ਵਿਵੇਕਾਨੰਦ ਵਰਲਡ ਸਕੂਲ ਨੇ ਹਾਸਿਲ ਕੀਤਾ ਅੰਤਰਰਾਸ਼ਟਰੀ ਸਿਖਿਆ ਆਈਕਨ ਅਵਾਰਡ -2019
ਵਿਵੇਕਾਨੰਦ ਵਰਲਡ ਸਕੂਲ ਨੇ ਹਾਸਿਲ ਕੀਤਾ ਅੰਤਰਰਾਸ਼ਟਰੀ ਸਿਖਿਆ ਆਈਕਨ ਅਵਾਰਡ -2019
ਵਿਵੇਕਾਨੰਦ ਵਰਲਡ ਸਕੂਲ ਨੂੰ ਅੱਜ (ਮਿਤੀ – ) ਨਵੀਂ ਦਿੱਲੀ ਦੇ ਤਾਜ ਵਿਵੰਤਾ ਹੋਟਲ ਵਿਖੇ ਅਰਜੇਂਟੀਨ ਰੀਪਬਲਿਕ ਦੇ ਰਾਜਦੂਤ "ਡੈਨੀਅਲ ਚੁਬੁਰੁ" (ਮੁੱਖ ਮਹਿਮਾਨ) ਵੱਲੋ ਸਨਮਾਨਿਤ ਕੀਤਾ ਗਿਆ , ਜਿਸ ਵਿਚ 7 ਦੇਸ਼ਾਂ ਦੇ 10,੦੦੦ ਸਕੂਲਾਂ ਵਿਚੋਂ ਸਿਰਫ 200 ਸਕੂਲ ਚੁਣੇ ਗਏ , ਜਿਨ੍ਹਾਂ ਵਿੱਚੋ ਵਿਵੇਕਾਨੰਦ ਵਰਲਡ ਸਕੂਲ ਦਾ ਨਾ ਸ਼ਾਮਲ ਹੋਇਆ | ਸਕੂਲ ਦੇ ਚੇਅਰਮੈਨ ਸ੍ਰੀ ਗੌਰਵ ਸਾਗਰ ਭਾਸਕਰ ਸਕੂਲ ਦੀ ਨੁਮਾਇੰਦਗੀ ਕਰਨ ਪੁਰਸਕਾਰ ਲੈਣ ਲਈ ਨਵੀਂ ਦਿੱਲੀ ਪਹੁੰਚੇ। ਇਸ ਪ੍ਰੋਗ੍ਰਾਮਮ ਦੇ ਗੈਸਟ ਓਫ ਓਨਰ ਅਵੇਲੋ ਰਾਏ ( ਸਿਖਿਆ ਮਾਹਰ ) , ਡਾ ਐਚ .ਕੇ . ਸਰਦਾਨਾ ( ਚਿਐਫ ਵਿਗਿਆਨਿਕ ) , ਅਮਲ ਮੁਹੰਮਦ ਸੈਦ (ਫੈਡਰਲ ਰੀਪਬਲਿਕ ਦੇ ਸਿੱਖਿਆ ਨਾਲ ਜੁੜੇ ਹੋਏ ਦੂਤਾਵਾਸ) ,ਆਰੋਨ ਨੁੰਮਾਹ ਸਿਨਤੀਮ (ਘਾਨਾ ਹਾਈ ਕਮਿਸ਼ਨ ਦੇ ਪਹਿਲੇ ਸੇਕ੍ਰੇਟਰੀ ) ਅਤੇ ਮੁਖ ਵਕਤਾ ਨੈਸੀ ਜੁਨੇਜਾ (ਰੇਵਪ ਸੁਕਸੱਸ ਕੋਚ ਦੀ ਫਾਊਂਡਰ) , ਜਿਯਾ ਫੂਟੇਲਾ ( ਭਾਰਤ ਦੀ ਗੂਗਲ ਗਰਲ) , ਮਾਰੀਆ ਲੋਪੇਜ (ਅੰਤਰਰਾਸ਼ਟਰੀ ਸਿਖਿਆ ਮਾਹਰ ) , ਵਿਵੇਕਾਨੰਦ ਪ੍ਰਸਾਦ (ਰੋਬੋਟਿਕ ਸਕੂਲ ਦੇ ਫਾਊਂਡਰ ) , ਮੁਨੀਸ਼ ਜਿੰਦਲ (ਹੋਵਰ ਰੋਬੋਟਿਕ੍ਸ ਦੇ ਫਾਊਂਡਰ ਤੇ ਸੀ .ਈ .ਊ ) , ਡਾ ਮਾਲਾ ਸੇਨ ਗੁਪਤਾ ( ਏਸ਼ੀਅਨ ਕਾਲਜ ਓਫ ਟਿੱਚਰਜ ਦੀ ਨਿਰਦੇਸ਼ਕ ) ਰਹੇ | ਇਸ ਪ੍ਰਾਪਤੀ 'ਤੇ ਸਕੂਲ ਦੇ ਡਾਇਰੈਕਟਰ ਡਾ: ਐਸ.