Ferozepur News

ਵਿਲਖਣ ਛਾਪ ਛੱਡ ਗਿਆ ਖੱੱਤਰੀ ਵੈਲਫੇਅਰ ਸਭਾ ਵੱਲੋਂ ਕਰਵਾਇਆ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ

ਵਿਲਖਣ ਛਾਪ ਛੱਡ ਗਿਆ ਖੱੱਤਰੀ ਵੈਲਫੇਅਰ ਸਭਾ ਵੱਲੋਂ ਕਰਵਾਇਆ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ
ਫੈਂਸੀ ਡਰੈਸ ਮੁਕਾਬਲੇ ਵਿਚ ਸਿ਼ਰਕਤ ਕਰਨ ਵਾਲੇ ਬੱਚਿਆਂ ਨੇ ਧਾਰਿਆ ਦੇਵੀ-ਦੇਵਤਿਆਂ ਦਾ ਰੂਪ
ਦੇਵੀ-ਦੇਵਤਿਆਂ ਦੇ ਰੂਪ ਵਿਚ ਧਾਰਮਿਕ ਪੰਗਤੀਆਂ ਤੇ ਬੱਚਿਆਂ ਨੇ ਡਾਂਸ ਕਰਕੇ ਪਾਈ ਨਵੀਂ ਪਿਰਤ
ਮੁਕਾਬਲਿਆਂ ਵਿਚ ਸਿ਼ਰਕਤ ਕਰਨ ਵਾਲੇ ਹਰੇਕ ਬੱਚੇ ਨੂੰ ਕੀਤਾ ਸਨਮਾਨਿਤ
ਪਹਿਲੇ ਤਿੰਨ ਨੰਬਰਾਂ ਤੇ ਆਉਣ ਵਾਲੇ ਬੱਚਿਆਂ ਨੂੂੰ ਨਗਦੀ, ਮੈਡਲਾਂ ਤੇ ਸਰਟੀਫਿਕੇਟਾਂ ਨਾਲ ਕੀਤਾ ਸਨਮਾਨਿਤ

ਵਿਲਖਣ ਛਾਪ ਛੱਡ ਗਿਆ ਖੱੱਤਰੀ ਵੈਲਫੇਅਰ ਸਭਾ ਵੱਲੋਂ ਕਰਵਾਇਆ ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ

ਫਿ਼ਰੋਜ਼ਪੁਰ, 29 ਅਗਸਤ 2021 :- ਦੁਨਿਆਂ ਨੂੰ ਆਪਣੇ ਘਰਾਂ ਵਿਚ ਸੀਮਤ ਕਰਨ ਵਾਲੀ ਕਰੋਨਾ ਮਹਾਂਮਾਰੀ ਤੋਂ ਨਿਜ਼ਾਤ ਮਿਲਦਿਆਂ ਹੀ ਜਨਮ ਅਸ਼਼ਟਮੀ ਦੇ ਸ਼਼ੁਭ ਅਵਸਰ ਤੇ ਖੱਤਰੀ ਵੈਲਫੇਅਰ ਸਭਾ ਫਿ਼ਰੋਜ਼ਪੁਰ ਵੱਲੋਂ ਬੱਚਿਆਂ ਅੰਦਰ ਧਾਰਮਿਕਤਾ ਪਰਵਿਰਤੀ ਪੈਦਾ ਕਰਨ ਦੇ ਮਨੋਰਥ ਨਾਲ ਸਮਾਗਮ ਕਰਵਾਇਆ।

