Ferozepur News
ਵਿਵੇਕਾਨੰਦ ਵਰਲਡ ਸਕੂਲ ਦੇ ਚਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਰਿੰਦਰ ਅਗਰਵਾਲ ਨੇ ਸਨਮਾਨਿਤ ਕੀਤਾ
ਵਿਵੇਕਾਨੰਦ ਵਰਲਡ ਸਕੂਲ ਦੇ ਚਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਰਿੰਦਰ ਅਗਰਵਾਲ ਨੇ ਸਨਮਾਨਿਤ ਕੀਤਾ
ਫ਼ਿਰੋਜ਼ਪੁਰ, 24-10-2024: ਵਿਵੇਕਾਨੰਦ ਵਰਲਡ ਸਕੂਲ ਦੇ ਚਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਵਰਿੰਦਰ ਅਗਰਵਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਇਸ ਮਾਣਮੱਤੀ ਮੌਕੇ ਅਨੁਰਾਧਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਫ਼ਸਰ ਫ਼ਿਰੋਜ਼ਪੁਰ, ਸਕੂਲ ਚੇਅਰਮੈਨ ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ: ਐੱਸ. ਐਨ. ਰੁਦਰਾ ਅਤੇ ਪ੍ਰਿੰਸੀਪਲ ਤਜਿੰਦਰਪਾਲ ਕੌਰ ਵੀ ਹਾਜ਼ਰ ਸਨ। ਉਨ੍ਹਾਂ ਇਸ ਪ੍ਰਾਪਤੀ ‘ਤੇ ਮਾਣ ਪ੍ਰਗਟ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਡਾ: ਐੱਸ. ਐਨ. ਰੁਦਰਾ ਨੇ ਦੱਸਿਆ ਕਿ ਜਮਾਤ-7 ਦੇ ਪੁਸ਼ਪਨਾਥ ਨੇ ਰਾਸ਼ਟਰੀ ਪੱਧਰ ਦੀ ਤਲਵਾਰਬਾਜ਼ੀ ਚੈਂਪੀਅਨਸ਼ਿਪ ‘ਚ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਉਹ ਅਗਲੇ ਮਹੀਨੇ ਭੋਪਾਲ ‘ਚ ਹੋਣ ਵਾਲੇ ਮੁਕਾਬਲੇ ‘ਚ ਹਿੱਸਾ ਲਵੇਗਾ। ਇਹ ਪ੍ਰਾਪਤੀ ਉਸ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਜਮਾਤ-7 ਦੇ ਪਾਰਸਪ੍ਰੀਤ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸਥਾਨ ਹਾਸਲ ਕੀਤਾ ਹੈ। ਉਸਦਾ ਜਨਮ ਕੈਨੇਡਾ ਵਿੱਚ ਹੋਇਆ ਸੀ, ਪਰ ਉਸਦੇ ਮਾਤਾ-ਪਿਤਾ ਨੇ ਭਾਰਤੀ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ, ਉਸਨੂੰ ਇਸ ਸਾਲ ਭਾਰਤ ਭੇਜ ਦਿੱਤਾ। ਪਾਰਸਪ੍ਰੀਤ ਦਾ ਉਪਰਾਲਾ ਅਤੇ ਉਸ ਦੇ ਮਾਪਿਆਂ ਦਾ ਉਪਰਾਲਾ ਸ਼ਲਾਘਾਯੋਗ ਹੈ।
10ਵੀਂ ਜਮਾਤ ਦੀ ਅਰਮਾਨਪ੍ਰੀਤ ਨੇ ਬੈਂਕਾਕ ਵਿੱਚ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
12ਵੀਂ ਜਮਾਤ ਦੀ ਸੇਜਲਪ੍ਰੀਤ ਨੇ ਬੈਂਕਾਕ ਵਿੱਚ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ। ਉਸ ਦੀ ਇਸ ਪ੍ਰਾਪਤੀ ਨੇ ਪੂਰੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਪਿ੍ੰਸੀਪਲ ਸ੍ਰੀਮਤੀ ਤਜਿੰਦਰਪਾਲ ਕੌਰ ਨੇ ਇਸ ਮੌਕੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।