ਐਨ. ਰੁਦਰਾ ਨੇ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ, ਜਿਸਦਾ ਮਕਸਦ ਵਿਦਿਆਰਥੀਆਂ ਦੀ "ਘੱਟ ਗਿਣਤੀ ਪਰ ਉੱਚ ਗੁਣਾਤਮਕ ਸਿੱਖਿਆ" ਹੈ | ਫਿਰੋਜ਼ਪੁਰ ਵਰਗੇ ਪਿਛੜੇ ਅਤੇ ਸਰਹੱਦੀ ਖੇਤਰ ਵਿੱਚ ਇਹ ਜ਼ਿਲ੍ਹੇ ਦਾ ਪਹਿਲਾ ਡੇ ਬੋਰਡਿੰਗ ਸਕੂਲ ਹੈ। ਇਥੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇਸ ਦੀ ਸਥਾਪਨਾ ਦੇ ਸਿਰਫ 1 ਸਾਲ ਅਤੇ 6 ਮਹੀਨਿਆਂ ਵਿਚ ਹੀ ਵੀ.ਡਬਲਯੂ. ਐਸ ਦਾ ਚੌਣ ਇੰਟਰਨੈਸ਼ਨਲ ਐਜੂਕੇਸ਼ਨ ਆਈਕਾਨ ਪੁਰਸਕਾਰ -2019 ਲਈ ਹੋਇਆ | ਡ ਰੁਦਰਾ ਨੇ ਸਕੂਲ ਦੀ ਸਫਲਤਾ ਲਈ ਸਮੂਹ ਸਕੂਲ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿਤੀ ਅਤੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਵੀ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਰਹੇਗਾ।
ਇਥੇ ਇਹ ਵੀ ਵਰਣਨਯੋਗ ਹੈ ਕਿ ਇਸ ਦੀ ਸਥਾਪਨਾ ਦੇ ਥੋੜ੍ਹੇ ਸਮੇਂ ਚ ਹੀ ਵੀ ਡਬਲਯੂ ਐਸ ਨੇ ਸਿਖਿਆ ਦੇ ਖੇਤਰ ਚ ਮੱਲ ਮਾਰੀ ਹੈ , ਜਿਸ ਵਿੱਚ ਚੰਡੀਗੜ੍ਹ ਵਿਖੇ ਦਸੰਬਰ 2018 ਵਿੱਚ ਦੁਬਈ ਵਿੱਚ ਸਭ ਤੋਂ ਉੱਤਮ ਡੇ ਬੋਰਡਿੰਗ ਸਕੂਲ ਪੁਰਸਕਾਰ ਸ਼ਾਮਲ ਹੈ.ਮਈ 2019 ਵਿੱਚ ਚਿਤਕਾਰਾ ਯੂਨੀਵਰਸਿਟੀ ਚ ਅਉਟਸਟੈਂਡਿੰਗ ਲੀਡਰਸ਼ਿਪ, ਬੈਸਟ ਨਿਰਦੇਸ਼ਕ, ਬੈਸਟ ਯੰਗ ਅਚੀਵਰ ਅਵਾਰਡ ਅਤੇ ਹੁਣ ਅਗਸਤ 2019 ਵਿਚ ਅੰਤਰਰਾਸ਼ਟਰੀ ਸਿਖਿਆ ਆਈਕਨ ਅਵਾਰਡ ਸ਼ਾਮਲ ਹੈ|