Ferozepur News

ਵਿਧਾਇਕ ਪਿੰਕੀ ਨੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਲਈ 3.12 ਕਰੋੜ ਰੁਪਏ ਦੇ ਚੈੱਕ ਵੰਡੇ

ਹਰ ਪਿੰਡ ਵਿਚ ਵਿਕਾਸ ਦੇ ਪ੍ਰਾਜੈਕਟਾਂ ਨੂੰ ਲੈ ਕੇ ਆਉਣਾ ਸਾਡਾ ਪਹਿਲਾ ਟੀਚਾ ਹੈ, ਵਿਕਾਸ ਪੱਖੋਂ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹਲਕਾ- ਵਿਧਾਇਕ ਪਿੰਕੀ

ਵਿਧਾਇਕ ਪਿੰਕੀ ਨੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਲਈ 3.12 ਕਰੋੜ ਰੁਪਏ ਦੇ ਚੈੱਕ ਵੰਡੇ

ਫ਼ਿਰੋਜ਼ਪੁਰ, 6 ਜੁਲਾਈ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ ਵਿਕਾਸ ਦੇ ਕੰਮਾਂ ਲਈ ਚੈੱਕ ਵੰਡਣ ਦੀ ਚਲਾਈ ਗਈ ਮੁਹਿੰਮ ਦੇ ਦੂਸਰੇ ਦਿਨ ਫ਼ਿਰੋਜ਼ਪੁਰ ਸ਼ਹਿਰੀ ਖੇਤਰ ਦੇ ਪਿੰਡਾਂ ਨੂੰ 3.12 ਕਰੋੜ ਰੁਪਏ ਦੇ ਚੈੱਕ ਵੰਡੇ ਗਏ। ਸੋਮਵਾਰ ਨੂੰ ਬਸਤੀ ਆਹਮੇ ਵਾਲੀ ਨੂੰ 15 ਲੱਖ, ਭਾਦੜੂ ਨੂੰ 8 ਲੱਖ, ਲਾਗੇਆਨਾ ਨੂੰ 17.50 ਲੱਖ, ਭਗਵਾਨਪੁਰਾ ਨੂੰ 8 ਲੱਖ, ਗੈਂਦਰ ਨੂੰ 7.50 ਲੱਖ, ਅੱਕੂ ਵਾਲਾ ਨੂੰ 14 ਲੱਖ, ਮਸਤੇ ਕੇ ਨੂੰ 15 ਲੱਖ, ਬਸਤੀ ਵਕੀਲਾਂ ਵਾਲੀ ਨੂੰ 17 ਲੱਖ, ਬਸਤੀ ਭਾਣੇ ਵਾਲੀ ਨੂੰ 7.50 ਲੱਖ, ਬਸਤੀ ਲੱਧੂਵਾਲੀ ਨੂੰ 19 ਲੱਖ, ਬਸਤੀ ਰਾਮ ਲਾਲ ਨੂੰ 17.50 ਲੱਖ, ਨਵਾਪਿੰਡ ਜਮਸ਼ੇਰ ਨੂੰ 20.50 ਲੱਖ, ਕਾਮਲਵਾਲਾ ਨੂੰ 8 ਲੱਖ, ਆਲੇਵਾਲਾ ਨੂੰ 10 ਲੱਖ, ਭੰਮਾ ਸਿੰਘ ਵਾਲਾ ਨੂੰ 10 ਲੱਖ, ਦਰਵੇਸ਼ ਕੇ ਨੂੰ 12 ਲੱਖ, ਪੱਲਾ ਮੇਘਾ ਨੂੰ 17.50 ਲੱਖ, ਬਸਤੀ ਪ੍ਰੀਤਮ ਸਿੰਘ ਨੂੰ 19 ਲੱਖ, ਕਿਲਚੇ ਪਿੰਡ ਨੂੰ 16 ਲੱਖ, ਕਮਾਲੇ ਵਾਲਾ-56 ਨੂੰ 10.50 ਲੱਖ, ਨਿਹਾਲੇ ਵਾਲਾ ਨੂੰ 15 ਲੱਖ, ਦੁਲਚੀ ਕੇ ਨੂੰ 6.50 ਲੱਖ ਅਤੇ ਕੁਤਬੇ ਵਾਲਾ ਨੂੰ 10 ਲੱਖ ਰੁਪਏ ਦੇ ਵਿਕਾਸ ਕਾਰਜਾਂ ਲਈ ਚੈੱਕ ਦਿੱਤੇ ਗਏ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸੜਕਾਂ, ਪੀਣ ਵਾਲੇ ਪਾਣੀ, ਸੀਵਰੇਜ ਸਿਸਟਮ ਦਾ ਨੈੱਟਵਰਕ ਮੁਹੱਈਆ ਕਰਵਾਉਣ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਚ ਵਿਕਾਸ ਦੇ ਪ੍ਰੋਜੈਕਟ ਲਗਾਤਾਰ ਲਿਆਂਦੇ ਜਾ ਰਹੇ ਹਨ ਅਤੇ ਵਿਕਾਸ ਪੱਖੋਂ ਹਲਕਾ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਮੌਕੇ ਹਰਜਿੰਦਰ ਸਿੰਘ ਖੋਸਾ, ਚੇਅਰਮੈਨ ਬਲਾਕ ਕਮੇਟੀ ਬਲਵੀਰ ਸਿੰਘ ਬਾਠ, ਸੁਖਵਿੰਦਰ ਅਟਾਰੀ, ਸੁਰਜੀਤ ਸਿੰਘ ਬੀਡੀਪੀਓ, ਅਜੈ ਜੋਸ਼ੀ, ਸਰਪੰਚ ਇਕਬਾਲ ਸਿੰਘ, ਰਣਜੀਤ ਸਿੰਘ ਨਾਗਪਾਲ, ਨਿਸ਼ਾਨ ਸਿੰਘ, ਰਾਜਬੀਰ ਸਿੰਘ, ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button