Ferozepur News
ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਰੁਬਾਬ ਸ਼ਰਮਾ ਨੇ ਰਾਸ਼ਟਰੀ ਫੇਸਿੰਗ ਪ੍ਰਤੀਯੋਗਤਾ ਵਿਚ ਲਹਿਰਾਇਆ ਝੰਡਾ
ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਸ਼ਰਮਾ ਨੇ ਜਿੱਤਿਆ 22ਵੀਂ ਰਾਸ਼ਟਰੀ ਸਬ ਜੂਨੀਅਰ ਫੇਸਿੰਗ ਪ੍ਰਤੀਯੋਗਤਾ ਵਿਚ ਤਾਂਬੇ ਦਾ ਮੈਡਲ
ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਰੁਬਾਬ ਸ਼ਰਮਾ ਨੇ ਰਾਸ਼ਟਰੀ ਫੇਸਿੰਗ ਪ੍ਰਤੀਯੋਗਤਾ ਵਿਚ ਲਹਿਰਾਇਆ ਝੰਡਾ
ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਸ਼ਰਮਾ ਨੇ ਜਿੱਤਿਆ 22ਵੀਂ ਰਾਸ਼ਟਰੀ ਸਬ ਜੂਨੀਅਰ ਫੇਸਿੰਗ ਪ੍ਰਤੀਯੋਗਤਾ ਵਿਚ ਤਾਂਬੇ ਦਾ ਮੈਡਲ
ਫਿਰੋਜ਼ਪੁਰ 1 ਅਪ੍ਰੈਲ, 2021: ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਰੁਬਾਬ ਸ਼ਰਮਾ ਨੇ ਰਾਸ਼ਟਰੀ ਫੇਸਿੰਗ ਪ੍ਰਤੀਯੋਗਤਾ ਵਿਚ ਝੰਡਾ ਲਹਿਰਾਇਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਦੀ ਕਲਾਸ ਨੌਵੀਂ ਦੀ ਵਿਦਿਆਰਥਣ ਨੇ ਰਾਸ਼ਟਰੀ ਸਬ ਜੂਨੀਅਰ ਫੇਸਿੰਗ ਪ੍ਰਤੀਯੋਗਤਾ ਵਿਚ ਤਾਂਬੇ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕਰਕੇ ਚਾਰ ਚੰਨ ਲਗਾ ਦਿੱਤਾ ਹੈ। 22ਵੀਂ ਰਾਸ਼ਟਰੀ ਸਬ ਜੂਨੀਅਰ ਫੇਸਿੰਗ ਚੈਪੀਅਨਸ਼ਿਪ ਹਾਲ ਹੀ ਵਿਚ ਉੜੀਸਾ ਦੇ ਕਟਕ ਵਿਚ ਆਯੋਜਿਤ ਕੀਤੀ ਗਈ ਸੀ। ਜਿਸ ਵਿਚ ਪੰਜਾਬ ਦੇ ਲੜਕਿਆਂ ਅਤੇ ਲੜਕੀਆਂ ਨੇ ਈਪੀ, ਫਾਈਲ ਅਤੇ ਸਾਈਬਰ ਪ੍ਰਤੀਯੋਗਤਾ ਵਿਚ ਭਾਗ ਲਿਆ। ਕੁਲ 6 ਲੜਕਿਆਂ ਅਤੇ ਲੜਕੀਆਂ ਦੀ ਟੀਮਾਂ ਨੇ ਪੰਜਾਬ ਦੀ ਅਗਵਾਈ ਕੀਤੀ। ਲੜਕੀਆਂ ਦੇ ਈਪੀ ਈਵੈਂਟ ਵਿਚ ਫਿਰੋਜ਼ਪੁਰ ਤੋਂ ਰੁਬਾਬ ਸ਼ਰਮਾ ਨੇ ਇਸ ਟੀਮ ਵਿਚ ਭਾਗ ਲੈ ਕੇ ਕੇਵਲ ਸਕੂਲ ਦਾ ਨਹੀਂ, ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਕੀਤਾ। ਇਥੇ ਇਹ ਵੀ ਵਰਨਣਯੋਗ ਹੈ ਕਿ ਰੁਬਾਬ ਨੇ ਮਿੰਨੀ ਨੈਸ਼ਨਲ ਦੇ ਨਾਲ ਨਾਲ, ਤਲਵਾਰਬਾਜ਼ੀ ਦੇ ਇਲਾਵਾ ਤਾਈਕਵਾਂਡੋ ਵਿਚ ਬਲੈਕ ਬੇਲਟ ਦੀ ਜੇਤੂ ਹੈ। ਵਿਵੇਕਾਨੰਦ ਵਰਲਡ ਸਕੂਲ ਦੀ ਪੂਰੀ ਟੀਮ ਨੇ ਰੁਬਾਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਰੁਬਾਬ ਦਾ ਸਪਨਾ ਉਲੰਪਿਕ ਵਿਚ ਖੇਡਦੇ ਹੋਏ ਦੇਸ਼ ਲਈ ਸੋਨੇ ਦਾ ਮੈਡਲ ਜਿੱਤਣਾ ਹੈ, ਜਿਸ ਦੇ ਲਈ ਉਹ ਸਖਤ ਮਿਹਨਤ ਕਰਨ ਨੂੰ ਤਿਆਰ ਹੈ।