ਸ੍ਰੀ ਸ਼ੀਤਲਾ ਮਾਤਾ ਮੰਦਿਰ ਫਿ਼ਰੋਜ਼ਪੁਰ ਛਾਉਣੀ ਵਿਚ ਹੋਏ ਬੱੱਚਿਆਂ ਦੇ ਫੈਂਸੀ ਡਰੈਸ ਮੁਕਾਬਲੇ ਇਸ ਕਰਕੇ ਵੀ ਆਪਣੇ ਆਪ ਵਿਚ ਵਿਲੱਖਣ ਸਨ, ਕਿਉਂਕਿ ਇਹ ਫੈਂਸੀ ਡਰੈਸ ਮੁਕਾਬਲਾ ਧਾਰਮਿਕਤਾ ਨਾਲ ਜੁੜਿਆ ਹੋਇਆ ਸੀ, ਜਿਸ ਵਿਚ ਬੱਚੇ ਧਾਰਮਿਕ ਰੂਪ ਵਿਚ ਸਜ ਕੇ ਆਪਣੇ ਅੰਦਰਲੀ ਪ੍ਰਤਿਭਾ ਦਾ ਪ੍ਰ੍ਰਗਟਾਵਾ ਕਰ ਰਹੇ ਸਨ।
ਮੰਦਿਰ ਕੰਪਲੈਕਸ ਵਿਚ ਬੱਚਿਆਂ ਦੀ ਹੌਂਸਲਾ ਅਫਜਾਈ ਅਤੇ ਬੱਚਿਆਂ ਨੂੰ ਧਰਮ ਨਾਲ ਜੋੜਣ ਦੇ ਮਨੋਰਥ ਨਾਲ ਕਰਵਾਏ ਇਸ ਸਮਾਗਮ ਦੌੌਰਾਨ ਸੱਜੀ ਸਟੇਜ ਤੇ ਜਿਥੇ ਬੱਚਿਆਂ ਹਿੰਦੂ ਦੇਵੀ, ਦੇਵਤਿਆਂ ਦੇ ਰੂਪ ਵਿਚ ਸੱਜ ਪੂਰੇ ਮਾਹੌਲ ਨੂੰ ਖੁਸ਼ਨੁਮਾ ਬਣਾ ਰਹੇ ਸਨ, ਉਥੇ ਸਟੇਜ ਤੇ ਕਿਸੇ ਗੀਤ ਦੀ ਬਜਾਏ ਧਾਰਮਿਕ ਪੰਗਤੀਆਂ ਤੇ ਨ੍ਰਿਤ ਪੇਸ਼਼ ਕਰਕੇ ਹਾਜ਼ਰੀਨ ਦਾ ਮਨ ਮੋਹ ਰਹੇ ਸਨ। ਖੱਤਰੀ ਵੈਲਫੇਅਰ ਸਭਾ ਵੱਲੋਂ ਕਰਵਾਏ ਸਮਾਗਮ ਦੀ ਅਗਵਾਈ ਕਰਦਿਆਂ ਅਸ਼਼ੋਕ ਬਹਿਲ ਅਤੇ ਪ੍ਰਧਾਨ ਪਵਨ ਭੰਡਾਰੀ ਨੇ ਸਮਾਗਮ ਦਾ ਆਗਾਜ਼ ਕਰਦਿਆਂ ਜਿਥੇ ਆਏ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ, ਉਥੇ ਲੋਕਾਂ ਨੂੰ ਆਪਸੀ ਪ੍ਰੇਮ-ਭਾਵਨਾ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਦੇ ਆਗਾਜ਼਼ ਵਿਚ ਅੰਧ ਵਿਦਿਆਲਿਆ ਤੋਂ ਆਈ ਟੀਮ ਨੇ ਦੇਸ਼਼ ਭਗਤੀ ਦੀਆਂ ਪੰਗਤੀਆਂ ਨਾਲ ਸੰਗਤਾਂ ਵਿਚ ਨਿਵੇਕਲਾ ਸੰਦੇਸ਼਼ ਦਿੱਤਾ।
