ਵਿਸ਼ਵ ਮਲੇਰੀਆ ਦਿਵਸ ਤਹਿਤ ਆਮ ਜਨਤਾ ਨੂੰ ਕੀਤਾ ਗਿਆ ਜਾਗਰੂਕ
ਗੁਰੂਹਰਸਹਾਏ, 25 ਅਪ੍ਰੈਲ (ਪਰਮਪਾਲ ਗੁਲਾਟੀ)-
ਸਿਵਲ ਸਰਜਨ ਫਿਰੋਜ਼ਪੁਰ ਡਾ.ਨਵਦੀਪ ਸਿੰਘ ਅਤੇ ਡਾ.ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ.ਅੈਚ.ਸੀ.ਗੁਰੂਹਰਸਹਾਏ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ ਸੀ.ਐਚ.ਸੀ.ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਬਲਾਕ ਗੂਰੁਹਰਸਹਾਏ ਦੇ ਭੱਠਿਆ, ਹੈਲਥ ਅੈੰਡ ਵੈੱਲਨੈਸ ਸੈੰਟਰ ਪਿੰਡੀ ਅਤੇ ਵਾਸਲ ਮੋਹਨ ਕੇ ਵਿਖੇ ਵਿਸ਼ਵ ਮਲੇਰੀਆ ਦਿਵਸ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।
ਇਸ ਮੌਕੇ ਡਾ. ਹੁਸਨਪਾਲ ਨੇ ਮੌਜੂਦ ਸਟਾਫ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ ਨਾਲ ਮਲੇਰੀਆ ਤੋਂ ਵੀ ਬਚਾਅ ਕਰਨਾ ਜਰੂਰੀ ਹੈ। ਬਾਕੀ ਬਿਮਾਰੀਆਂ ਤੋਂ ਵੀ ਆਪਣੇ ਆਪ ਨੂੰ ਬਚਾਅ ਕੇ ਰੱਖਿਆ ਜਾਵੇ ਅਤੇ ਮਲੇਰੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਖੜ੍ਹੇ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਇਹ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ।
ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਕਮਜ਼ੋਰੀ ਹੋਣਾ ,ਸਰੀਰ ਨੂੰ ਪਸੀਨਾ ਆਉਣਾ ਆਦਿ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ । ਬਿੱਕੀ ਕੌਰ ਬਲਾਕ ਅੈਕਸ਼ਟੇਂਸਨ ਅੈਜੂਕੇਟਰ ਅਤੇ ਚਿਮਨ ਸਿੰਘ ਅੈਸ.ਆਈ ਨੇ ਦੱਸਿਆ ਕਿ ਮਲੇਰੀਆ ਬੁਖਾਰ ਤੋਂ ਬਚਾਅ ਦੇ ਲਈ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ, ਟੋਏ ਆਦਿ ਭਰ ਦਿੱਤੇ ਜਾਣ, ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਵੰਡੇ। ਇਸ ਮੌਕੇ ਡਾ.ਸੋਨੀਆ ਸੀ.ਅੈਚ.ਓ., ਬਲਦੇਵ ਸਿੰਘ ਸੀ.ਅੈਚ.ਓ., ਸਰਪੰਚ ਬਲਦੇਵ ਰਾਜ ਵਾਸਲ ਮੋਹਨ ਕੇ, ਸਰਪੰਚ ਕੁਲਵਿੰਦਰ ਸਿੰਘ ਪਿੰਡੀ, ਮਲਟੀਪਰਪਜ ਹੈਲਥ ਵਰਕਰ ਇੰਦਰ ਕੰਬੋਜ, ਸੰਕਰ, ਜਗਤਾਰ ਸਿੰਘ, ਮਨਜੀਤ ਸਿੰਘ, ਬਕਸੋ ਰਾਣੀ ਏ .ਅੈਨ.ਅੈਮ.,ਗੁਰਪ੍ਰੀਤ ਕੌਰ ਏ.ਅੈਨ.ਅੈਮ ਅਤੇ ਆਸ਼ਾ ਵਰਕਰ ਆਦਿ ਮੌਜੂਦ ਸਨ।