ਵਿਸ਼ਵ ਵਾਤਾਵਰਣ ਦਿਵਸ ‘ਤੇ ਆਨਲਾਇਨ ਮਾਧਿਅਮ ਰਾਹੀਂ ਮਿਸ਼ਨ ਲਾਈਫ ਬਾਰੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਵਿਸ਼ਵ ਵਾਤਾਵਰਣ ਦਿਵਸ ‘ਤੇ ਆਨਲਾਇਨ ਮਾਧਿਅਮ ਰਾਹੀਂ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ “ਮਿਸ਼ਨ ਲਾਈਫ” ਪਹਿਲਕਦਮੀ ਦੇ ਤਹਿਤ ਟਿਕਾਊ ਅਭਿਆਸਾਂ ਅਤੇ ਮਿਸ਼ਨ ਲਾਈਫ ਬਾਰੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਵਿਸ਼ਵ ਵਾਤਾਵਰਣ ਦਿਵਸ ‘ਤੇ ਆਨਲਾਇਨ ਮਾਧਿਅਮ ਰਾਹੀਂ ਮਿਸ਼ਨ ਲਾਈਫ ਬਾਰੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਫ਼ਿਰੋਜ਼ਪੁਰ, 10.602023: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸ੍ਰੀ ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਹੇਠ ਕਾਲਜ ਨਾਰੀ ਸਸ਼ਕਤੀਕਰਨ ਵਿੱਚ ਸੰਨ੍ਹ 1934 ਤੋਂ ਲਗਾਤਾਰ ਅਗਰਸਰ ਹੈ। | ਦੇਵ ਸਮਾਜ ਕਾਲਜ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਸ਼ਾਨਦਾਰ ਸੁਮੇਲ ਹੈ ਅਤੇ ਇੱਕ ਅਮੀਰ ਇਤਿਹਾਸ ਦੇ ਨਾਲ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ। ਇਸ ਸੰਸਥਾ ਦੇ ਪੜ੍ਹੇ-ਲਿਖੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਇਸੇ ਲੜੀ ਵਿੱਚ ਵਿਸ਼ਵ ਵਾਤਾਵਰਣ ਦਿਵਸ ‘ਤੇ ਆਨਲਾਇਨ ਮਾਧਿਅਮ ਰਾਹੀਂ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ “ਮਿਸ਼ਨ ਲਾਈਫ” ਪਹਿਲਕਦਮੀ ਦੇ ਤਹਿਤ ਟਿਕਾਊ ਅਭਿਆਸਾਂ ਅਤੇ ਮਿਸ਼ਨ ਲਾਈਫ ਬਾਰੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਸ਼੍ਰੀ ਅਜੇ ਤੰਵਰ, ਕੰਸਲਟੈਂਟ, ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ, ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਇਸ ਵਿੱਚ ਮੁੱਖ ਵਕਤਾਂ ਦੇ ਰੂਪ ਵਿੱਚ ਪਹੁੰਚੇ । ਡਾ: ਮੋਕਸ਼ੀ, ਪੌਸਟ ਗ੍ਰੈਜੂਏਟ ਜੀਵ ਵਿਗਿਆਨ ਵਿਭਾਗ ਨੋਡਲ ਅਫ਼ਸਰ, ਡਾ. ਆਸ਼ਾ, ਅਸਿਸਟੈਂਟ ਪ੍ਰੋਫ਼ੈਸਰ, ਪੋਸਟ ਗ੍ਰੇਜੂਏਟ ਫਿਜ਼ਿਕਸ ਵਿਭਾਗ ਅਤੇ ਡਾ. ਗੀਤਾਂਜਲੀ, ਸਹਾਇਕ ਪ੍ਰੋਫ਼ੈਸਰ, ਪੋਸਟ ਗ੍ਰੈਜੂਏਟ ਬਨਸਪਤੀ ਵਿਭਾਗ ਵਰਕਸ਼ਾਪ ਦੇ ਕੋਆਰਡੀਨੇਟਰ ਸਨ।
ਸ਼੍ਰੀ ਅਜੈ ਤੰਵਰ ਨੇ ਆਪਣੇ ਪੀ.ਪੀ.ਟੀ ਦੁਆਰਾ ਵਿਦਿਆਰਥੀਆਂ ਨੂੰ ਟਿਕਾਊ ਵਿਕਾਸ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਨੂੰ ਜੀਵਨ ਦਾ ਆਨੰਦ ਮਾਣਨ ਲਈ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਵਾਅਦਾ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਕੁਦਰਤ ਸਾਨੂੰ ਹਰ ਮੋੜ ‘ਤੇ ਮਾਂ ਵਾਂਗ ਪਾਲਦੀ ਹੈ। ਇਸ ਲਈ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਉਸਨੇ ਅੱਗੇ ਵੱਖ-ਵੱਖ ਅਭਿਆਸਾਂ ਜਿਵੇਂ ਕਿ ਪਾਣੀ ਦੀ ਸੰਭਾਲ, ਕਾਰ ਪੂਲਿੰਗ, ਰੁੱਖ ਲਗਾਉਣ ਆਦਿ ਬਾਰੇ ਗੱਲ ਕੀਤੀ ਜੋ ਕਿ ਇੱਕ ਬਿਹਤਰ ਵਾਤਾਵਰਣ ਵਿੱਚ ਮਦਦ ਕਰਦੇ ਹਨ। ਇਸ ਲਈ, ਵਿਸ਼ਵ ਵਾਤਾਵਰਣ ਦਿਵਸ ‘ਤੇ, ਉਨ੍ਹਾਂ ਨੇ ਆਪਣੇ ਲੈਕਚਰ ਦੀ ਸਮਾਪਤੀ ਇਹ ਕਹਿ ਕੇ ਕੀਤੀ ਕਿ ਆਓ ਅਸੀਂ ਇਮਾਨਦਾਰੀ ਨਾਲ ਟਿਕਾਊ ਵਿਕਾਸ ਰਾਹੀਂ ਆਪਣੇ ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਕਰੀਏ ਅਤੇ ਵਾਅਦਾ ਕਰੀਏ। ਜਿਸ ਵਿੱਚ ਅੰਡਰ-ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਜਮਾਤਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਆਨਲਾਇਨ ਵੈਬੀਨਾਰ ਦੇ ਮੁੱਖ ਵਕਤਾਂ ਸ਼੍ਰੀ ਅਜੈ ਤਨਵਰ ਜੀ ਧੰਨਵਾਦ ਕੀਤਾ ਅਤੇ ਨਾਲ ਹੀ ਵੈਬੀਨਾਰ ਵਿੱਚ ਜੁੜੇ ਵਿਦਿਆਰਥੀਆਂ ਨਾਲ ਵੀ ਉਹਨਾਂ ਦੁਆਰਾ ਦੱਸੇ ਵਾਤਾਵਰਨ ਦੀ ਸਾਭ-ਸੰਭਾਲ ਸੰਬਧੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਦੇ ਨਾਲ ਹੀ ਉਹਨਾਂ ਨੋਡਲ ਅਫਸਰ ਡਾ. ਮੋਕਸ਼ੀ, ਕੌਆਰਡੀਨੇਟਰ ਮੈਡਮ ਡਾ. ਆਸ਼ਾ, ਡਾ. ਗੀਤਾਜਲੀ ਪ੍ਰੌਗਰਾਮ ਦੇ ਸਫਲ ਆਯੋਜਨ ਤੇ ਵਧਾਈ ਦਿੱਤੀ । ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।