ਇਸ ਸਮਾਗਮ ਵਿਚ ਸ੍ਰ੍ਰੀ ਅਨੁਰਿਧ ਗੁਪਤਾ ਡਾਇਰੈਕਟਰ ਡੀ.ਸੀ.ਐਮ ਗਰੁੱਪ ਨੇ ਵਿਸ਼ੇਸ਼ ਤੌਰ ਤੇ ਸਿ਼਼ਰਕਤ ਕੀਤੀ, ਜਦੋਂ ਕਿ ਇਸ ਸਮਾਗਮ ਵਿਚ ਹੋਰ ਵੀ ਬਹੁਤ ਸਤਿਕਾਰਤ ਸਖਸ਼ੀਅਤਾਂ ਨੇ ਹਾਜ਼ਰੀ ਭਰਕੇ ਬੱਚਿਆਂ ਦੀ ਧਾਰਮਿਕਤਾ ਸੋਚ ਦੀ ਜੰਮ ਕੇ ਪ੍ਰਸੰਸਾ ਕੀਤੀ। ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਨੋਰਥ ਨਾਲ ਸ੍ਰ੍ਰੀ ਸ਼਼ੀਤਲਾ ਮਾਤਾ ਮੰਦਿਰ ਵਿਚ ਖੱਤਰੀ ਵੈਲਫੇਅਰ ਸਭਾ ਵੱਲੋਂ ਜਿਥੇ ਬੱਚਿਆਂ ਦੀ ਪ੍ਰਤਿਭਾ ਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ, ਉਥੇ ਇਸ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦੇ ਕੇ ਬੱੱਚਿਆਂ ਦੇ ਮੁਕਾਬਲੇ ਦੀ ਸਮੀਖਿਆ ਕਰਵਾਈ ਗਈ ਤਾਂ ਜੋ ਨਿਰਪੱੱਖਤਾ ਨਾਲ ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਸਕੇ। ਘੰਟਿਆਂਬੰਧੀ ਹੋਏ ਬੱਚਿਆਂ ਦੇ ਮੁਕਾਬਲਿਆਂ ਉਪਰੰੰਤ ਸਟੇਜ ਸੰਭਾਲਦਿਆਂ ਸ੍ਰੀ ਅਸ਼ੋਕ ਬਹਿਲ ਅਤੇ ਸ੍ਰ੍ਰੀ ਪਵਨ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਇਹ ਸਮਾਗਮ ਕਰਵਾਉਣ ਦਾ ਮੁੱੱਖ ਮਨੋਰਥ ਬੱਚਿਆਂ ਨੂੰ ਸਟੇਜ ਪਰ ਲਿਆਉਣਾ ਸੀ ਤਾਂ ਜੋ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮਾਗਮ ਕਰਵਾਉਣ ਸਮੇਂ ਪਹਿਲੇ ਦਿਨ ਤੋਂ ਸਾਡੀ ਇਹ ਸੋਚ ਸੀ ਕਿ ਇਸ ਸਮਾਗਮ ਵਿਚ ਵਿਲੱਖਣ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਬਣਾਉਣਾ ਹੈ, ਜਿਸ ਕਰਕੇ ਇਸ ਨੂੰ ਧਾਰਮਿਕਤਾ ਦੇ ਨਾਲ ਜੋੜਿਆ ਗਿਆ, ਜਿਸ ਦੇ ਚਲਦਿਆਂ ਅੱਜ ਬੱਚੇ ਊਟ-ਪਟਾਂਗ ਕਪੜਿਆਂ ਦੀ ਬਜਾਏ ਹਿੰੰਦੂ ਦੇਵੀ-ਦੇਵਤਿਆਂ ਦੇ ਰੂਪ ਵਿਚ ਸਜ ਕੇ ਪੂਰੇ ਪੰਡਾਲ ਨੂੰ ਮਨਮੋਹਕ ਬਣਾ ਰਹੇ ਸਨ।
