ਵਿਰੋਧੀਆਂ ਦੇ ਦੂਰ ਹੋਣਗੇ ਸਾਰੇ ਭਰਮ-ਭੁਲੇਖੇ-ਬੀਬਾ ਬੰਗੜ
ਵਿਰੋਧੀਆਂ ਦੇ ਦੂਰ ਹੋਣਗੇ ਸਾਰੇ ਭਰਮ-ਭੁਲੇਖੇ-ਬੀਬਾ ਬੰਗੜ
ਬਸਤੀ ਗੱਜਣ ਸਿੰਘ ਵਿਚ ਡੋਰ-ਟੂ-ਡੋਰ ਕੀਤੀ ਪਹੁੰਚ
ਫਿ਼ਰੋਜ਼ਪੁਰ () – ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਤਿਵੇਂ-ਤਿਵੇਂ ਉਮੀਦਵਾਰਾਂ ਦੀਆਂ ਗਤੀਵਿਧੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਭਾਵੇਂ ਹਰ ਉਮੀਦਵਾਰ ਵੱਲੋਂ ਆਪੋ-ਆਪਣੇ ਹਲਕੇ ਵਿਚ ਚੋਣ ਸਰਗਰਮੀਆਂ ਤੇਜ਼ ਕਰਨ ਦੇ ਨਾਲ-ਨਾਲ ਆਪਣੇ ਸਾਕ ਸਬੰਧੀਆਂ ਤੇ ਹਲਕਾ ਨਿਵਾਸੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ, ਪਰ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਤੋਂ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਬੀਬਾ ਬਲਜੀਤ ਕੌਰ ਬੰਗੜ ਵੱਲੋਂ ਪਤੀ ਵਾਂਗ ਸਵੇਰੇ ਤੜਕਸਾਰ ਤਿਆਰ ਹੋ ਕੇ ਲੋਕਾਂ ਦੀ ਕਚਹਿਰੀ ਵਿਚ ਨਿਤਰਿਆ ਜਾ ਰਿਹਾ ਹੈ। ਅੱਜ ਫਿ਼ਰੋਜ਼ਪੁਰ ਦਿਹਾਤੀ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਜਿਥੇ ਬੀਬਾ ਬਲਜੀਤ ਕੌਰ ਬੰਗੜ ਨੇ ਲੋਕਾਂ ਨੂੰ ਪੰਜਾਬ ਵਿਚ ਬਨਣ ਜਾ ਰਹੀ ਕਾਂਗਰਸ ਸਰਕਾਰ ਵਿਚ ਆਪਣੇ ਨੁਮਾਇਦੇ ਵਜੋਂ ਕਾਂਗਰਸੀ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਭੇਜਣ ਦੀ ਅਪੀਲ ਕੀਤੀ, ਉਥੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਪਿੰਡਾਂ ਦੇ ਦੌਰੇ ਉਪਰੰਤ ਬਸਤੀ ਗੱਜਣ ਸਿੰਘ ਕਲੋਨੀ ਪੁੱਜੇ ਬੀਬਾ ਬਲਜੀਤ ਕੌਰ ਬੰਗੜ ਦਾ ਪਿੰਡ ਦੀ ਸਰਪੰਚ ਬਲਜੀਤ ਕੌਰ ਨਾਲ ਡੋਰ-ਟੂ-ਡੋਰ ਲੋਕਾਂ ਤੱਕ ਪਹੁੰਚ ਕਰਨ ਦਾ ਮਨ ਬਣਾਇਆ, ਜਿਸ `ਤੇ ਘਰ-ਘਰ ਪਹੁੰਚ ਕਰਦਿਆਂ ਬੀਬੀਆਂ ਦਾ ਕਾਫਲਾ ਵੱਡਾ ਹੁੰੰਦਾ ਗਿਆ।
ਇਸ ਮੌਕੇ ਲੋਕਾਂ ਨੇ ਬੀਬਾ ਬਲਜੀਤ ਕੌਰ ਬੰਗੜ ਨੂੰ ਵਿਸਵਾਸ਼ ਦਿਵਾਇਆ ਕਿ ਉਹ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਿਰੜੀ, ਨੌਜਵਾਨ ਉਮੀਦਵਾਰ ਨੂੰ ਜਿਤਾਉਣਗੇ ਤਾਂ ਜੋ ਵਿਧਾਨ ਸਭਾ ਵਿਚ ਦਿਹਾਤੀ ਹਲਕੇ ਦੀ ਆਵਾਜ਼ ਗੂੰਜ ਸਕੇ। ਹਲਕਾ ਨਿਵਾਸੀਆਂ ਤੋਂ ਮਿਲ ਰਹੇ ਪਿਆਰ `ਤੇ ਖੁਸ਼ੀ ਜ਼ਾਹਿਰ ਕਰਦਿਆਂ ਬੀਬਾ ਬਲਜੀਤ ਕੌਰ ਬੰਗੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਿ਼ਰੋਜ਼ਪੁਰ ਦਿਹਾਤੀ ਦੇ ਵੋਟਰ, ਵੋਟਰ ਨਾ ਹੋ ਕੇ ਸਾਡੇ ਪਰਿਵਾਰਕ ਮੈਂਬਰ ਹਨ, ਜਿਨ੍ਹਾਂ `ਤੇ ਸਾਨੂੰ ਪੂਰਣ ਮਾਣ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਪੈਣ ਵਾਲੀਆਂ ਵੋਟਾਂ ਵਿਰੋਧੀਆਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਣਗੀਆਂ। ਇਸ ਮੌਕੇ ਬਲਜੀਤ ਕੌਰ ਸਹੋਤਾ ਸਰਪੰਚ ਬਸਤੀ ਗੱਜਣ ਸਿੰਘ ਵਾਲੀ, ਹਰਪ੍ਰੀਤ ਕੌਰ, ਚੰਦਰ ਕਾਂਤਾ, ਜੇ.ਕੇ ਸ਼ਰਮਾ, ਗੁਰਮੇਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸਹੋਤਾ, ਸੁਖਦੇਵ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।