Ferozepur News

ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਕਾਵੜੀਆਂ ਦਾ ਸੁਆਗਤ ਪਰਿਵਾਰ ਸਮੇਤ ਸ਼ੀਤਲਾ ਮਾਤਾ ਮੰਦਰ ਵਿਖ਼ੇ ਹੋਏ ਨਤਮਸਤਕ ਕਮੇਟੀ ਵੱਲੋਂ ਵਿਧਾਇਕ ਦਾ ਸਨਮਾਨ

ਫਿਰੋਜ਼ਪੁਰ 15 ਜੁਲਾਈ, 2023: ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਅੱਜ ਪਰਿਵਾਰ ਸਮੇਤ ਸ਼ੀਤਲਾ ਮਾਤਾ ( ਛਬੀਲਾ)ਮੰਦਰ ਫਿਰੋਜ਼ਪੁਰ ਛਾਊਣੀ ਵਿਖੇ ਨਤਮਸਤਕ ਹੋਏ ਅਤੇ ਕਾਵੜੀਆਂ ਦਾ ਸੁਆਗਤ ਕੀਤਾ| ਇਸ ਮੌਕੇ ਉਨ੍ਹਾਂ ਮੰਦਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਿਹਾ ਕੀ ਸਾਰੇ ਧਰਮ ਸਾਨੂੰ ਆਪਸੀ ਭਾਈਚਾਰਕ ਅਤੇ ਮਿਲ ਵਰਤਣ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਾਵੜੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਕਾਵੜੀਆਂ ਦੀ ਪ੍ਰਮਾਤਮਾ ਪ੍ਰਤੀ ਇਹ ਆਸਥਾ ਸਭ ਨੂੰ ਸੁੱਖ ਅਤੇ ਖੁਸ਼ੀ ਪ੍ਰਦਾਨ ਕਰਦੀ ਹੈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗੁਗਣ ਅਤੇ ਸ਼੍ਰੀ ਲਾਜਪਤ ਰਾਏ ਬਾਂਸਲ ਸਮੇਤ ਸਮੂਹ ਕਮੇਟੀ ਮੇਂਬਰਾਂ ਵਲੋਂ ਉਨ੍ਹਾਂ ਅਤੇ ਪਰਿਵਾਰ ਦਾ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button