ਅਗਲੇ ਸਾਲ ਫਿਰ ਅਜਿਹਾ ਸਮਾਗਮ ਕਰਵਾਉਣ ਦੇ ਵਾਅਦੇ ਨਾਲ ਸਮਾਪਤ ਹੋਏ ਇਸ ਮੁਕਾਬਲੇ ਵਿਚ ਪਹਿਲੇ ਸਥਾਨਾਂ ਪਰ ਆਏ ਬੱਚਿਆਂ ਨੂੰ ਨਗਦੀ ਸਮੇਤ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਸਟੇਜ ਪਰ ਪੈੈਰ ਧਰਨ ਵਾਲੇ ਹਰ ਬੱਚੇ ਨੂੰ ਸਨਮਾਨ ਚਿੰਨ ਦਿੱਤਾ ਗਿਆ। ਇਸ ਮੌਕੇ ਖੱਤਰੀ ਵੈਲਫੇਅਰ ਸਭਾ ਦੇ ਸ੍ਰੀ ਤਰਸੇਮ ਬੇਦੀ, ਗੌਰਵ ਬਹਿਲ, ਅੰਕੁਸ਼ ਭੰਡਾਰੀ, ਪ੍ਰ੍ਰਵੀਨ ਤਲਵਾੜ, ਸੁਰਿੰਦਰ ਬੇਰੀ, ਰਜਿੰਦਰ ਮਲਹੋਤਰਾ, ਮੇਅੰਕ ਧਵਨ, ਤਹਿਸੀਲਦਾਰ ਵਿਜੈ ਬਹਿਲ, ਫਿ਼ਰੋਜ਼ਪੁਰ ਲੰੰਗਰ ਸੇਵਾ ਸੁਸਾਇਟੀ ਤੋਂ ਸ਼ਲਿੰਦਰ ਸਿੰਘ ਲਾਹੌਰੀਆ, ਅਮਿਤ ਫਾਊਡੇਸ਼ਨ ਤੋਂ ਵਿਪੁਲ ਨਾਰੰਗ, ਨੈਸ਼ਨਲ ਐਵਾਰਡੀ ਡਾ: ਸਤਿੰਦਰ ਸਿੰਘ,ਹਰੀਸ਼ ਮੌਗਾਂ, ਸੋਹਨ ਸਿੰਘ ਸੋਢੀ , ਸੂਰਜ ਮਹਿਤਾ , ਮੋਹਿਤ ਬਾਂਸਲ ,ਅਨੰਦ ਵਿਨਾਇਕ ,ਅਸ਼ਵਨੀ ਗਰੋਵਰ, ਦੀਪਕ ਸ਼ਰਮਾ, ਕਮਲ ਸ਼਼ਰਮਾ ਸਮੇਤ ਵੱਡੀ ਗਿਣਤੀ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਸਿ਼ਰਕਤ ਕਰਕੇ ਖੱੱਤਰੀ ਵੈਲਫੇਅਰ ਸਭਾ ਦੇ ਇਸ ਸਮਾਗਮ ਦੀ ਪ੍ਰਸੰਸਾ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਮੁਕਾਬਲੇ ਹੋਣ ਦੀ ਆਸ ਲਗਾਉਂਦਿਆਂ ਕਾਮਨਾ ਕੀਤੀ ਕਿ ਅਜਿਹਾ ਮੁਕਾਬਲੇ ਜਿਥੇ ਬੱਚਿਆਂ ਅੰਦਰਲੀ ਪ੍ਰਤਿਭਾ ਨੂੰ ਉਜਾਗਰ ਕਰਨਗੇ, ਉਥੇ ਧਾਰਮਿਕਤਾ ਦਾ ਪ੍ਰਗਟਾਵਾ ਕਰਦੇ ਹਨ, ਜੋ ਸਮੇਂ ਦੀ ਅਹਿਮ ਜ਼ਰੂਰਤ ਬਣ ਚੁੱਕੇ ਹਨ।

Related Articles

Leave a Reply

Your email address will not be published. Required fields are marked *

Back to top button