ਵਿਧਾਇਕ ਪਿੰਕੀ ਨੇ 150 ਕੁਅੰਟਲ ਕਣਕ ਲੰਗਰ ਤਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤੀ
ਸਮਾਜ ਸੇਵੀ ਸੰਸਥਾਵਾ ਵੱਲੋਂ ਜਰੂਰਤਮੰਦ ਲੋਕਾਂ ਨੂੰ ਲੰਗਰ ਖੁਆਉਣ ਵਿੱਚ ਮਿਲੇਗੀ ਮੱਦਦ
ਫਿਰੋਜ਼ਪੁਰ 22 ਜੂਨ 2020 ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਫਾਰਮ ਵਿਚੋਂ 150 ਕਿੱਲੋਂ ਕਣਕ ਲੰਗਰ ਤਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤੀ. ਵਿਧਾਇਕ ਪਿੰਕੀ ਨੇ ਕਿਹਾ ਕਿ ਕਰਫਿਊ$ਲੋਕਡਾਉਨ ਦੌਰਾਨ ਸ਼ਹਿਰ ਦੀਆਂ ਜਿੰਨਾਂ ਸਮਾਜ ਸੇਵੀ ਸੰਸਥਾਵਾ ਵੱਲੋਂ ਜਰੂਰਤਮੰਦਾਂ ਨੂੰ ਲੰਗਰ ਤਿਆਰ ਕਰ ਕੇ ਖੁਆਇਆ ਗਿਆ ਸੀ ਉਨ੍ਹਾਂ ਸੰਸਥਾਵਾਂ ਨੂੰ 150 ਕਿੱਲੋ ਕਣਕ ਦਿੱਤੀ ਗਈ ਹੈ ਤਾਂ ਜੋ ਉਹ ਹੋਰ ਵੀ ਜਰੂਰਤਮੰਦਾਂ ਨੂੰ ਖਾਣਾ ਖੁਆ ਸਕਣ.
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੁੱਝ ਕਣਕ ਸ਼ਹਿਰ ਦੇ ਬਲਾਇੰਡ ਹੋਮ ਨੂੰ ਵੀ ਦਿੱਤੀ ਗਈ ਹੈ ਕਿਉਂਕਿ ਪਿੱਛਲੇ ਕੁਝ ਦਿਨਾਂ ਤੋਂ ਉਥੇ ਕਣਕ ਨਹੀ ਆਈ ਸੀ. ਉਨ੍ਹਾਂ ਕਿਹਾ ਕਿ ਇਸ ਨਾਲ ਉੱਥੇ ਰਹਿ ਰਹੇ ਲੋਕਾਂ ਦੇ ਖਾਣਾ ਬਣਾਉਣ ਵਿਚ ਮੱਦਦ ਮਿਲੇਗੀ.
ਵਿਧਾਇਕ ਪਿੰਕੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਸਰਕਾਰ ਤੋਰ ਤੇ ਤਾਂ ਵੱਡੇ ਪੱਧਰ ਤੇ ਰਾਸ਼ਨ ਆਦਿ ਜਰੂਰਤਮੰਦਾਂ ਨੂੰ ਮੁਹੱਈਆ ਕਰਵਾਇਆ ਹੀ ਗਿਆ ਹੈ. ਪਰ ਆਪਣੇ ਵੱਲੋਂ ਵੀ ਜਰੂਰਤਮੰਦਾਂ ਦੀ ਸੇਵਾ ਕਰਨਾ ਮੇਰਾ ਫਰਜ ਬਣਦਾ ਹੈ ਤੇ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ. ਉਨ੍ਹਾਂ ਕਿਹਾ ਕਿ 150 ਕਿੱਲੋ ਕਣਕ ਲੰਗਰ ਤਿਆਰ ਕਰਨ ਵਾਲੀਆਂ ਸੰਸਥਾਵਾ ਨੂੰ ਦਿੱਤੀ ਗਈ ਹੈ ਜਿੰਨਾਂ ਨੇ ਪਹਿਲਾਂ ਹੀ ਬਹੁਤ ਸੇਵਾ ਕੀਤੀ ਹੈ. ਉਨ੍ਹਾਂ ਕਿਹਾ ਕਿ ਜੇਕਰ ਲੋੜ ਹੋਵੇਗੀ ਤਾਂ ਉਨ੍ਹਾਂ ਨੂੰ ਮੇਰੇ ਵੱਲੋਂ ਹੋਰ ਵੀ ਸੇਵਾ ਪ੍ਰਦਾਨ ਕੀਤੀ ਜਾਵੇਗੀ.