ਵੇਰਕਾ ਫ਼ਿਰੋਜ਼ਪੁਰ ਡੇਅਰੀ, ਅਧਿਕਾਰੀਆਂ/ਕਰਮਚਾਰੀਆਂ ਅਤੇ ਸਮੂਹ ਸਟਾਫ ਵੱਲੋਂ ਵੇਰਕਾ ਫ਼ਿਰੋਜ਼ਪੁਰ ਡੇਅਰੀ ਵਿੱਚ ਪਲਾਂਟੇਸ਼ਨ ਡਰਾਈਵ ਅਧੀਨ State Environment Impact Assessment Authority (SEIAA) ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੀ ਲਗਭਗ ਇੱਕ ਏਕੜ ਜਮੀਨ ਵਿੱਚ ਰਵਾਇਤੀ ਜੰਗਲ ਬਨਾਉਣ ਲਈ ਅਤੇ ਵਾਤਾਵਰਨ ਦੀ ਸ਼ੁੱਧੀ ਲਈ ਬੀਤੇ ਕੱਲ ਨੂੰ ਵੱਖ-ਵੱਖ ਕਿਸਮਾਂ ਦੇ 1000 ਤੋਂ ਵੱਧ ਬੂਟੇ ਰਾਊਂਡ ਗਲਾਸ ਫਾਊਂਡੇਸ਼ਨ, ਮੋਹਾਲੀ (ਐਨ.ਜੀ.ਓ.) ਦੇ ਨੁਮਾਇੰਦੇ ਸ਼੍ਰੀ ਜਸਬੀਰ ਸਿੰਘ ਜੀ ਦੇ ਸਹਿਯੋਗ ਨਾਲ ਲਗਾਏ ਗਏ।
ਇਸ ਦੇ ਨਾਲ-ਨਾਲ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਅਧੀਨ ਪੈਂਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ/ਡੇਅਰੀ ਫਾਰਮਾਂ ਦੇ ਨੁਮਾਇੰਦਿਆਂ ਨੂੰ ਦੁੱਧ ਸਭਾਵਾਂ/ਡੇਅਰੀ ਫਾਰਮਾਂ ਵਿਖੇ ਖਾਲੀ ਥਾਵਾਂ ਤੇ ਲਗਾਉਣ ਲਈ ਵੱਖ-ਵੱਖ ਕਿਸਮਾਂ ਦੇ 500 ਤੋਂ ਵੱਧ ਬੂਟੇ ਵੰਡੇ ਗਏ। ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਚੈਅਰਮੈਨ ਸ਼੍ਰੀ ਗੁਰਭੇਜ ਸਿੰਘ ਟਿੱਬੀ ਵੱਲੋਂ ਦੱਸਿਆ ਗਿਆ ਕਿ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਅਧੀਨ ਪੈਂਦੇ ਦੁੱਧ ਸ਼ੀਤਲ ਕੇਂਦਰ, ਘੱਲੂ ਦੇ ਖਾਲੀ ਨਿਰਧਾਰਤ ਹਿੱਸੇ ਅਤੇ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਜਿਲ੍ਹਾ ਫਾਜ਼ਿਲਕਾ ਏਰੀਏ ਨਾਲ ਜੁੜੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ/ਡੇਅਰੀ ਫਾਰਮਾਂ ਵਿਖੇ ਖਾਲੀ ਪਈ ਜਗ੍ਹਾਂ ਵਿੱਚ ਵਾਤਾਵਰਨ ਦੀ ਸ਼ੁੱਧੀ ਲਈ 1300 ਤੋਂ ਵੱਧ ਬੂਟੇ ਲਗਾਏ ਗਏ।
ਇਸ ਮੌਕੇ ਤੇ ਵੇਰਕਾ ਫ਼ਿਰੋਜ਼ਪੁਰ ਡੇਅਰੀ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਸੁਗਿਆਨ ਪ੍ਰਸਾਦ ਸਿੰਘ, ਚੈਅਰਮੈਨ ਸ਼੍ਰੀ ਗੁਰਭੇਜ ਸਿੰਘ ਟਿੱਬੀ, ਵਾਈਸ-ਚੈਅਰਮੈਨ ਸ਼੍ਰੀ ਹਰਪਾਲ ਸਿੰਘ, ਸਮੁਹ ਬੋਰਡ ਆਫ ਡਾਇਰੈਕਟਰਜ, ਸ਼੍ਰੀ ਰਮਨ ਸ਼ਰਮਾ, ਸਹਾਇਕ ਮੈਨੇਜਰ (ਲੇਖਾ), ਡਾ: ਪਿੰਸਜ਼ੋਤ ਸਿੰਘ, ਸਹਾਇਕ ਮੈਨੇਜਰ (ਪ੍ਰੋਕਿਉਰਮੈਂਟ), ਸ਼੍ਰੀ ਗੁਰਤੇਜ਼ ਸਿੰਘ, ਸਹਾਇਕ ਮੈਨੇਜਰ (ਇੰਜੀਨੀਅਰਿੰਗ), ਸ਼੍ਰੀ ਵਿਸ਼ਾਲ ਸਚਦੇਵਾ, ਅਮਲਾ ਸ਼ਾਖਾ, ਸ਼੍ਰੀ ਸੁੱਖਜਿੰਦਰ ਸਿੰਘ ਬਰਾੜ, ਪ੍ਰਧਾਨ ਮਿਲਕ ਪਲਾਂਟ ਇੰਪਲਾਈਜ ਯੂਨੀਅਨ, ਫਿਰੋਜਪੁਰ, ਸ਼੍ਰੀ ਬਲਵਿੰਦਰ ਸਿੰਘ, ਪ੍ਰਧਾਨ ਵੇਰਕਾ ਠੇਕਾ ਮੁਲਾਜਮ ਯੂਨੀਅਨ, ਫ਼ਿਰੋਜ਼ਪੁਰ ਅਤੇ ਵੇਰਕਾ ਫ਼ਿਰੋਜ਼ਪੁਰ ਡੇਅਰੀ ਦਾ ਸਮੂਹ ਸਟਾਫ ਵੀ ਵਿਸ਼ੇਸ਼ ਤੌਰ ਤੇ ਹਾਜਰ ਰਿਹਾ।