Ferozepur News

ਵਿਵੇਕਾਨੰਦ ਵਰਲਡ ਸਕੂਲਾਂ &#39ਚ ਭਾਰਤੀ ਸੈਨਾ, ਅਰਧਸੈਨਿਕ ਬਲਾਂ ਅਤੇ ਪੰਜਾਬ ਪੁਲਸ ਦੇ ਪਰਿਵਾਰਾਂ ਨੂੰ ਸਕੂਲ ਦਾਖਲਾ ਫੀਸ ਵਿਚ ਪੰਜਾਹ ਪ੍ਰਤੀਸ਼ਤ ਦੀ ਛੂਟ

ਫਿਰੋਜ਼ਪੁਰ 20 ਫਰਵਰੀ () ਵਿਵੇਕਾਨੰਦ ਵਰਲਡ ਫਿਰੋਜ਼ਪੁਰ ਸਕੂਲ ਵੱਲੋਂ ਭਾਰਤੀ ਸੈਨਾ, ਅਰਧਸੈਨਿਕ ਬਲਾਂ ਅਤੇ ਪੰਜਾਬ ਪੁਲਸ ਦੇ ਪਰਿਵਾਰਾਂ ਨੂੰ ਸਕੂਲ ਦਾਖਲਾ ਫੀਸ ਵਿਚ ਪੰਜਾਹ ਪ੍ਰਤੀਸ਼ਤ ਦੀ ਛੂਟ ਦੇਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕਾਨੰਦ ਵਰਲਡ ਸਕੂਲ, ਭਗਵਤੀ ਇਨਕਲੇਵ, ਸਤੀਏਵਾਲਾ ਬਾਈਪਾਸ ਫਿਰੋਜ਼ਪੁਰ ਦੇ ਡਾਇਰੈਕਟਰ ਡਾ. ਐੱਸਐੱਨ ਰੁਧਰਾ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਤਿੰਨ ਅੰਗਾਂ ਬਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ, ਅਰਧਸੈਨਿਕ ਬਲ (ਬੀੇਐੱਸਐੱਫ, ਸੀਆਰਪੀਐੱਫ, ਆਈਟੀਬੀਪੀ, ਐੱਨਐੱਲਆਰਐੱਫ) ਰੇਲਵੇ ਸੁਰੱਖਿਆ ਬਲ, ਪੰਜਾਬ ਪੁਲਸ ਅਤੇ ਪੰਜਾਬ ਹੋਮ ਗਾਰਡ ਨੇ ਹਮੇਸ਼ਾ ਹੀ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਸਹਾਇਕ ਅਤੇ ਸਰਾਹਨਾ ਯੋਗ ਕੰਮ ਕੀਤਾ ਹੈ। ਇਸ ਲਈ ਵਿਵੇਕਾਨੰਦ ਵਰਲਡ ਸਕੂਲ ਦੀ ਮੈਨੇਜਮੈਂਟ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਨੂੰ ਸਕੂਲ ਦਾਖਲਾ ਫੀਸ ਵਿਚ ਪੰਜਾਹ ਪ੍ਰਤੀਸ਼ਤ ਛੂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਵਿਵੇਕਾਨੰਦ ਸਕੂਲ ਫਿਰੋਜ਼ਪੁਰ ਦਾ ਪਹਿਲਾ ਸਕੂਲ ਹੈ ਜਿਥੇ ਬੱਚਿਆਂ ਦੇ ਚੰਗੇ ਵਿਕਾਸ ਅਤੇ ਤਣਾਅ ਮੁਕਤ ਸਿੱਖਿਆ ਦਾ ਪ੍ਰਬੰਧ ਕਰਨ ਲਈ ਸਮਾਰਟ ਬੋਰਡ ਦਾ ਅਨੁਬੰਧ ਦੇਸ਼ ਦੀ ਮੁੱਢਲੀ ਕੰਪਨੀ 'ਟਾਟਾ ਏਜ ਕਲਾਸੇਸ' ਨੇ ਕੀਤਾ ਹੈ। ਵਿਵੇਕਾਨੰਦ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਹੋਮਵਰਕ ਦੇ ਬੋਝ ਤੋਂ ਮੁਕਤ ਕਰਨਾ ਹੈ। ਜਿਸ ਦੇ ਲਈ ਕੇ-ਬੋਡਿੰਗ (ਜਿਸ ਵਿਚ ਖੇਡਣ ਅਤੇ ਹੋਮਵਰਕ) ਦਾ ਪ੍ਰਬੰਧ ਇਕ ਹੀ ਛੱਤ ਦੇ ਥੱਲੇ ਕੀਤਾ ਗਿਆ ਹੈ। ਜਿਸ ਵਿਚ ਵਿਦਿਆਰਥੀਆਂ ਨੂੰ ਵੱਖ ਵੱਖ ਟਿਊਸ਼ਨ ਅਤੇ ਖੇਡਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਰਹੇਗੀ। ਇਹ ਸਕੂਲ ਵਾਤਾ ਅਨੂਕੁਲਿਤ ਹੈ ਜਿਥੇ ਖੇਡਾਂ ਦੇ ਲਈ ਹਰ ਤਰ੍ਹਾਂ ਦੀ ਆਊਟਡੋਰ, ਇੰਡੋਰ ਅਤੇ ਜਲ ਕਰੀਡਾਓ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਸਕੂਲ ਇਲਾਕੇ ਦਾ ਸਭ ਤੋਂ ਪਹਿਲਾ ਸਕੂਲ ਹੈ ਜਿਸ ਵਿਚ ਇੰਡੋਰ ਸ਼ੂਟਿੰਗ ਰੇਂਜ਼ ਵੀ ਸਥਾਪਿਤ ਕੀਤੀ ਗਈ ਹੈ। ਬੱਚਿਆਂ ਨੂੰ ਬਹੁਮੁੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਅਤੇ ਖੇਡਾਂ ਦੇ ਨਾਲ ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਯੋਗਾ ਦੀਆਂ ਨਿਯਮਿਤ ਕਲਾਸਾਂ ਦਾ ਪ੍ਰਬੰਧ ਕੀਤਾ ਹੈ।
 

Related Articles

Back to top button