Ferozepur News

ਵੀਡਿਓ ਕਾਂਫ੍ਰੈਂਸਿੰਗ ਰਾਹੀਂ ਲੋਕਾਂ ਦੇ ਰੂਬਰੂ ਹੋਏ ਡੇਰਾ ਸੱਚਾ ਸੌਦਾ ਪ੍ਰਮੁੱਖ – ਇੱਕਜੁਟ ਹੋਕੇ ਕਿਸੇ ਇੱਕ ਪਾਰਟੀ ਨੂੰ ਸਮਰਥਨ ਦੇਣ ਦਾ ਸੁਨੇਹਆ ਦਿੱਤਾ। 

ਫਾਜ਼ਿਲਕਾ,30ਜਨਵਰੀ (ਵਿਨੀਤ ਅਰੋੜਾ): ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵੱਲੋਂ ਅੱਜ ਪੰਜਾਬ ਦੇ ਸਮੂਹ ਨਾਮਚਰਚਾ ਘਰਾਂ ਵਿਚ ਨਵੀਂ ਬਣਾਈ ਗਈ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ' ਸਬੰਧੀ ਲਾਇਵ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। 
       ਡੇਰਾ ਪ੍ਰਮੁੱਖ ਨੇ ਹਰਿਆਣਾ ਤੋਂ ਵੀਡਿਓ ਕਾਂਫ੍ਰੈਂਸਿੰਗ ਦੇ ਰਾਹੀਂ ਪੰਜਾਬ ਵਿਚ ਕੰਮ ਕਰ ਰਹੇ ਡੇਰੇ ਦੇ ਰਾਜਨੀਤਿਕ ਵਿੰਗ ਨੂੰਂ ਇੱਕਜੁਟ ਹੋਕੇ ਕਿਸੇ ਇੱਕ ਪਾਰਟੀ ਨੂੰ ਸਮਰਥਨ ਦੇਣ ਦਾ ਸੁਨੇਹਆ ਦਿੱਤਾ। 
ਡੇਰਾ ਪ੍ਰਮੁੱਖ ਵੀਡਿਓ ਕਾਂਫ੍ਰੈਂਸਿੰਗ ਦੇ ਰਾਹੀਂ ਵੱਖ ਵੱਖ ਹਲਕਿਆਂ ਦੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਫਾਜ਼ਿਲਕਾ ਦੇ ਨਾਮਚਰਚਾ ਘਰ ਵਿਚ ਵੀਡਿਓ ਕਾਂਫ੍ਰੈਂਸਿੰਗ ਦੇ ਦੌਰਾਨ ਡੇਰਾ ਪ੍ਰਮੁੱਖ ਨੇ ਇੱਕ ਪੱਤਰਕਾਰ ਦੇ ਸਵਾਲ ਕਿ ਚੋਣਾਂ ਤੋਂ ਪਹਿਲਾਂ ਇਹ ਵੀਡਿਓ ਕਾਂਫ੍ਰੈਂਸਿੰਗ ਚੋਣਾਂ ਨੂੰ ਲੈਕੇ ਹੈ, ਦੇ ਜਵਾਬ ਵਿਚ ਕਿਹਾ ਕਿ ਨਹੀਂ ਉਹ ਇਸ ਸਮੇਂ ਸੱਤ ਸੂਬਿਆਂ ਦੇ ਪੱਤਰਕਾਰਾਂ ਦੇ ਰੂਬਰੂ ਹਨ ਅਤੇ ਸੱਤ ਸੂਬਿਆਂ ਵਿਚ ਚੋਣਾਂ ਨਹੀਂ ਹਨ। ਫਿਰ ਵੀ ਉਨ•ਾਂ ਨੇ ਪੰਜਾਬ ਦੀਆਂ ਚੋਣਾਂ ਵਿਚ ਡੇਰੇ ਦੀ ਭੂਮਿਕਾ ਸਬੰਧੀ ਪੁੱਛੇ ਸਵਾਲ ਤੇ ਕਿਹਾ ਕਿ ਉਨ•ਾਂ ਦੇ ਡੇਰੇ ਵਿਚ ਹਰ ਪਾਰਟੀ ਦੇ ਆਗੂ ਅਤੇ ਉਮੀਦਵਾਰ ਆਉਂਦੇ ਹਨ ਅਤੇ ਉਹ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਹਨ। ਉਹ ਕਿਸੇ ਇੱਕ ਆਗੂ ਜਾਂ ਪਾਰਟੀ ਨੂੰ ਆਸ਼ੀਰਵਾਦ  ਨਹੀਂ ਦਿੰਦੇ। ਰਹੀ ਗੱਲ ਡੇਰੇ ਦੇ ਰਾਜਨੀਤਿਕ ਵਿੰਗ ਦੀ ਤਾਂ ਡੇਰਾ ਪ੍ਰੇਮੀਆਂ ਨੂੰ ਪ੍ਰੇਸ਼ਾਨ ਨਾ ਕਰਨ ਵਾਲੇ ਨੇਤਾਵਾਂ, ਡੇਰੇ ਦੇ ਸ਼ਰਾਬ, ਹੋਰ ਨਸ਼ੀਲੇ ਪਦਾਰਥਾਂ, ਦਹੇਜ਼ ਪ੍ਰਥਾ, ਵੇਸ਼ਯਾਵ੍ਰਿਤੀ ਦੇ ਖਿਲਾਫ਼ ਚਲਾਏ ਅਭਿਆਨ ਅਤੇ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਆਦਰਸ਼ਾਂ ਤੋਂ ਸਹਿਮਤ ਕਿਸੇ ਵੀ ਪਾਰਟੀ ਨੂੰ ਆਪਣੀ ਸੂਝਬੂਝ ਨਾਲ ਸਮਰਥਨ ਦੇ ਸਕਦਾ ਹੈ। ਇਸ ਮੌਕੇ ਡੇਰਾ ਮੁੱਖੀ ਨੇ ਸੰਦੇਸ਼ ਦਿੱਤਾ ਕਿ ਬੇਟੀ ਨੂੰ ਅਬਲਾ ਬਣਾਓ ਸਬਲਾ ਨਹੀਂ। ਉਨ•ਾਂ ਨੇ ਡੇਰੇ ਦੀ ਸੰਗਤ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਕੇ ਡੇਰੇ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਵਿਚ ਅੱਗੇ ਆਉਣ ਦਾ ਸੁਨੇਹਾ ਵੀ ਦਿੱਤਾ। 
ਇਸ ਮੌਕੇ ਡੇਰਾ ਦੀ ਸੂਬਾਈ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਇੰਸਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੌਏ ਦੱਸਿਆ ਕਿ ਫਾਜ਼ਿਲਕਾ ਇਲਾਕੇ ਵਿਚ ਡੇਰਾ ਪ੍ਰੇਮੀ ਚੋਣਾਂ ਤੋਂ ਪਹਿਲਾਂ ਲਏ ਜਾਣ ਵਾਲੇ ਰਾਜਨੀਤਿੰਗ ਵਿੰਗ ਦੇ ਫੈਸਲੇ ਮੁਤਾਬਕ ਕਿਸੇ ਇੱਕ ਪਾਰਟੀ ਨੂੰ ਹੀ ਵੋਟ ਦੇਣਗੇ। 

Related Articles

Back to top button