ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਦਾ ਕੀਤਾ ਉਦਘਾਟਨ
ਪਿੰਡ ਪੱਲਾ, ਮੇਘਾ ਅਤੇ ਅਲੀਕੇ ਦੇ ਆਰ.ਓ ਤੇ ਖਰਚ ਹੋਏ 28.5 ਲੱਖ ਰੁਪਏ
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਦਾ ਕੀਤਾ ਉਦਘਾਟਨ
ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ – ਭੁੱਲਰ
ਪਿੰਡ ਪੱਲਾ, ਮੇਘਾ ਅਤੇ ਅਲੀਕੇ ਦੇ ਆਰ.ਓ ਤੇ ਖਰਚ ਹੋਏ 28.5 ਲੱਖ ਰੁਪਏ
ਫਿਰੋਜ਼ਪੁਰ 5 ਅਕਤੂਬਰ ( )ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵੀ ਵਚਨਬੱਧ ਹੈ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ 03 ਪਿੰਡਾਂ ਪੱਲਾ, ਮੇਘਾ ਅਤੇ ਅਲੀਕੇ ਵਿਖੇ ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਦਾ ਉਦਘਾਟਨ ਕਰਨ ਮੌਕੇ ਕੀਤਾ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਵਿੱਚ ਪਾਣੀ ਨੂੰ ਸ਼ੁੱਧ ਕਰਨ ਲਈ ਆਧੁਨਿਕ ਤਕਨੀਕ ਹੈ ਜੋ ਕਿ ਪਾਣੀ ਵਿੱਚੋਂ ਹਾਨੀਕਾਰਕ ਆਰਸੈਨਿਕ/ਕੈਮੀਕਲ ਅਤੇ ਆਇਰਨ ਨੂੰ ਖਤਮ ਕਰ ਕੇ ਲੋਕਾਂ ਨੂੰ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਸ ਲਈ ਪਿੰਡ ਵਾਸੀਆਂ ਨੂੰ ਸਮਾਰਟ ਕਾਰਡ ਵੰਡੇ ਗਏ ਹਨ ਅਤੇ ਇਨ੍ਹਾਂ ਕਾਰਡਾਂ ਨੂੰ ਮਸ਼ੀਨ ਨਾਲ ਛੁਹਾ ਕੇ ਪਲਾਂਟ ਤੋਂ ਪਾਣੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਰ.ਓ ਸਿਸਟਮ ਤੇ ਕੁੱਲ 28.5 ਲੱਖ ਰੁਪਏ ਦਾ ਖਰਚਾ ਆਇਆ ਹੈ, ਜਿਸ ਵਿੱਚ ਅਲੀ ਕੇ ਵਿਖੇ 10 ਲੱਖ, ਪੱਲਾ ਵਿਖੇ 10 ਅਤੇ ਮੇਘਾ ਵਿਖੇ 8.50 ਲੱਖ ਰੁਪਏ ਦੀ ਲਾਗਤ ਨਾਲ ਇਹ ਵਾਟਰ ਪਿਊਰਿਫਿਕੇਸ਼ਨ ਪਲਾਂਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਪਲਾਟ ਵੀ ਬਾਕੀ ਪਿੰਡਾਂ ਵਿਚ ਲਗਵਾਏ ਜਾਣਗੇ ਤਾਂ ਜੋ ਹਲਕੇ ਦੇ ਲੋਕਾਂ ਨੂੰ ਪੀਣ ਵਾਲ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨਾਲ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ ਜਾ ਸਕੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ. ਬਲਰਾਜ ਕਟੋਰਾ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜਨੀਅਰ ਸਿਧਾਰਥ ਭੰਡਾਰੀ, ਬੀ.ਆਰ.ਸੀ. ਸੁਭਾਸ਼ ਚੰਦਰ, ਬੀ.ਆਰ.ਸੀ. ਮਨਦੀਪ ਸਿੰਘ, ਸਕਾਈਲਾਰਕ ਇੰਡਸਟਰੀਜ਼ ਦੇ ਸ. ਗੁਰਮੀਤ ਸਿੰਘ, ਸ. ਪਰਮਜੀਤ ਸਿੰਘ ਤੋਂ ਇਲਾਵਾ ਕੁਵਰਜੋਤ ਸਿੰਘ, ਜਗਤਾਰ ਸਿੰਘ, ਸਰਵਣ ਸਿੰਘ, ਜਗਜੀਤ ਸਿੰਘ ਕਮਾਲੇ ਵਾਲਾ, ਸਰਵਣ ਸਿੰਘ ਕਮਾਲੇ ਵਾਲਾ ਅਤੇ ਸੁਖਚੈਨ ਸਿੰਘ ਕਿਲਚਾ ਹਾਜ਼ਰ ਸਨ।